ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਅਡਲਟ ਫਿਲਮਾਂ ਦੀ ਅਦਾਕਾਰਾ ਨੂੰ ਮੂੰਹ ਬੰਦ ਰਖਣ ਲਈ ਪੈਸੇ ਦੇਣ ਦੇ ਦੋਸ਼ਾਂ ਨਾਲ ਜੁੜੇ ਕੇਸ ਦੀ ਸੁਣਵਾਈ ਲਈ ਮੈਨਹਟਨ ਦੀ ਕੋਰਟ ਪਹੁੰਚੇ ਸਨ। ਪੇਸ਼ੀ ਤੋਂ ਪਹਿਲਾਂ ਮੈਨਹੈਟਨ ਜ਼ਿਲ੍ਹਾ ਅਟਾਰਨੀ ਦਫਤਰ ਵਿੱਚ ਉਨ੍ਹਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਟਰੰਪ ‘ਤੇ 34 ਦੋਸ਼ ਲਾਏ ਗਏ ਹਨ। ਕੋਰਟ ਨੇ ਉਨ੍ਹਾਂ ‘ਤੇ 1.22 ਲੱਖ ਡਾਲਰ ਦਾ ਜੁਰਮਾਨਾ ਵੀ ਲਾਇਆ। ਇਹ ਪੈਸਾ ਅਡਲਟ ਸਟਾਰ ਸਟਾਰਮੀ ਡੇਨੀਅਸ ਨੂੰ ਦਿੱਤਾ ਜਾਏਗਾ।
ਰਿਪੋਰਟ ਮੁਤਾਬਕ ਟਰੰਪ ਦੀ ਸੁਣਵਾਈ ਦੌਰਾਨ ਤਿੰਨ ਮਿਸਾਲਾਂ ਦਾ ਹਵਾਲਾ ਦਿੱਤਾ ਗਿਆ। ਪਹਿਲਾ ਟਰੰਪ ਟਾਵਰ ਦੇ ਦਰਬਾਨ ਨੂੰ 20,000 ਡਾਲਰ, ਔਰਤ ਨੂੰ 150,000 ਡਾਲਰ ਦਾ ਭੁਗਤਾਨ ਤੇ ਤੀਜੇਵਿੱਚ ਇੱਕ ਅਡਲਟ ਫਿਲਮ ਅਦਾਕਾਰਾ ਨੂੰ 130,000 ਡਾਲਰ ਦੇਣ ਦੀ ਗੱਲ ਕਹੀ। ਰਿਪੋਰਟ ਮੁਤਾਬਕ ਅਮਰੀਕੀ ਜੱਜ ਦਾ ਕਹਿਣਾ ਹੈ ਕਿ ਟਰੰਪ ਖਿਲਾਫ ਜਨਵਰੀ 2024 ਤੋਂ ਮੁਕੱਦਮਾ ਸ਼ੁਰੂ ਹੋ ਸਕਦਾ ਹੈ।
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ ਨਿਊਯਾਰਕ ‘ਚ ਪੇਸ਼ ਹੋਣ ਤੋਂ ਬਾਅਦ ਫਲੋਰੀਡਾ ਪਰਤ ਆਏ ਹਨ। ਟਰੰਪ ਸਖਤ ਸੁਰੱਖਿਆ ਵਿਚਕਾਰ ਨਿਊਯਾਰਕ ਦੀ ਮੈਨਹਟਨ ਕੋਰਟ ‘ਚ ਪੇਸ਼ ਹੋਏ। ਨਿਊਯਾਰਕ ਦੀਆਂ ਸੜਕਾਂ ‘ਤੇ 35,000 ਤੋਂ ਵੱਧ ਪੁਲਿਸ ਵਾਲੇ ਅਤੇ ਸੀਕ੍ਰੇਟ ਸਰਵਿਸ ਏਜੰਟ ਤਿਆਰ ਸਨ। ਹਾਲਾਂਕਿ, ਉਨ੍ਹਾਂ ਨੂੰ ਦੋਸ਼ ਦੱਸਦੇ ਹੋਏ ਛੱਡ ਦਿੱਤਾ ਗਿਆ ਸੀ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਟਰੰਪ 8 ਕਾਰਾਂ ਦੇ ਕਾਫਲੇ ‘ਚ ਅਦਾਲਤ ਪਹੁੰਚੇ ਅਤੇ ਸਿੱਧੇ ਅਦਾਲਤ ਦੇ ਅੰਦਰ ਚਲੇ ਗਏ।
ਇਹ ਵੀ ਪੜ੍ਹੋ : ਅੱਜ ਪਟਿਆਲਾ ਪਹੁੰਚਣਗੇ ਅਰਵਿੰਦ ਕੇਜਰੀਵਾਲ, ਭਗਵੰਤ ਮਾਨ ਨਾਲ ‘CM ਦੀ ਯੋਗਸ਼ਾਲਾ’ ਦੀ ਕਰਨਗੇ ਸ਼ੁਰੂਆਤ
ਭਾਰਤੀ ਸਮੇਂ ਮੁਤਾਬਕ ਦੁਪਹਿਰ ਕਰੀਬ 12:45 ਵਜੇ ਟਰੰਪ ਮੈਨਹਟਨ ਅਦਾਲਤ ਵਿੱਚ ਜੱਜ ਦੇ ਸਾਹਮਣੇ ਪੇਸ਼ ਹੋਏ। ਇਸ ਦੌਰਾਨ ਜੱਜ ਨੇ ਗ੍ਰੈਂਡ ਜਿਊਰੀ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਸੀਲਬੰਦ ਲਿਫ਼ਾਫ਼ੇ ਵਿੱਚ ਉਨ੍ਹਾਂ ਨੂੰ ਸੌਂਪ ਦਿੱਤਾ। ਅਦਾਲਤ ਨੇ ਇਹ ਵੀ ਹੁਕਮ ਦਿੱਤਾ ਕਿ ਟਰੰਪ ਨੂੰ ਸਟੋਰਮੀ ਡੇਨੀਅਲ ਨੂੰ 1,22,000 ਡਾਲਰ ਹਰਜਾਨੇ ਵਜੋਂ ਅਦਾ ਕਰਨੇ ਪੈਣਗੇ। ਇਸ ਦੇ ਨਾਲ ਹੀ ਟਰੰਪ ਨੇ ਅਦਾਲਤ ਨੂੰ ਕਿਹਾ ਕਿ ਉਹ ਬੇਕਸੂਰ ਹਨ ਅਤੇ 34 ਮਾਮਲਿਆਂ ‘ਚ ਉਨ੍ਹਾਂ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ।
ਵੀਡੀਓ ਲਈ ਕਲਿੱਕ ਕਰੋ -: