ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਦੀ ਜਾਸੂਸੀ ਹੋ ਰਹੀ ਹੈ। ਇਹ ਕੰਮ ਕਰਨ ਵਾਲਾ ਕੋਈ ਹੋਰ ਨਹੀਂ ਸਗੋਂ ਅਮਰੀਕਾ ਹੀ ਹੈ। ਇਸ ਦਾ ਖੁਲਾਸਾ ਪੇਂਟਾਗਨ ਦੇ ਲੀਕ ਹੋਏ ਕਲਾਸੀਫਾਈਡ ਵਾਰ ਡਾਕੂਮੈਂਟਸ ਵਿਚ ਹੋਇਆ ਹੈ। ਪਿਛਲੇ ਹਫਤੇ ਲੀਕ ਹੋਈ ਖੁਫੀਆ ਫਾਈਲਸ ਵਿਚੋਂ ਕੁਝ ਅਮਰੀਕੀ ਮੀਡੀਆ CNN ਦੇ ਹੱਥ ਲੱਗੀ ਹੈ ਜਿਸ ਵਿਚ ਜੇਲੇਂਸਕੀ ਦੀ ਜਾਸੂਸੀ ਹੋਣ ਦੀ ਜਾਣਕਾਰੀ ਦਿੱਤੀ ਗਈ ਹੈ।
ਅਮਰੀਕਾ ਲਗਾਤਾਰ ਜੇਲੇਂਸਕੀ ਤੇ ਉਨ੍ਹਾਂ ਦੇ ਅਫਸਰਾਂ ਵਿਚ ਹੋ ਰਹੀਆਂ ਗੱਲਾਂ ਨੂੰ ਇੰਟਰਸੈਪਟ ਕਰਦਾ ਹੈ। ਲੀਕ ਹੋਈਆਂ ਫਾਈਲਾਂ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਅਮਰੀਕਾ ਨੇ ਯੂਕਰੇਨ ਨੂੰ ਹਥਿਆਰ ਦੇਣ ਲਈ ਸਾਊਥ ਕੋਰੀਆ ‘ਤੇ ਦਬਾਅ ਬਣਾਇਆ ਤੇ ਉਨ੍ਹਾਂ ਦੇ ਰਾਸ਼ਟਰਪਤੀ ਦੀ ਵੀ ਜਾਸੂਸੀ ਕੀਤੀ ਹੈ।
ਜੇਲੇਂਸਕੀ ਸਗੋਂ ਸਾਊਥ ਕੋਰੀਆ ਦੇ ਰਾਸ਼ਟਰਪਤੀ ਯੂਨ ਸੁਕ ਯੋਲ ਤੇ ਉਨ੍ਹਾਂ ਦੇ ਦੋ ਸਭ ਤੋਂ ਵੱਡੇ ਅਧਿਕਾਰੀਆਂ ਦੀ ਵੀ ਜਾਸੂਸੀ ਕੀਤੀ ਹੈ।ਅਮਰੀਕਾ ਨੇ ਦੋਵੇਂ ਅਫਸਰਾਂ ਵਿਚ ਹੋਈ ਇਕ ਬਹਿਸ ਨੂੰ ਸੁਣਿਆ ਹੈ ਜਿਸ ਵਿਚ ਉਨ੍ਹਾਂ ਵਿਚ ਯੂਕਰੇਨ ਨੂੰ ਹਥਿਆਰ ਦੇਣ ‘ਤੇ ਬਹਿਸ ਹੋ ਰਹੀ ਸੀ। ਇਨ੍ਹਾਂ ਵਿਚੋਂ ਇਕ ਅਧਿਕਾਰੀ ਦਾ ਕਹਿਣਾ ਸੀ ਕਿ ਉਹ ਯੂਕਰੇਨ ਦੀ ਬਜਾਏ ਪੋਲੈਂਡ ਨੂੰ ਹਥਿਆਰ ਦੇ ਕੇ ਇਹ ਸਾਬਤ ਕਰ ਸਕਦੇ ਹਨ ਕਿ ਉਹ ਅਮਰੀਕਾ ਦੇ ਦਬਾਅ ਵਿਚ ਨਹੀਂ ਆਏ ਹਨ।
ਪਿਛਲੇ ਸਾਲ ਸਾਊਥ ਕੋਰੀਆ ਨੇ ਇਸ ਗੱਲ ਲਈ ਹਾਮੀ ਭਰੀ ਸੀ ਕਿ ਉਹ ਆਪਣੇ ਆਰਟੀਲਰੀ ਅਮਰੀਕਾ ਭੇਜੇਗਾ। ਨਾਲ ਹੀ ਅਮਰੀਕਾ ਤੋਂ ਇਹ ਭਰੋਸਾ ਮੰਗਿਆ ਸੀ ਕਿ ਉਹ ਇਨ੍ਹਾਂ ਨੂੰ ਯੂਕਰੇਨ ਨਾ ਭੇਜ ਕੇ ਆਪਣੇ ਕੋਲ ਹੀ ਰੱਖੇਗਾ। ਲੀਕ ਫਾਈਲਸ ਵਿਚ ਸਾਹਮਣੇ ਆਇਆ ਕਿ ਸਾਊਥ ਕੋਰੀਆ ਦੀ ਸਰਕਾਰ ਦੇ ਅਧਿਕਾਰੀ ਯੀ ਮੂਨ ਹੋਈ ਨੂੰ ਅਮਰੀਕਾ ‘ਤੇ ਭਰੋਸਾ ਨਹੀਂ ਸੀ ਕਿ ਉੁਹ ਇਹ ਹਥਿਆਰ ਆਪਣੇ ਤੱਕ ਸੀਮਤ ਰੱਖੇਗਾ।
ਇਹ ਵੀ ਪੜ੍ਹੋ : ਹਸਪਤਾਲਾਂ ‘ਚ ਖੂਨ ਲਈ ਭਟਕ ਰਹੇ ਲੋਕ, ਬਲੱਡ ਬੈਂਕਾਂ ‘ਚ ਖੂਨ ਦੇ 9343 ਯੂਨਿਟ ਖਰਾਬ
ਇਕ ਪਾਸੇ ਜਿਥੇ ਯੂਕਰੇਨ ਦੇ ਰਾਸ਼ਟਰਪਤੀ ਵੋਲੋਦਿਮੀਰ ਜੇਲੇਂਸਕੀ ਨੇ ਅਮਰੀਕਾ ਵੱਲੋਂ ਉਨ੍ਹਾਂ ਦੀ ਜਾਸੂਸੀ ਹੋਣ ਨੂੰ ਕੁਝ ਨਵਾਂ ਨਹੀਂ ਦੱਸਿਆ ਹੈ। ਉਥੇ ਸਾਊਥ ਕੋਰੀਆ ਨੇ ਇਸ ਗੱਲ ‘ਤੇ ਹੰਗਾਮਾ ਮਚ ਗਿਆ ਹੈ। ਵਿਰੋਧੀ ਇਸ ਮੁੱਦੇ ਨੂੰ ਚੁੱਕ ਰਿਹਾ ਹੈ ਤੇ ਇਸ ਨੂੰ ਦੇਸ਼ ਦੀ ਪ੍ਰਭੂਸੱਤਾ ‘ਤੇ ਅਮਰੀਕਾ ਦਾ ਹਮਲਾ ਦੱਸਿਆ ਹੈ। ਵਿਰੋਧੀ ਨੇਤਾ ਲੀ ਜੇ ਮਿਊਂਗ ਨੇ ਕਿਹਾ ਕਿ ਅਮਰੀਕਾ ਨੂੰ ਇਸ ਹਰਕਤ ਲਈ ਮਾਫੀ ਮੰਗਣੀ ਚਾਹੀਦੀ। ਇਨ੍ਹਾਂ ਸਭ ਵਿਚ ਇਥੋਂ ਦੀ ਸਰਕਾਰ ਨੇ ਇਸ ਜਾਸੂਸੀ ਦੀ ਜਾਂਚ ਕਰਨ ਦੀ ਗੱਲ ਕਹੀ ਹੈ।
ਅਲਜਜੀਰਾ ਦੀ ਰਿਪੋਰਟ ਮੁਤਾਬਕ ਜਾਸੂਸੀ ਦੀ ਜਾਣਕਾਰੀ ਬਾਹਰ ਆਉਣ ਦੇ ਬਾਅਦ ਅਮਰੀਕਾ ਦੇ ਡਿਫੈਂਸ ਸੈਕ੍ਰੇਟਰੀ ਲਾਇਡ ਆਸਟਿਨ ਨੇ ਸਾਊਥ ਕੋਰੀਆ ਦੇ ਡਿਫੈਂਸ ਸੈਕ੍ਰੇਟਰੀ ਨਾਲ ਗੱਲ ਕੀਤੀ ਹੈ। ਆਸਟਿਨ ਨੇ ਦੱਸਿਆ ਕਿ ਇਨ੍ਹਾਂ ਡਾਕੂਮੈਂਟਸ ਨੂੰ ਬਦਲਿਆ ਗਿਆ ਹੈ। ਇਹ ਸਹੀ ਨਹੀਂ ਹੈ।
ਮਾਹਿਰਾਂ ਨੇ ਕਿਹਾ ਕਿ ਇਹ ਬਦਲਾਅ ਰੂਸ ਵੱਲੋਂ ਗਲਤ ਜਾਣਕਾਰੀ ਫੈਲਾਉਣ ਦੀ ਕੋਸ਼ਿਸ਼ ਹੋ ਸਕਦੀ ਹੈ। ਹਾਲਾਂਕਿ ਅਸਲੀ ਡਾਕੂਮੈਂਟ ਵਿਚ ਮੌਜੂਦ ਵੈਪਨ ਡਿਲਵਰੀ, ਫੌਜ ਤਾਕਤ ਤੇ ਦੂਜੀ ਖੁਫੀਆ ਜਾਣਕਾਰੀ ਨਾਲ ਜੁੜੀਆਂ ਤਸਵੀਰਾਂ ਦਾ ਲੀਕ ਹੋਣਾ ਅਮਰੀਕਾ ਦੀ ਇੰਟੈਲੀਜੈਂਸ ਏਜੰਸੀ ਦੇ ਸਕਿਓਰਿਟੀ ਸਿਸਟਮ ਵਿਚ ਵੱਡੀ ਗੜਬੜੀ ਵੱਲ ਇਸ਼ਾਰਾ ਕਰਦਾ ਹੈ।
ਵੀਡੀਓ ਲਈ ਕਲਿੱਕ ਕਰੋ -: