ਇੰਡੀਅਨ ਪ੍ਰੀਮਿਅਰ ਲੀਗ (IPL) ਵਿੱਚ ਅੱਜ ਚੇੱਨਈ ਸੁਪਰ ਕਿੰਗਜ਼ ਤੇ ਰਾਜਸਥਾਨ ਰਾਇਲਜ਼ ਦੇ ਵਿਚਾਲੇ ਲੀਗ ਸਟੇਜ ਦਾ ਮੁਕਾਬਲਾ ਖੇਡਿਆ ਜਾਵੇਗਾ। ਚੇੱਨਈ ਦੇ ਚੇਪਾਕ ਸਟੇਡੀਅਮ ਵਿੱਚ ਸ਼ਾਮ 7.30 ਵਜੇ ਤੋਂ ਮੈਚ ਖੇਡਿਆ ਜਾਵੇਗਾ। ਦੋਨੋਂ ਹੀ ਟੀਮਾਂ ਨੇ ਟੂਰਨਾਮੈਂਟ ਵਿੱਚ ਹੁਣ ਤੱਕ 3 ਮੈਚ ਖੇਡੇ ਹਨ, ਜਿਨ੍ਹਾਂ ਵਿੱਚੋਂ 2 ਵਿੱਚ ਜਿੱਤ ਤੇ ਇੱਕ ਵਿੱਚ ਹਾਰ ਮਿਲੀ। ਦੋਨੋਂ ਹੀ ਟੀਮਾਂ ਆਪਣਾ ਪਿਛਲੇ ਮੁਕਾਬਲਾ ਜਿੱਤ ਕੇ ਆ ਰਹੀ ਹੈ। ਰਾਜਸਥਾਨ ਨੇ ਦਿੱਲੀ ਨੂੰ ਹਰਾਇਆ ਸੀ। ਉੱਥੇ ਹੀ ਚੇੱਨਈ ਸੁਪਰ ਕਿੰਗਜ਼ ਨੇ ਮੁੰਬਈ ਇੰਡੀਅਨਜ਼ ‘ਤੇ 7 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ।
ਦਰਅਸਲ, ਰਾਜਸਥਾਨ ਰਾਇਲਜ਼ ਤੇ ਚੇੱਨਈ ਸੁਰ ਕਿੰਗਜ਼ ਆਈਪੀਐੱਲ ਵਿੱਚ ਹੁਣ ਤੱਕ 26 ਵਾਰ ਆਹਮੋ-ਸਾਹਮਣੇ ਹੋਈਆਂ ਹਨ। ਦੇਖਿਆ ਜਾਵੇ ਤਾਂ ਚੇੱਨਈ ਸੁਪਰ ਕਿੰਗਜ਼ ਦਾ ਪਲੜਾ ਭਾਰੀ ਰਿਹਾ ਹੈ। 26 ਮੁਕਾਬਲਿਆਂ ਵਿੱਚ ਚੇੱਨਈ ਨੇ 15 ਜਿੱਤ ਹਾਸਿਲ ਕੀਤੀਆਂ ਹਨ। ਉੱਥੇ ਹੀ ਰਾਜਸਥਾਨ ਨੇ 11 ਮੁਕਾਬਲਿਆਂ ਵਿੱਚ ਜਿੱਤ ਦਰਜ ਕੀਤੀ। ਦੋਨੋਂ ਹੀ ਟੀਮਾਂ ਦੇ ਓਪਨਰ ਬੈਟਰ ਸ਼ਾਨਦਾਰ ਫਾਰਮ ਵਿੱਚ ਹਨ।
ਇਹ ਵੀ ਪੜ੍ਹੋ: ਵਧਦੀ ਗਰਮੀ ਵਿਚਾਲੇ ਰਾਹਤ ਭਰੀ ਖ਼ਬਰ, ਪੰਜਾਬ ‘ਚ ਇਸ ਦਿਨ ਫਿਰ ਮੀਂਹ ਪੈਣ ਦੇ ਆਸਾਰ
ਦੱਸ ਦੇਈਏ ਕਿ ਸਾਲ 2022 ਵਿੱਚ ਇਹ ਦੋਨੋਂ ਟੀਮਾਂ ਇੱਕ ਵਾਰ ਆਹਮੋ-ਸਾਹਮਣੇ ਹੋਈਆਂ ਸੀ। ਜਿਸ ਵਿੱਚ ਰਾਜਸਥਾਨ ਰਾਇਲਜ਼ ਨੇ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਰਾਜਸਥਾਨ ਦੇ ਯਸ਼ਸਵੀ ਜੈਸਵਾਲ ਨੇ ਉਸ ਮੁਕਾਬਲੇ ਵਿੱਚ 44 ਗੇਂਦਾਂ ਵਿੱਚ 59 ਦੌੜਾਂ ਬਣਾਈਆਂ ਸਨ। ਉੱਥੇ ਹੀ ਰਵੀਚੰਦਰਨ ਅਸ਼ਵਿਨ ਨੇ 23 ਗੇਂਦਾਂ ਵਿੱਚ 40 ਦੌੜਾਂ ਬਣਾਈਆਂ ਸਨ। ਚੇੱਨਈ ਵੱਲੋਂ ਮੋਇਨ ਅਲੀ ਨੇ 57 ਗੇਂਦਾਂ ਵਿੱਚ 93 ਦੌੜਾਂ ਬਣਾਈਆਂ ਸਨ। ਇਸ ਤੋਂ ਇਲਾਵਾ ਕੋਈ ਵੀ ਖਿਡਾਰੀ ਬੇਹਤਰੀਨ ਪਾਰੀ ਨਹੀਂ ਖੇਡ ਸਕਿਆ ਸੀ। ਨਤੀਜਾ ਇਹ ਹੋਇਆ ਕਿ ਰਾਜਸਥਾਨ ਨੇ ਇਸ ਮੁਕਾਬਲੇ ਨੂੰ 5 ਵਿਕਟਾਂ ਨਾਲ ਜਿੱਤ ਲਿਆ ਸੀ।
ਦੋਨੋਂ ਟੀਮਾਂ ਦੀ ਸੰਭਾਵਿਤ ਪਲੇਇੰਗ ਇਲੈਵਨ
ਚੇੱਨਈ ਸੁਪਰ ਕਿੰਗਜ਼: ਡੇਵੋਨ ਕਾਨਵੇ, ਰਿਤੁਰਾਜ ਗਾਇਕਵਾੜ, ਅਜਿੰਕਿਆ ਰਹਾਣੇ, ਡਵੇਨ ਪ੍ਰਿਟੋਰਿਯਸ, ਰਵਿੰਦਰ ਜਡੇਜਾ, ਸ਼ਿਵਮ ਦੂਬੇ, ਐੱਮਐੱਸ ਧੋਨੀ, ਮਿਚੇਲ ਸੇਂਟਨਰ, ਤੁਸ਼ਾਰ ਦੇਸ਼ਪਾਂਡੇ, ਸਿਸੰਡਾ ਮਗਾਲਾ ।
ਰਾਜਸਥਾਨ ਰਾਇਲਜ਼: ਜੋਸ ਬਟਲਰ, ਯਸ਼ਸਵੀ ਜੈਸਵਾਲ, ਸੰਜੂ ਸੈਮਸਨ, ਰਿਆਨ ਪਰਾਗ, ਸ਼ਿਮਰੋਨ ਹੇਟਮਾਇਰ, ਧਰੁਵ ਜੁਰੇਲ, ਆਰ ਅਸ਼ਵਿਨ, ਵਾਈ ਚਹਿਲ, ਟ੍ਰੇਂਟ ਬੋਲਟ, ਜੇਸਨ ਹੋਲਡਰ, ਐੱਮ ਅਸ਼ਵਿਨ।
ਵੀਡੀਓ ਲਈ ਕਲਿੱਕ ਕਰੋ -: