ਪੰਜਾਬ ਵਿੱਚ ਭਾਰਤ-ਪਾਕਿ ਸਰਹੱਦ ’ਤੇ ਸਥਿਤ ਤਰਨਤਾਰਨ ਦੇ ਪਿੰਡ ਮਹਿੰਦੀਪੁਰ ਤੋਂ ਪੁਲਿਸ ਨੇ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਬੋਤਲਾਂ ਵਿੱਚ ਪੈਕ ਕੀਤੀ ਹੋਈ ਸੀ। ਸੀਮਾ ਸੁਰੱਖਿਆ ਬਲ (BSF) ਦੀ ਗਸ਼ਤ ਟੀਮ ਨੇ ਗਸ਼ਤ ਦੌਰਾਨ ਇਹ ਹੈਰੋਇਨ ਬਰਾਮਦ ਕੀਤੀ ਹੈ। ਜਾਂਚ ਦੌਰਾਨ ਇਸ ਵਿੱਚੋ 2 ਕਿਲੋ ‘ਤੋਂ ਵੱਧ ਹੈਰੋਇਨ ਮਿਲੀ ਹੈ। BSF ਜਵਾਨਾਂ ਨੇ ਤੁਰੰਤ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਸੂਚਿਤ ਕੀਤਾ ਹੈ।
ਸੂਤਰਾਂ ਅਨੁਸਾਰ ਸਰਹੱਦੀ ਖੇਤਰ ਨੇੜੇ ਹੋਣ ਕਾਰਨ ਪਾਕਿਸਤਾਨੀ ਸਮੱਗਲਰਾਂ ਨੇ ਇਹ ਹੈਰੋਇਨ ਪੰਜਾਬ ਭੇਜੀ ਸੀ। ਪਰ ਇਸ ਤੋਂ ਪਹਿਲਾਂ ਕਿ ਉਸ ਦੇ ਸਾਥੀ ਇਸ ਨੂੰ ਚੁੱਕਦੇ, BSF ਦੀ ਚੌਕਸੀ ਨੇ ਇਸ ਨੂੰ ਫੜ ਲਿਆ। BSF ਅਨੁਸਾਰ ਜ਼ਬਤ ਕੀਤੀ ਗਈ ਹੈਰੋਇਨ 2.638 ਕਿਲੋ ਹੈ। ਇਸ ਦੇ ਨਾਲ ਹੀ ਜਵਾਨਾਂ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਫਿਲਹਾਲ BSF ਵੱਲੋਂ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਲੁਧਿਆਣਾ ‘ਚ ਗੈਰ-ਕਾਨੂੰਨੀ ਹਥਿਆਰਾਂ ਦਾ ਸਪਲਾਇਰ ਕਾਬੂ, ਪਿਸਤੌਲ, ਜਿੰਦਾ ਕਾਰਤੂਸ ‘ਤੇ ਇੱਕ ਕਾਰ ਬਰਾਮਦ
ਦੱਸ ਦੇਈਏ ਕਿ ਅੱਜ ਸੀਮਾ ਸੁਰੱਖਿਆ ਬਲ (BSF) ਦੇ ਅਧਿਕਾਰੀਆਂ ਨੇ ਅੰਮ੍ਰਿਤਸਰ ਦੇ ਪੁਲਮੋਰਾ BOP ਥਾਣਾ ਘਰਿੰਡਾ ਚੌਕੀ ‘ਤੇ ਡਰੋਨ ਦੇਖਇਆ ਸੀ। ਇਸ ਮਗਰੋਂ ਜਵਾਨਾਂ ਨੇ ਫਾਇਰਿੰਗ ਕੀਤੀ ਅਤੇ ਡਰੋਨ ਵਾਪਸ ਪਰਤ ਗਿਆ। ਇਸ ‘ਤੋਂ ਬਾਅਦ ਬਾਰਡਰ ‘ਤੇ ਤਲਾਸ਼ੀ ਦੌਰਾਨ BSF ਨੇ ਹੈਰੋਇਨ ਦੇ 9 ਪੈਕਟ ਬਰਾਮਦ ਕੀਤੇ। ਇਸ ਦਾ ਵਜ਼ਨ 9 ਕਿਲੋ ਦੱਸਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਡਰੋਂ ਦੀ ਤਲਾਸ਼ੀ ਜਾਰੀ ਹੈ।ਅਧਿਕਾਰੀਆਂ ਮੁਤਾਬਕ ਡਰੋਨ ਇਲਾਕੇ ‘ਚ ਹੀ ਕਿਤੇ ਡਿੱਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: