ਬਿਹਾਰ ਦੇ ਸੀਮਾਂਚਲ ਦੇ ਕਈ ਜ਼ਿਲ੍ਹਿਆਂ ਵਿੱਚ ਬੁੱਧਵਾਰ ਸਵੇਰੇ 5.30 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਸਹਰਸਾ, ਮਧੇਪੁਰਾ, ਕਟਿਹਾਰ, ਕਿਸ਼ਨਗੰਜ, ਪੂਰਨੀਆ, ਅਰਰੀਆ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 4.3 ਮਾਪੀ ਗਈ ਹੈ।
ਨੈਸ਼ਨਲ ਸੈਂਟਰ ਫਾਰ ਸਿਸਮੋਲੋਜੀ ਮੁਤਾਬਕ ਭੂਚਾਲ ਦਾ ਕੇਂਦਰ ਰਾਣੀਗੰਜ ਅਤੇ ਬਨਮੰਖੀ ਵਿਚਕਾਰ ਸੀ। ਫਿਲਹਾਲ ਭੂਚਾਲ ਕਾਰਨ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
ਦੱਸ ਦਈਏ ਕਿ ਸੀਮਾਂਚਲ ਦੇ ਕਈ ਇਲਾਕਿਆਂ ‘ਚ ਸਵੇਰੇ ਅਚਾਨਕ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਤੋਂ ਬਾਅਦ ਕਈ ਲੋਕ ਘਬਰਾ ਕੇ ਘਰਾਂ ਤੋਂ ਬਾਹਰ ਆ ਗਏ। ਮਿਲੀ ਜਾਣਕਾਰੀ ਮੁਤਾਬਕ ਪੱਛਮੀ ਬੰਗਾਲ ਦੇ ਸਿਲੀਗੁੜੀ ਵਿੱਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਾਸ਼ਟਰੀ ਭੂਚਾਲ ਵਿਗਿਆਨ ਕੇਂਦਰ ਮੁਤਾਬਕ ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ।
ਇਸ ਤੋਂ ਪਹਿਲਾਂ ਐਤਵਾਰ ਅਤੇ ਸੋਮਵਾਰ ਨੂੰ ਵੀ ਅੰਡੇਮਾਨ-ਨਿਕੋਬਾਰ ਦੀਪ ਸਮੂਹ ‘ਚ ਦੁਪਹਿਰ 2 ਵਜੇ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ। ਮੰਗਲਵਾਰ ਨੂੰ ਪੱਛਮੀ ਬੰਗਾਲ ‘ਚ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਿੱਥੇ ਤੀਬਰਤਾ 4.1 ਸੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਠਿੰਡਾ ਦੇ ਮਿਲਟਰੀ ਸਟੇਸ਼ਨ ‘ਚ ਤੜਕਸਾਰ ਫਾਇਰਿੰਗ, 4 ਮੌਤਾਂ, ਇਲਾਕਾ ਸੀਲ
ਦੱਸ ਦੇਈਏ ਕਿ ਭੂ-ਵਿਗਿਆਨੀਆਂ ਮੁਤਾਬਕ ਭੂਚਾਲਾਂ ਦਾ ਅਸਲ ਕਾਰਨ ਟੈਕਟੋਨਿਕ ਪਲੇਟਾਂ ਦੀ ਤੇਜ਼ ਗਤੀ ਹੈ। ਇਸ ਤੋਂ ਇਲਾਵਾ ਉਲਕਾ ਦੇ ਪ੍ਰਭਾਵ ਅਤੇ ਜਵਾਲਾਮੁਖੀ ਫਟਣ, ਮਾਈਨ ਟੈਸਟਿੰਗ ਅਤੇ ਨਿਊਕਲੀਅਰ ਟੈਸਟਿੰਗ ਕਾਰਨ ਵੀ ਭੂਚਾਲ ਆਉਂਦੇ ਹਨ। ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ ਮਾਪੀ ਜਾਂਦੀ ਹੈ। ਇਸ ਪੈਮਾਨੇ ‘ਤੇ 2.0 ਜਾਂ 3.0 ਦੀ ਤੀਬਰਤਾ ਦਾ ਭੂਚਾਲ ਹਲਕਾ ਹੁੰਦਾ ਹੈ, ਜਦੋਂ ਕਿ 6 ਤੀਬਰਤਾ ਦਾ ਭੁਚਾਲ ਦਾ ਮਤਲਬ ਹੁੰਦਾ ਹੈ ਤੇਜ਼ ਭੂਚਾਲ।
ਵੀਡੀਓ ਲਈ ਕਲਿੱਕ ਕਰੋ -: