ਜੰਗ ਦੌਰਾਨ ਯੂਕਰੇਨ ਤੋਂ ਅਗਵਾ ਜਾਂ ਡਿਪੋਰਟ ਕਰਕੇ ਰੂਸ ਲਿਜਾਂਦੇ ਗਏ ਕਈ ਬੱਚੇ ਆਪਣੇ ਪਰਿਵਾਰ ਕੋਲ ਪਰਤੇ ਗਏ। ਇਕ ਲੰਬੇ ਆਪ੍ਰੇਸ਼ਨ ਦੇ ਬਾਅਦ ਯੂਕਰੇਨ ਵਿਚ 31 ਬੱਚੇ ਆਪਣੇ ਮਾਂ-ਪਿਓ ਕੋਲ ਪਹੁੰਚੇ। ਇਨ੍ਹਾਂ ਬੱਚਿਆਂ ਨੂੰ ਜੰਗ ਵਿਚ ਰੂਸ ਜਾਂ ਰੂਸ ਦੇ ਕਬਜ਼ੇ ਵਾਲੇ ਕ੍ਰੀਮੀਆ ਵਿਚ ਡਿਪੋਰਟ ਕਰ ਦਿੱਤਾ ਗਿਆ ਸੀ। ਕੀਵ ਪਹੁੰਚਦੇ ਹੀ ਮਾਵਾਂ ਨੇ ਆਪਣੇ ਬੱਚਿਆਂ ਨੂੰ ਗਲੇ ਨਾਲ ਲਗਾ ਲਿਆ।
ਚਾਰ ਦੇਸ਼ਾਂ ਦੀ ਯਾਤਰਾ ਕਰਕੇ ਯੂਕਰੇਨ ਪਹੁੰਚੇ ਇਨ੍ਹਾਂ ਬੱਚਿਆਂ ਨੂੰ ਬਚਾਉਣ ਦੇ ਪਿੱਛੇ NGO ਗਰੁੱਪ ਸੇਵ ਯੂਕਰੇਨ ਦਾ ਹੱਥ ਹੈ। ਪਿਛਲੇ ਇਕ ਸਾਲ ਵਿਚ ਅਜਿਹੇ 95 ਬੱਚਿਆਂ ਦਾ ਰੈਸਕਿਊ ਕਰ ਚੁੱਕਾ ਹੈ। ਮਹੀਨਿਆਂ ਬਾਅਦ ਆਪਣੇ ਘਰ ਪਰਤੇ ਬੱਚੇ ਆਪਣੇ ਮਾਤਾ-ਪਿਤਾ ਨਾਲ ਮਿਲਦੇ ਹੀ ਰੋਣ ਲੱਗੇ। ਇਸ ਦੌਰਾਨ ਪਰਿਵਾਰ ਵਾਲਿਆਂ ਦੀਆਂ ਅੱਖਾਂ ਵਿਚ ਵੀ ਅੱਥਰੂ ਸਨ।
ਰੈਸਕਿਊ ਕੀਤੇ ਗਏ 31 ਬੱਚਿਆਂ ਵਿਚ ਸ਼ਾਮਲ 13 ਸਾਲ ਦੀ ਇਕ ਲੜਕੀ ਦਸ਼ਾ ਰੱਕ ਨੇ ਦੱਸਿਆ ਕਿ ਪਿਛਲੇ ਸਾਲ ਜੰਗ ਸ਼ੁਰੂ ਹੋਣ ਦੇ ਬਾਅਦ ਮੈਂ ਤੇ ਮੇਰੀ ਭੈਣ ਰੂਸੀ ਕਬਜ਼ੇ ਵਾਲੇ ਖੇਰਸਾਨ ਨੂੰ ਛੱਡ ਕੇ ਕੁਝ ਹਫਤਿਆਂ ਲਈ ਕ੍ਰੀਮੀਆ ਵਿਚ ਇਕ ਹੋਲੀਡੇ ਕੈਂਪ ਚਲੇ ਗਏ। ਕੁਝ ਦਿਨ ਤੱਕ ਇਥੇ ਰਹਿਣ ਦੇ ਬਾਅਦ ਇਕ ਦਿਨ ਰੂਸੀ ਅਧਿਕਾਰੀਆਂ ਨੇ ਕਿਹਾ ਕਿ ਬੱਚਿਆਂ ਨੂੰ ਜ਼ਿਆਦਾ ਸਮੇਂ ਲਈ ਰੋਕਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਕੁਝ ਪਰਿਵਾਰ ਗੋਦ ਲੈਣਗੇ। ਸਾਨੂੰ ਜਿਵੇਂ ਹੀ ਇਸ ਦਾ ਪਤਾ ਲੱਗਾ ਤਾਂ ਅਸੀਂ ਸਾਰੇ ਰੋਣ ਲੱਗੇ ਤੇ ਘਰ ਵਾਪਸ ਭੇਜੇ ਜਾਣ ਦੀ ਗੁਹਾਰ ਲਗਾਉਣ ਲੱਗੇ।
ਦਸ਼ਾ ਦੀ ਮਾਂ ਨੇ ਦੱਸਿਆ ਕਿ ਆਪਣੇ ਬੱਚਿਆਂ ਨੂੰ ਵਾਪਸ ਲਿਆਉਣ ਲਈ ਉਹ ਯੂਕਰੇਨ ਤੋਂ ਪੋਲੈਂਡ, ਬੇਲਾਰੂਸ ਤੇ ਮਾਸਕੋ ਹੁੰਦੇ ਹੋਏ ਕ੍ਰੀਮੀਆ ਪਹੁੰਚੀ ਸੀ। ਇਸ ਦੌਰਾਨ ਉਹ ਕਈ ਰਾਤਾਂ ਤੱਕ ਸੌਂ ਨਹੀਂ ਸਕੀ ਸੀ। ਕ੍ਰੀਮੀਆ ਵਿਚ ਫੇਸਿੰਗ ਦੇ ਪਿੱਛੇ ਰੋਂਦੇ ਹੋਏ ਮਾਸੂਮਾਂ ਨੂੰ ਛੱਡਣਾ ਉਨ੍ਹਾਂ ਲਈ ਦੁਖਦ ਸੀ। ਰੂਸ ਲਿਜਾਏ ਗਏ ਬੱਚਿਆਂ ਨੂੰ ਬਚਾਉਣ ਲਈ 5ਵਾਂ ਆਪ੍ਰੇਸ਼ਨ ਚਲਾ ਰਹੇ ਸੇਵ ਯੂਕਰੇਨ ਨੇ ਪਿਛਲੇ ਮਹੀਨੇ ਵੀ 18 ਬੱਚਿਆਂ ਨੂੰ ਰੈਸਕਿਊ ਕੀਤਾ ਸੀ।
ਕੀਵ ਪਹੁੰਚਣ ਦੇ ਬਾਅਦ ਬੱਚਿਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਕਾਕਰੋਚ ਤੇ ਚੂਹਿਆਂ ਵਿਚ ਰੱਖਿਆ ਜਾਂਦਾ ਸੀ। ਇਸ ਦੌਰਾਨ 4-6 ਮਹੀਨੇ ਤੱਕ ਇਕ ਕੈਂਪ ਵਿਚ ਰਹਿਣ ਦੇ ਬਾਅਦ ਉੁਨ੍ਹਾਂ ਨੂੰ ਦੂਜੀ ਥਾਂ ‘ਤੇ ਸ਼ਿਫਟ ਵੀ ਕੀਤਾ ਜਾਂਦਾ ਸੀ। ਖੇਰਸਾਨ ਤੋਂ ਰੈਸਕਿਊ ਕੀਤੀ ਗਈ ਇਕ ਬੱਚੀ ਨੇ ਕਿਹਾ ਸਾਨੂੰ ਇਕ ਵੱਖ ਬਿਲਡਿੰਗ ਵਿਚ ਬੰਦ ਕਰ ਦਿੱਤਾ ਗਿਆ ਸੀ। ਉਥੇ ਸਾਨੂੰ ਜਾਨਵਰਾਂ ਦੀ ਤਰ੍ਹਾਂ ਰੱਖਿਆ ਜਾਂਦਾ ਸੀ। ਸਾਨੂੰ ਕਿਹਾ ਗਿਆ ਸੀ ਕਿ ਸਾਡੇ ਪਰਿਵਾਰ ਵਾਲੇ ਸਾਨੂੰ ਵਾਪਸ ਨਹੀਂ ਲੈਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਜਨਤਕ ਥਾਵਾਂ ‘ਤੇ CCTV ਕੈਮਰੇ ਲਗਾ ਰਿਹੈ ਈਰਾਨ, ਹਿਜਾਬ ਨਾ ਪਹਿਨਣ ਵਾਲੀਆਂ ਔਰਤਾਂ ਦੀ ਹੋਵੇਗੀ ਨਿਗਰਾਨੀ
NGO ਗਰੁੱਪ ਦੀ ਮੁਖੀ ਮਾਯਕੋਲਾ ਕੁਲੇਬਾ ਨੇ ਦੱਸਿਆ ਕਿ ਖਾਰਕੀਵ ਤੇ ਖੇਰਸਾਨ ਤੋਂ ਸਮਰ ਕੈਂਪ ਦੇ ਨਾਂ ‘ਤੇ ਯੂਕਰੇਨੀ ਬੱਚਿਆਂ ਨੂੰ ਕ੍ਰੀਮੀਆ ਭੇਜ ਦਿੱਤਾ ਗਿਆ ਸੀ। ਇਨ੍ਹਾਂ ਦੇ ਮਾਂ-ਬਾਪ ਨਾਲ ਜ਼ਬਰਦਸਤੀ ਇਨ੍ਹਾਂ ਨੂੰ 2-3 ਹਫਤਿਆਂ ਲਈ ਭੇਜਣ ਨੂੰ ਕਿਹਾ ਗਿਆ ਸੀ ਪਰ ਸਮਾਂ ਪੂਰਾ ਹੋਣ ਦੇ ਬਾਅਦ ਬੱਚਿਆਂ ਨੂੰ ਵਾਪਸ ਨਹੀਂ ਭੇਜਿਆ ਗਿਆ। ਰੂਸ ਲਗਾਤਾਰ ਬੱਚਿਆਂ ਨੂੰ ਕਿਡਨੈਪ ਜਾਂ ਡਿਪੋਰਟ ਕਰਨ ਦੇ ਦੋਸ਼ਾਂ ਨੂੰ ਖਾਰਜ ਕਰਦਾ ਆਇਆ ਹੈ। ਉਸ ਮੁਤਾਬਕ ਇਨ੍ਹਾਂ ਬੱਚਿਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਹੀ ਪਰਿਵਾਰ ਤੋਂ ਦੂਰ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: