IPL ਦੇ ਇਤਿਹਾਸ ਵਿੱਚ 1000ਵਾਂ ਮੈਚ ਚੇੱਨਈ ਸੁਪਰਕਿੰਗਜ਼ ਤੇ ਮੁੰਬਈ ਇੰਡੀਅਨਜ਼ ਦੇ ਵਿਚਾਲੇ ਵਾਨਖੇੜੇ ਵਿੱਚ ਖੇਡਿਆ ਗਿਆ । ਚੇੱਨਈ ਨੇ ਰਹਾਣੇ ਦੇ 61 ਅਤੇ ਰਿਤੁਰਾਜ ਦੀਆਂ 40 ਦੌੜਾਂ ਦੀ ਬਦੌਲਤ ਮੁੰਬਈ ਨੂੰ 7 ਵਿਕਟਾਂ ਨਾਲ ਹਰਾਇਆ । ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 157 ਦੌੜਾਂ ਬਣਾਈਆਂ । ਚੇੱਨਈ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਇਸ ਮੁਕਾਬਲੇ ਵਿੱਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਵਿੱਚ157 ਦੌੜਾਂ ਬਣਾਈਆਂ । ਮੁੰਬਈ ਵੱਲੋਂ ਈਸ਼ਾਨ ਕਿਸ਼ਨ ਨੇ 32 ਦੌੜਾਂ ਬਣਾਈਆਂ। ਟਿਮ ਡੇਵਿਡ ਨੇ 31 ਦੌੜਾਂ ਦਾ ਯੋਗਦਾਨ ਪਾਇਆ । ਸੂਰਿਆ ਅਤੇ ਰੋਹਿਤ ਦਾ ਬੱਲਾ ਇੱਕ ਵਾਰ ਫਿਰ ਸ਼ਾਂਤ ਰਿਹਾ।
ਚੇੱਨਈ ਵੱਲੋਂ ਜਡੇਜਾ ਨੇ 3, ਸੈਂਟਨਰ ਤੇ ਤੁਸ਼ਾਰ ਨੇ ਦੋ-ਦੋ ਵਿਕਟਾਂ ਲਈਆਂ, ਜਦਕਿ ਸਿਸੰਡਾ ਮਗਾਲਾ ਨੂੰ ਇੱਕ ਵਿਕਟ ਮਿਲੀ । 158 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੇੱਨਈ ਨੇ ਤਿੰਨ ਵਿਕਟਾਂ ਗੁਆ ਕੇ ਇਸ ਟੀਚੇ ਨੂੰ ਹਾਸਿਲ ਕਰ ਲਿਆ। ਰਹਾਣੇ ਨੇ ਤੂਫਾਨੀ ਬੱਲੇਬਾਜ਼ੀ ਕਰਦੇ ਹੋਏ IPL 2023 ਦਾ ਸਭ ਤੋਂ ਤੇਜ਼ ਅਰਧ ਸੈਂਕੜਾ ਲਗਾਇਆ । ਰਹਾਣੇ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਸਿਰਫ 19 ਗੇਂਦਾਂ ‘ਤੇ ਅਰਧ ਸੈਂਕੜਾ ਲਗਾਇਆ । ਰਹਾਣੇ 27 ਗੇਂਦਾਂ ਵਿੱਚ 61 ਦੌੜਾਂ ਬਣਾ ਕੇ ਆਊਟ ਹੋ ਗਏ । ਰਹਾਣੇ ਤੋਂ ਇਲਾਵਾ ਰਿਤੁਰਾਜ ਗਾਇਕਵਾੜ ਨੇ 36 ਗੇਂਦਾਂ ‘ਤੇ 40 ਅਤੇ ਸ਼ਿਵਮ ਦੁਬੇ ਨੇ 26 ਗੇਂਦਾਂ ‘ਤੇ 28 ਦੌੜਾਂ ਬਣਾਈਆਂ । ਮੁੰਬਈ ਲਈ ਪਿਊਸ਼ ਚਾਵਲਾ, ਜੇਸਨ ਬੇਹਰਨਡੋਰਫ ਅਤੇ ਕੁਮਾਰ ਕਾਰਤੀਕੇਯ ਨੇ ਇੱਕ-ਇੱਕ ਵਿਕਟ ਲਈ।
ਇਹ ਵੀ ਪੜ੍ਹੋ: SGPC ਵੱਲੋਂ 1052 ਸ਼ਰਧਾਲੂਆਂ ਦਾ ਜਥਾ ਅੱਜ ਪਾਕਿਸਤਾਨ ਹੋਵੇਗਾ ਰਵਾਨਾ, ਕੁੱਲ 2856 ਨੂੰ ਮਿਲਿਆ ਵੀਜ਼ਾ
ਮੁੰਬਈ ਦੀ ਟੀਮ: ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ, ਕੈਮਰਨ ਗ੍ਰੀਨ, ਤਿਲਕ ਵਰਮਾ, ਸੂਰਿਆਕੁਮਾਰ ਯਾਦਵ, ਟ੍ਰਿਸਟਨ ਸਟੱਬਸ, ਟਿਮ ਡੇਵਿਡ, ਅਰਸ਼ਦ ਖਾਨ, ਪੀਯੂਸ਼ ਚਾਵਲਾ, ਰਿਤਿਕ ਸ਼ੌਕੀਨ, ਜੇਸਨ ਬੇਹਰਨਡੋਰਫ।
ਚੇੱਨਈ ਦੀ ਟੀਮ: ਡੇਵੋਨ ਕੋਨਵੇ, ਰਿਤੁਰਾਜ ਗਾਇਕਵਾੜ, ਅਜਿੰਕਯ ਰਹਾਣੇ, ਡਵੇਨ ਪ੍ਰਿਟੋਰੀਅਸ, ਰਵਿੰਦਰ ਜਡੇਜਾ, ਸ਼ਿਵਮ ਦੁਬੇ, ਅੰਬਾਤੀ ਰਾਇਡੂ, ਮਹਿੰਦਰ ਸਿੰਘ ਧੋਨੀ, ਮਿਸ਼ੇਲ ਸੈਂਟਨਰ, ਦੀਪਕ ਚਾਹਰ, ਰਾਜਵਰਧਨ ਹੰਗਾਰਗੇਕਰ।
ਵੀਡੀਓ ਲਈ ਕਲਿੱਕ ਕਰੋ -: