ਫਿਨਲੈਂਡ ਨਾਰਥ ਅਟਲਾਂਟਿਕ ਟ੍ਰੀਟੀ ਆਰਗੇਨਾਈਜ਼ੇਸ਼ਨ ਦਾ ਨਵਾਂ ਮੈਂਬਰ ਬਣ ਗਿਆ ਹੈ। ਉਹ ਇਸ ਮਿਲਟਰੀ ਅਲਾਇੰਸ ਵਿਚ ਸ਼ਾਮਲ ਹੋਣ ਵਾਲਾ 31ਵਾਂ ਦੇਸ਼ ਹੈ। ਨਾਟੋ ਦੇ ਸੈਕ੍ਰੇਟਰੀ ਜਨਰਲ ਜੇਨਸ ਸਟੋਲਨਬਰਗ ਨੇ ਐਲਾਨ ਕੀਤਾ ਕਿ ਫਿਨਲੈਂਡ ਹੁਣ ਨਾਟੋ ਦਾ ਮੈਂਬਰ ਬਣ ਗਿਆ ਹੈ।
ਦੂਜੇ ਪਾਸੇ ਰੂਸ ਨੂੰ ਨਾਟੋ ਦਾ ਵਿਸਤਾਰ ਨਾਗਵਾਰ ਗੁਜ਼ਰਿਆ। ਕ੍ਰੇਮਲਿਨ ਨੇ ਜਾਰੀ ਬਿਆਨ ਵਿਚ ਕਿਹਾ ਕਿ ਫਿਨਲੈਂਡ ਨੂੰ ਨਾਟੋ ਵਿਚ ਸ਼ਾਮਲ ਕਰਨਾ ਇਸ ਤਰ੍ਹਾਂ ਤੋਂ ਰੂਸ ਦੀ ਸਕਿਓਰਿਟੀ ‘ਤੇ ਹਮਲਾ ਹੈ। ਅਸੀਂ ਇਸ ਨਾਲ ਨਿਪਟਾਂਗੇ।
ਨਾਟੋ ਦਾ ਹੈੱਡਕੁਆਰਟਰ ਬ੍ਰਸਲੇਸ ਵਿਚ ਹੈ। ਮੰਨਿਆ ਜਾ ਰਿਹਾ ਹੈ ਕਿ ਬਹੁਤ ਜਲਦ ਸਵੀਟਨ ਵੀ ਨਾਟੋ ਦਾ ਹਿੱਸਾ ਬਣ ਜਾਵੇਗਾ। ਸਟੋਨਲਬਰਗ ਨੇ ਕਿਹਾ ਕਿ ਸਾਡੇ ਲਈ ਇਹ ਹਫਤਾ ਇਤਿਹਾਸਕ ਹੋਣ ਜਾ ਰਿਹਾ ਹੈ। ਨਾਟੋ ਦੇਸ਼ ਇਕ ਪਲੇਟਫਾਰਮ ‘ਤੇ ਆ ਰਹੇ ਹਨ। ਫਿਨਲੈਂਡ ਸਾਡੀ ਨਾਟੋ ਫੈਮਿਲੀ ਦਾ ਨਵਾਂ ਮੈਂਬਰ ਬਣ ਚੁੱਕਾ ਹੈ। ਬਹੁਤ ਜਲਦ ਸਵੀਡਨ ਵੀ ਇਸਦਾ ਹਿੱਸਾ ਬਣੇਗਾ।
ਸਟੋਲਨਬਰਗ ਨਾਰਵੇ ਦੇ ਸਾਬਕਾ ਪ੍ਰਧਾਨ ਮੰਤਰੀ ਹਨ। ਉਨ੍ਹਾਂ ਕਿਹਾ ਕਿ ਨਾਟੋ ਹੈਡਕੁਆਰਟਰ ‘ਤੇ ਪਹਿਲੀ ਵਾਰ ਫਿਨਲੈਂਡ ਦਾ ਝੰਡਾ ਲਹਿਰਾਇਆ ਗਿਆ। ਹੁਣ ਉਸ ਦੀ ਸਕਿਓਰਿਟੀ ਦਾ ਜਿੰਮਾ ਨਾਟੋ ਦੇਸ਼ਾਂ ਦਾ ਹੋਵੇਗਾ। ਫਿਨਲੈਂਡ ਦੇ ਪ੍ਰੈਜੀਡੈਂਟ ਸਾਉਲੀ ਨਿਨੀਸਤੋ ਤੇ ਡਿਫੈਂਸ ਮਨਿਸਟਰ ਐਂਤੀ ਕਾਇਕੋਨੇਨ ਵੀ ਸੈਰੇਮਨੀ ਦਾ ਹਿੱਸਾ ਬਣੇ।
ਫਿਨਲੈਂਡ ਦੇ ਨਾਟੋ ਵਿਚ ਸ਼ਾਮਲ ਹੋਣ ਦਾ ਰੂਸ ਨੇ ਵਿਰੋਧ ਕੀਤਾ ਹੈ। ਉਸ ਦੇ ਡਿਪਟੀ ਪ੍ਰਾਈਮ ਮਨਸਿਟਰ ਅਲੈਕਜ਼ੈਂਡਰ ਗਰੂਸਕੋ ਨੇ ਕਿਹਾ ਕਿ ਨਾਟੋ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ। ਅਸੀਂ ਵੀ ਆਪਣੇ ਸਕਿਓਰਿਟੀ ਸਰਕਲ ਨੂੰ ਵਧਾਉਣ ਜਾ ਰਹੇ ਹਾਂ। ਜੇਕਰ ਫਿਨਲੈਂਡ ਵਿਚ ਨਾਟੋ ਫੋਰਸ ਤਾਇਨਾਤ ਹੁੰਦੀ ਹੈ ਤਾਂ ਅਸੀਂ ਕੁਝ ਹੋਰ ਕਦਮ ਚੁੱਕਾਗੇ।
ਇਹ ਵੀ ਪੜ੍ਹੋ : ਹੋਮ ਥੀਏਟਰ ‘ਚ ਬੰਬ ਲਗਾਕੇ ਐਕਸ ਗਰਲਫ੍ਰੈਂਡ ਦੇ ਵਿਆਹ ਵਿਚ ਦਿੱਤਾ ਤੋਹਫਾ, ਧਮਾਕੇ ‘ਚ ਦੁਲਹੇ ਸਣੇ 2 ਦੀ ਮੌ.ਤ
ਫਿਨਲੈਂਡ ਦੀ ਨਾਟੋ ਵਿਚ ਐਂਟਰੀ ਅਜਿਹੇ ਸਮੇਂ ਹੋਈ ਹੈ ਜਦੋਂ ਕਿ ਦੇਸ਼ ਵਿਚ ਇਸ ਦੀ ਮੰਗਕੀਤੀ ਜਾ ਰਹੀ ਸੀ। ਇਸ ਦੀ ਵਜ੍ਹਾ ਰੂਸ ਤੋਂ ਖਤਰਾ ਦੱਸਿਆ ਜਾ ਰਿਹਾ ਹੈ। ਇਥੇ 3 ਦਿਨ ਪਹਿਲਾਂ ਹੀ ਪ੍ਰਧਾਨ ਮੰਤਰੀ ਸਨਾ ਮਾਰਿਨ ਦੀ ਪਾਰਟੀ ਚੋਣ ਹਾਰੀ ਹੈ।ਹਾਲਾਂਕਿ ਉਹ ਵੀ ਨਾਟੋ ਮੈਂਬਰ ਬਣਨ ਲਈ ਕਾਫੀ ਸਮੇਂ ਤੋਂ ਮਿਹਨਤ ਕਰ ਰਹੀ ਸੀ।
ਵੀਡੀਓ ਲਈ ਕਲਿੱਕ ਕਰੋ -: