ਟਵਿੱਟਰ ਨੇ ਅੱਖਰ ਸੀਮਾ ਨੂੰ 280 ਤੋਂ ਵਧਾ ਕੇ 10,000 ਕਰ ਦਿੱਤਾ ਹੈ। ਯਾਨੀ ਤੁਸੀਂ ਬਿਨ੍ਹਾਂ ਕਿਸੇ ਰੋਕ-ਟੋਕ ਦੇ ਪੂਰੇ ਦਾ ਪੂਰਾ ਆਰਟੀਕਲ ਇੱਥੇ ਲਿਖ ਸਕਦੇ ਹੋ। ਇੰਨਾ ਹੀ ਨਹੀਂ, ਹੁਣ ਟਵਿੱਟਰ ‘ਤੇ ਬੋਲਡ ਅਤੇ ਇਟਾਲਿਕਸ ਵਰਗੇ ਟੈਕਸਟ ਫਾਰਮੈਟਿੰਗ ਦੀ ਵੀ ਵਰਤੋਂ ਕੀਤੀ ਜਾ ਸਕੇਗੀ । ਟਵਿੱਟਰ ਨੇ ਕਰਿਏਟਰਸ ਦੇ ਲਈ ਮੋਨੇਟਾਈਜ਼ੇਸ਼ਨ ਫ਼ੀਚਰ ਵੀ ਪੇਸ਼ ਕੀਤਾ ਹੈ। ਯਾਨੀ ਹੁਣ ਤੁਸੀਂ ਟਵਿੱਟਰ ਤੋਂ ਪੈਸੇ ਕਮਾ ਸਕੋਗੇ । ਹਾਲਾਂਕਿ ਇੱਥੇ ਇੱਕ ਟਵੀਸਟ ਹੈ। ਇਹ ਸਾਰੀਆਂ ਵਿਸ਼ੇਸ਼ਤਾਵਾਂ ਸਿਰਫ ਟਵਿੱਟਰ ਬਲੂ ਦੇ ਸਬਸਕ੍ਰਾਇਬਰਸ ਨੂੰ ਹੀ ਮਿਲਣਗੇ । ਭਾਰਤ ਵਿੱਚ ਟਵਿੱਟਰ ਬਲੂ ਲਈ ਮੋਬਾਈਲ ਉਪਭੋਗਤਾਵਾਂ ਨੂੰ ਮਹੀਨੇ ਵਿੱਚ 900 ਰੁਪਏ ਅਤੇ ਵੈਬ ਉਪਭੋਗਤਾਵਾਂ ਨੂੰ ਪ੍ਰਤੀ ਮਹੀਨਾ 650 ਰੁਪਏ ਅਦਾ ਕਰਨੇ ਪੈਣਗੇ।
ਟਵਿੱਟਰ ਨੇ ਲਿਖਿਆ, “ਅਸੀਂ ਟਵਿੱਟਰ ‘ਤੇ ਲਿਖਣ ਤੇ ਪੜ੍ਹਨ ਦੇ ਅਨੁਭਵ ਵਿੱਚ ਸੁਧਾਰ ਕਰ ਰਹੇ ਹਾਂ। ਇਹ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟਵਿੱਟਰ ਹੁਣ ਬੋਲਡ ਤੇ ਇਟੈਲਿਕ ਟੈਕਸਟ ਫਾਰਮੇਟਿੰਗ ਦੇ ਨਾਲ 10 ਹਜ਼ਾਰ ਸ਼ਬਦਾਂ ਤੱਕ ਦੇ ਟਵੀਟ ਨੂੰ ਸਪੋਰਟ ਕਰਦਾ ਹੈ। ਇਨ੍ਹਾਂ ਨਵੀਆਂ ਸੁਵਿਧਾਵਾਂ ਦੀ ਵਰਤੋਂ ਕਰਨ ਦੇ ਲਈ ਟਵਿੱਟਰ ਬਲੂ ਦੇ ਲਈ ਸਾਈਨ ਅਪ ਕਰੋ ਤੇ ਇਸਦੇ ਲਈ ਅਪਲਾਈ ਕਰੋ।
ਇਹ ਵੀ ਪੜ੍ਹੋ: ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ‘ਚ ਅਮਨ ਸ਼ਹਿਰਾਵਤ ਨੇ ਭਾਰਤ ਦੀ ਝੋਲੀ ਪਾਇਆ ਪਹਿਲਾ ਗੋਲਡ ਮੈਡਲ
ਇਸ ਸਬੰਧੀ ਟਵਿੱਟਰ ਦੇ ਮਾਲਕ ਐਲਨ ਮਸਕ ਨੇ ਟਵੀਟ ਕੀਤਾ ਕਿ ਆਪਣੇ ਫੋਲੋਅਰਜ਼ ਨੂੰ ਲੌਂਗਫਾਰਮ ਟੈਕਸਟ ਤੋਂ ਲੈ ਕੇ ਲੰਬੀਆਂ ਵੀਡੀਓ ਤੱਕ ਕਿਸੇ ਵੀ ਮੈਟੀਰੀਅਲ ਦਾ ਸਬਸਕ੍ਰਿਪਸ਼ਨ ਆਫਰ ਕਰਨ ਦੇ ਅਪਲਾਈ ਕਰੋ। ਸੈਟਿੰਗਜ਼ ਵਿੱਚ “ਮੋਨੇਟਾਈਜ਼ੇਸ਼ਨ” ‘ਤੇ ਟੈਪ ਕਰੋ। ਮੋਨੇਟਾਈਜ਼ੇਸ਼ਨ ਤੋਂ ਕੀਤੀ ਗਈ ਕਮਾਈ ਦਾ ਕੋਈ ਵੀ ਹਿੱਸਾ ਅਗਲੇ 12 ਮਹੀਨਿਆਂ ਤੱਕ ਟਵਿੱਟਰ ਨਹੀਂ ਲਾਵੇਗਾ। ਹਾਲਾਂਕਿ ਐਂਡਰਾਇਡ ਤੇ IOS 30% ਫੀਸ ਵਸੂਲਦਾ ਹੈ। ਇਹ ਚਾਰਜ ਕ੍ਰਿਏਟਰ ਦੀ ਇਨਕਮ ਵਿੱਚੋਂ ਕੱਟਿਆ ਜਾਵੇਗਾ। ਵੈੱਬ ‘ਤੇ ਚਾਰਜ 8% ਦੇ ਕਰੀਬ ਹੈ।
ਦੱਸ ਦੇਈਏ ਕਿ ਟਵਿੱਟਰ ‘ਤੇ ਰੈਵੇਨਿਊ ਵਧਾਉਣ ਦੇ ਲਈ ਇਹ ਬਦਲਾਅ ਕੀਤੇ ਗਏ ਹਨ। ਉਹ ਆਪਣੇ ਪਲੇਟਫਾਰਮ ਤੋਂ ਕਮਾਈ ਦੇ ਲਈ ਸਿਰਫ਼ ਐਡਵਟਾਈਜ਼ਰਸ ‘ਤੇ ਨਿਤਰਭਰ ਨਹੀਂ ਰਹਿਣਾ ਚਾਹੁੰਦੇ ਹਨ। ਇਸੇ ਕਾਰਨ ਉਨ੍ਹਾਂ ਨੇ ਬਲੂ ਸਬਸਕ੍ਰਿਪਸ਼ਨ ਪਲਾਨ ਵੀ ਦੁਨੀਆ ਭਰ ਵਿੱਚ ਲਾਂਚ ਕੀਤਾ ਹੈ। ਮਸਕ ਨੇ ਪਿਛਲੇ ਸਾਲ ਅਕਤੂਬਰ ਵਿੱਚ ਟਵਿੱਟਰ ਨੂੰ 44 ਬਿਲੀਅਨ ਡਾਲਰ ਵਿੱਚ ਖਰੀਦਿਆ ਸੀ। ਉਦੋਂ ਮਸਕ ਨੇ ਦੱਸਿਆ ਸੀ ਕਿ ਕੰਪਨੀ ਨੂੰ ਹਰ ਦਿਨ ਕਰੀਬ 32 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਇਸੇ ਨੁਕਸਾਨ ਦੀ ਭਰਪਾਈ ਦੇ ਲਈ ਮਸਕ ਨੇ ਟਵਿੱਟਰ ਦੀ ਯੋਜਨਾ ਵਿੱਚ ਬਦਲਾਅ ਕੀਤਾ ਹੈ।
ਵੀਡੀਓ ਲਈ ਕਲਿੱਕ ਕਰੋ -: