ਬਿਹਾਰ ‘ਚ ਰੇਤ ਨੂੰ ‘ਯੈਲੋ ਗੋਲਡ’ ਕਿਹਾ ਜਾਂਦਾ ਹੈ ਅਤੇ ਸੂਬੇ ‘ਚ ਰੇਤ ਮਾਫੀਆ ਇਸ ‘ਯੈਲੋ ਗੋਲਡ’ ਤੋਂ ਮੋਟੀ ਕਮਾਈ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਹਨ। ਇਸ ਸਿਲਸਿਲੇ ਵਿੱਚ ਤਾਜ਼ਾ ਮਾਮਲਾ ਪਟਨਾ ਜ਼ਿਲ੍ਹੇ ਦੇ ਬਿਹਟਾ ਥਾਣਾ ਖੇਤਰ ਦੇ ਪਿੰਡ ਪਾਰੇਵ ਦਾ ਹੈ, ਜਿੱਥੇ ਰੇਤ ਦੀ ਓਵਰਲੋਡਿੰਗ ਦੀ ਚੈਕਿੰਗ ਦੌਰਾਨ ਟਰੱਕ ਡਰਾਈਵਰਾਂ ਅਤੇ ਰੇਤ ਮਾਫੀਆ ਨੇ ਸੜਕ ‘ਤੇ ਦੌੜਾ-ਦੌੜਾ ਕੇ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਮਹਿਲਾ ਸਮੇਤ ਹੋਰ ਮੁਲਾਜ਼ਮਾਂ ਨੂੰ ਇੱਟਾਂ-ਪੱਥਰਾਂ ਨਾਲ ਕੁੱਟਿਆ।
ਕੁਟਮਾਰ ਤੋਂ ਡਰ ਰਹੀ ਮਹਿਲਾ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਜਾਨ ਬਚਾਉਣ ਲਈ ਭੱਜਦੀ ਰਹੀ ਪਰ ਬਦਮਾਸ਼ਾਂ ਵੱਲੋਂ ਨਠਾ-ਨਠਾ ਕੇ ਉਸ ਨੂੰ ਕੁੱਟਿਆ ਜਾ ਰਿਹਾ ਹੈ। ਪੂਰੀ ਘਟਨਾ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਦੱਸਿਆ ਜਾਂਦਾ ਹੈ ਕਿ ਸੋਮਵਾਰ ਨੂੰ ਗੁਪਤ ਸੂਚਨਾ ਦੇ ਆਧਾਰ ‘ਤੇ ਜ਼ਿਲਾ ਮਾਈਨਿੰਗ ਵਿਭਾਗ ਦੀ ਮਹਿਲਾ ਇੰਸਪੈਕਟਰ ਅਤੇ ਹੋਰ ਕਰਮਚਾਰੀਆਂ ਨੇ ਪਿੰਡ ਬਿਹਟਾ ਦੇ ਕੋਲ ਰੇਤ ਦੀ ਓਵਰਲੋਡਿੰਗ ਖਿਲਾਫ ਚੈਕਿੰਗ ਮੁਹਿੰਮ ਸ਼ੁਰੂ ਕੀਤੀ ਸੀ।
ਇਸ ਦੌਰਾਨ ਟਰੱਕ ਚਾਲਕਾਂ ਨਾਲ ਬਹਿਸ ਹੋ ਗਈ, ਜਿਸ ਤੋਂ ਬਾਅਦ ਬੀਹਟਾ-ਆਰਾ ਮੁੱਖ ਮਾਰਗ ‘ਤੇ ਪੈਂਦੇ ਪਿੰਡ ਸਾਹ ਪਾਰੇਵ ਨੇੜੇ ਟਰੱਕ ਡਰਾਈਵਰਾਂ ਨੇ ਜ਼ਿਲ੍ਹਾ ਮਾਈਨਿੰਗ ਇੰਸਪੈਕਟਰ ਅਤੇ ਹੋਰ ਮੁਲਾਜ਼ਮਾਂ ‘ਤੇ ਇੱਟਾਂ-ਪੱਥਰਾਂ ਨਾਲ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਜ਼ਿਲ੍ਹਾ ਮਾਈਨਿੰਗ ਟੀਮ ਆਪਣੀ ਜਾਨ ਬਚਾਉਣ ਲਈ ਭੱਜਦੀ ਰਹੀ, ਇਸ ਤੋਂ ਬਾਅਦ ਵੀ ਇਨ੍ਹਾਂ ਲੋਕਾਂ ਵੱਲੋਂ ਉਨ੍ਹਾਂ ਦੀ ਕੁੱਟਮਾਰ ਕੀਤੀ ਗਈ।
ਇਹ ਵੀ ਪੜ੍ਹੋ : ਠੇਕਾ ਮੁਲਾਜ਼ਮਾਂ ਦੀ ਬੱਲੇ-ਬੱਲੇ, ਮਾਨ ਸਰਕਾਰ ਨੇ ਤਨਖਾਹਾਂ ‘ਚ ਕੀਤਾ 15 ਤੋਂ 40 ਫੀਸਦੀ ਵਾਧਾ
ਦੱਸਿਆ ਜਾਂਦਾ ਹੈ ਕਿ 150 ਦੇ ਕਰੀਬ ਗੈਰ-ਕਾਨੂੰਨੀ ਢੰਗ ਨਾਲ ਭਰੇ ਰੇਤੇ ਦੇ ਟਰੱਕ ਫੜੇ ਗਏ ਸਨ ਪਰ ਇਨ੍ਹਾਂ ਨੂੰ ਛੁਡਾਉਣ ਲਈ ਰੇਤ ਮਾਫੀਆ ਅਤੇ ਉਸ ਦੇ ਬੰਦਿਆਂ ਨੇ ਬਾਲੂ ਘਾਟ ਦੇ ਕੋਲ ਮਹਿਲਾ ਮਾਈਨਿੰਗ ਇੰਸਪੈਕਟਰ ਅਤੇ ਉਸ ਦੀ ਟੀਮ ਦਾ ਪਿੱਛਾ ਕਰਕੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ।
ਵੀਡੀਓ ਲਈ ਕਲਿੱਕ ਕਰੋ -: