ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸ਼ਨੀਵਾਰ ਨੂੰ ਇਕ ਵਾਰ ਫਿਰ ਅਡਾਨੀ ਦੇ ਮੁੱਦੇ ‘ਤੇ ਸਵਾਲ ਖੜ੍ਹੇ ਕੀਤੇ। ਉਨ੍ਹਾਂ ਕਿਹਾ ਕਿ ਸੱਚਾਈ ਲੁਕਾਉਂਦੇ ਨੇ, ਇਸ ਲਈ ਰੋਜ਼ ਭਟਕਾਉਂਦੇ ਨੇ। ਉਨ੍ਹਾਂ ਸਵਾਲ ਕੀਤਾ ਕਿ ਅਡਾਨੀ ਦੀਆਂ ਕੰਪਨੀਆਂ ਵਿੱਚ 20,000 ਕਰੋੜ ਰੁਪਏ ਬੇਨਾਮੀ ਪੈਸੇ ਕਿਸ ਦੇ ਹਨ? ਰਾਹੁਲ ਨੇ ਇਸ ਤੋਂ ਇਲਾਵਾ ਕਾਂਗਰਸ ਦੇ ਸਾਬਕਾ 5 ਨੇਤਾਵਾਂ ਨੂੰ ਵੀ ਅਡਾਨੀ ਨਾਲ ਜੋੜਿਆ। ਉਨ੍ਹਾਂ ਟਵਿੱਟਰ ‘ਤੇ ਇੱਕ ਫੋਟੋ ਸ਼ੇਅਰ ਕੀਤੀ।
ਇਸ ਵਿੱਚ ਪੰਜ ਆਗੂਆਂ ਦੇ ਨਾਵਾਂ ਦਾ ਜ਼ਿਕਰ ਕੀਤਾ। ਇਸ ਵਿੱਚ ਅਡਾਨੀ ਦੇ ਅੱਖਰ ‘ਏ’ ਨਾਲ ਗੁਲਾਮ (ਨਬੀ ਆਜ਼ਾਦ), ਅੱਖਰ ਡੀ ਨਾਲ ਸਿੰਧੀਆ (ਜੋਤਿਰਾਦਿਤਿਆ), ‘ਏ’ ਦੇ ਨਾਲ ਕਿਰਨ (ਰੈੱਡੀ), ‘ਐਨ’ ਨਾਲ ਹਿੰਤਾ (ਬਿਸਵ ਸਰਮਾ) ਅਤੇ ‘I’ ਦੇ ਨਾਲ (ਐਂਟਨੀ) ਲਿਖਿਆ ਗਿਆ। ਉਨ੍ਹਾਂ ਕਿਹਾ ਕਿ ਮੈਂ ਭਾਰਤ ਦੀ ਆਵਾਜ਼ ਲਈ ਲੜ ਰਿਹਾ ਹਾਂ। ਮੈਂ ਹਰ ਕੀਮਤ ਚੁਕਾਉਣ ਲਈ ਤਿਆਰ ਹਾਂ।
ਰਾਹੁਲ ਦਾ ਇਹ ਬਿਆਨ ਉਸ ਸਮੇਂ ਸਾਹਮਣੇ ਆਇਆ ਹੈ, ਜਦੋਂ ਇਕ ਦਿਨ ਪਹਿਲਾਂ ਐੱਨਸੀਪੀ ਮੁਖੀ ਸ਼ਰਦ ਪਵਾਰ ਨੇ ਅਡਾਨੀ ਮੁੱਦੇ ‘ਤੇ ਜੇਪੀਸੀ ਦੇ ਗਠਨ ‘ਤੇ ਵੱਖਰੀ ਰਾਏ ਦਿੱਤੀ ਸੀ। ਸ਼ੁੱਕਰਵਾਰ ਨੂੰ ਇੱਕ ਇੰਟਰਵਿਊ ਵਿੱਚ ਸ਼ਰਦ ਪਵਾਰ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਨ੍ਹਾਂ (ਅਡਾਨੀ) ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਗੁਰਦਾਸਪੁਰ : ਨਿਹੰਗਾਂ ਵੱਲੋਂ ਇਸਾਈ ਭਾਈਚਾਰੇ ਦੀ ਸ਼ੋਭਾ ਯਾਤਰਾ ਰੋਕਣ ‘ਤੇ ਹੰਗਾਮਾ, ਚੌਂਕੀ ਇੰਚਾਰਜ ਸਸਪੈਂਡ
ਉਨ੍ਹਾਂ ਸ਼ਨੀਵਾਰ ਨੂੰ ਦਿੱਲੀ ‘ਚ ਇਸ ਮੁੱਦੇ ‘ਤੇ ਸਪੱਸ਼ਟੀਕਰਨ ਵੀ ਦਿੱਤਾ। ਨੇ ਕਿਹਾ ਕਿ ਮੇਰਾ ਇੰਟਰਵਿਊ ਅਡਾਨੀ ‘ਤੇ ਨਹੀਂ ਸੀ। ਇਸ ਦੌਰਾਨ ਮੈਨੂੰ ਸਵਾਲ ਪੁੱਛੇ ਗਏ। ਮੈਂ ਕਿਹਾ ਜੇਪੀਸੀ ਕਿਉਂ ਨਹੀਂ ਹੋਣੀ ਚਾਹੀਦੀ?
ਦੂਜੇ ਪਾਸੇ ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸ਼ਰਮਾ ਨੇ ਰਾਹੁਲ ਗਾਂਧੀ ਦੇ ਬਿਆਨ ‘ਤੇ ਟਵੀਟ ਕਰਦਿਆਂ ਲਿਖਿਆ ਕਿ- ਇਹ ਸਾਡਾ ਸ਼ਿਸ਼ਟਾਚਾਰ ਸੀ ਕਿ ਅਸੀਂ ਤੁਹਾਨੂੰ ਕਦੇ ਨਹੀਂ ਪੁੱਛਿਆ ਕਿ ਤੁਸੀਂ ਬੋਫੋਰਸ ਅਤੇ ਨੈਸ਼ਨਲ ਹੈਰਾਲਡ ਘੁਟਾਲਿਆਂ ਦੀ ਕਮਾਈ ਕਿੱਥੇ ਲੁਕਾਈ ਅਤੇ ਤੁਸੀਂ ਓਟਾਵੀਓ ਕਵਾਤਰੋਚੀ ਨੂੰ ਹਰ ਵਾਰ ਭਾਰਤੀ ਕਾਨੂੰਨ ਦੇ ਦਾਇਰੇ ਵਿੱਚ ਆਉਣ ਤੋਂ ਕਿਵੇਂ ਬਚਾਇਆ। ਖੈਰ, ਅਸੀਂ ਅਦਾਲਤ ਵਿੱਚ ਮਿਲਾਂਗੇ।
ਵੀਡੀਓ ਲਈ ਕਲਿੱਕ ਕਰੋ -: