ਅਮਰੀਕਾ ਦੇ ਨਾਰਮਨ ਵਿਚ ਸਥਿਤ ਓਕਲਾਹੋਮਾ ਯੂਨੀਵਰਸਿਟੀ ਗੋਲੀਆਂ ਦੀ ਆਵਾਜ਼ ਨਾਲ ਗੂੰਜ ਉਠਿਆ। ਯੂਨੀਵਰਸਿਟੀ ਨੇ ਇਕ ਟਵੀਟ ਵਿਚ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ‘ਵਾਨ ਵੀਲੇਟ ਓਵਲ’ ਵਿਚ ਇਕ ਸ਼ੂਟਰ ਵੜ ਗਿਆ ਹੈ ਜਿਸ ਨੂੰ ਅਜੇ ਤੱਕ ਫੜਿਆ ਨਹੀਂ ਗਿਆ ਹੈ। ਯੂਨੀਵਰਸਿਟੀ ਨੇ ਟਵੀਟ ਜ਼ਰੀਏ ਪ੍ਰਸ਼ਾਸਨ ਤੋ ਕਾਰਵਾਈ ਦੀ ਅਪੀਲ ਕੀਤੀ। ਵਿਦਿਆਰਥੀਆਂ ਨੂੰ ਸਾਊਥ ਓਵਲ ਏਰੀਆ ਵਿਚ ਜਾਨ ਬਚਾੁਣ ਦੀ ਸਲਾਹ ਦਿੱਤੀ ਗਈ ਹੈ।
ਯੂਨੀਵਰਸਿਟੀ ਨੇ ਵਿਦਿਆਰਥੀਆਂ ਨੂੰ ਅਣਪਛਾਤੇ ਹਥਿਆਰਬੰਦ ਸ਼ਖਸ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਅਪੀਲ ਕੀਤੀ ਕਿ ‘ਭੱਜੋ, ਲੁਕ ਜਾਓ ਜਾਂ ਮੁਕਾਬਲਾ ਕਰੋ’। ਓਯੂ ਨਾਰਮਨ ਐਮਰਜੈਂਸੀ ਸਰਵਿਸ ਕੈਂਪਸ ਵਿਚ ਚੱਲੀਆਂ ਗੋਲੀਆਂ ਦੀ ਜਾਂਚ ਕਰਨ ਲਈ ਮੌਕੇ ‘ਤੇ ਪਹੁੰਚਿਆ। ਕਾਫੀ ਦੇਰ ਤਲਾਸ਼ੀ ਮੁਹਿੰਮ ਚਲਾਉਣ ਦੇ ਬਾਅਦ ਦੱਸਿਆ ਗਿਆ ਕਿ ਹੁਣ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ : ਫਾਜ਼ਿਲਕਾ ‘ਚ ਬੇਕਾਬੂ ਕਾਰ ਟਰੱਕ ਨਾਲ ਟਕਰਾਈ, 6 ਮਹੀਨੇ ਦੇ ਬੱਚੇ ਸਣੇ 2 ਔਰਤਾਂ ਦੀ ਮੌ.ਤ
ਕੈਂਪਸ ਦੇ ਰੈਜ਼ੀਡੈਂਟਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ। ਪੁਲਿਸ ਅਧਿਕਾਰੀ ਸ਼ੂਟਰ ਦੀ ਭਾਲ ਕਰ ਰਹੇ ਹਨ। ਯੂਨੀਵਰਿਟੀ ਨੇ ਕਿਹਾ ਕਿ ਉਹ ਨਾਰਮਨ ਪਰਿਸਰ ਵਿਚ ਗੋਲੀਬਾਰੀ ਦੀ ਜਾਂਚ ਕਰ ਰਿਹਾ ਹੈ। ਅਧਿਕਾਰੀਆਂ ਨੇ ਵਿਦਿਆਰਥਆਂ ਨੂੰ ਕਿਹਾ ਕਿ ਉਹ ਓਵਲ ਏਰੀਏ ਤੋਂ ਬਚੇ ਤੇ ਜਗ੍ਹਾ-ਜਗ੍ਹਾ ਸ਼ਰਨ ਲਵੇ।
ਵੀਡੀਓ ਲਈ ਕਲਿੱਕ ਕਰੋ -: