ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਬਾਅਦ ਅੱਜ ਰਿਲੀਜ਼ ਹੋਇਆ ਉਸ ਦਾ ਤੀਜਾ ਗੀਤ ‘ਮੇਰਾ ਨਾਂ’ ਯੂ-ਟਿਊਬ ‘ਤੇ ਛਾ ਗਿਆ ਹੈ। ਉਸ ਦੇ ਪ੍ਰਸ਼ੰਸਕ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਇਸ ਗੀਤ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਿੱਧੂ ਦੇ ਪ੍ਰਸ਼ੰਸਕਾਂ ਨੇ ਇਕ ਵਾਰ ਫਿਰ ਸਾਬਤ ਕਰ ਦਿੱਤਾ ਹੈ ਕਿ ਸਿੱਧੂ ਅੱਜ ਵੀ ਲੋਕਾਂ ਦੇ ਦਿਲਾਂ ‘ਚ ਜ਼ਿੰਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੇ ਮੇਰੇ ਪੁੱਤ ਨੂੰ ਭੁੱਲਣ ਦੀ ਬਜਾਏ ਹੋਰ ਸਤਿਕਾਰ ਦਿੱਤਾ ਹੈ। ਸਿੱਧੂ ਦੀ ਆਵਾਜ਼ ਨੂੰ ਉਸ ਦੇ ਫੈਨਸ ਤਰਸੇ ਪਏ ਸੀ। ਮੈਂ ਹਮੇਸ਼ਾ ਹੀ ਆਪਣੇ ਪੁੱਤ ‘ਤੇ ਮਾਣ ਕੀਤਾ ਹੈ।
ਹੋਰ ਜਾਣਕਾਰੀ ਦਿੰਦਿਆਂ ਬਲਕੌਰ ਸਿੰਘ ਨੇ ਦੱਸਿਆ ਕਿ ਸਿੱਧੂ ਦੇ ਇਸ ਤਰ੍ਹਾਂ ਦੇ ਗੀਤ ਆਉਂਦੇ ਰਹਿਣਗੇ। ਉਸ ਦੀਆਂ ਬਹੁਤ ਰਿਕਾਰਡਿੰਗਾਂ ਪਈਆਂ ਨੇ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸਿੱਧੂ ਦੇ ਚਹੇਤਿਆਂ ‘ਤੇ ਪੂਰਾ ਭਰੋਸਾ ਹੈ ਜੋ ਇਨਸਾਫ ਲਈ ਲਗਾਤਾਰ ਯਤਨਸ਼ੀਲ ਹਨ। ਪਰ ਸਰਕਾਰ ਸਿੱਧੂ ਨੂੰ ਇਨਸਾਫ਼ ਦੇਣ ਦੀ ਬਜਾਏ ਗੈਂਗਸਟਰਾਂ ਨੂੰ ਰਾਸ਼ਟਰਵਾਦੀ ਦਿਖਾ ਰਹੀ ਹੈ। ਜਦੋਂਕਿ ਉਨ੍ਹਾਂ ਦਾ ਪੁੱਤਰ ਸਿੱਧੂ ਪੰਜਾਬੀ ਬੋਲੀ ਅਤੇ ਪੱਗ ਨੂੰ 158 ਦੇਸ਼ਾਂ ਤੱਕ ਲੈ ਕੇ ਗਿਆ ਤਾਂ ਅਸਲੀ ਰਾਸ਼ਟਰਵਾਦੀ ਕੌਣ ਹੈ।
ਇਹ ਵੀ ਪੜ੍ਹੋ : Elon Musk ਨੇ ਫਿਰ ਬਦਲਿਆ Twitter ਦਾ ਲੋਗੋ, ਡੌਗ ਦੀ ਜਗ੍ਹਾ ਵਾਪਸ ਆਇਆ Blue Bird
ਉਸ ਦੇ ਪ੍ਰਸ਼ੰਸਕ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹਨ। ਉਸ ਦੀ ਚੰਗੀ ਫੈਨ ਫਾਲੋਇੰਗ ਹੈ। ਮੂਸੇਵਾਲਾ ਦੇ ਸਾਰੇ ਗੀਤ ਹਿੱਟ ਹੋਏ ਹਨ। ਇਹ ਗੀਤ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ 3 ਘੰਟੇ ‘ਚ ਕਰੀਬ 4 ਮਿਲੀਅਨ ਵਿਊਜ਼ ਮਿਲ ਚੁੱਕੇ ਹਨ। ਗੀਤ ਵਿੱਚ ਨਾਈਜੀਰੀਅਨ ਰੈਪਰ ਬਰਨਾ ਬੁਆਏ ਦੇ ਬੋਲ ਵੀ ਸ਼ਾਮਲ ਹਨ। ਸਿੱਧੂ ਦੇ ਪਿਤਾ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ 7-8 ਸਾਲਾਂ ਤੱਕ ਸਿੱਧੂ ਦੇ ਗੀਤਾਂ ਨੂੰ ਉਸ ਦੇ ਪ੍ਰਸ਼ੰਸਕਾਂ ਵਿਚਕਾਰ ਪਹੁੰਚਾਉਂਦੇ ਰਹਿਣਗੇ।
ਵੀਡੀਓ ਲਈ ਕਲਿੱਕ ਕਰੋ -: