ਬਰਨਾਲਾ ਦੇ ਮੁਹੱਲਾ ਕਲੀਨਿਕ ਦੇ ਡਾਕਟਰ ਕੰਵਰ ਨਵਜੋਤ ਸਿੰਘ, ਫਾਰਮਾਸਿਸਟ ਕੁਬੇਰ ਸਿੰਗਲਾ ਅਤੇ ਕਲੀਨਿਕ ਅਸਿਸਟੈਂਟ ਮਨਪ੍ਰੀਤ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਵਿਧਾਇਕ ਲਾਭ ਸਿੰਘ ਦੇ ਕਹਿਣ ‘ਤੇ ਕੀਤੀ ਗਈ ਹੈ। ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਡਾਕਟਰਾਂ ਨੇ ਰਿਕਾਰਡ ਵਿੱਚ ਮਰੀਜ਼ਾਂ ਦੀ ਵੱਧ ਗਿਣਤੀ ਦਿਖਾ ਕੇ ਫਰਜ਼ੀਵਾੜਾ ਕੀਤੀ ਹੈ।
ਦੂਜੇ ਪਾਸੇ ਡਾਕਟਰ ਤੇ ਉਨ੍ਹਾਂ ਦੀ ਟੀਮ ਦੇ ਸਮਰਥਨ ਵਿੱਚ ਇਲਾਕੇ ਦੇ ਲੋਕ ਉਤਰ ਆਏ। ਉਨ੍ਹਾਂ ਨੇ ਸਰਕਾਰ ਦੇ ਇਸ ਫੈਸਲੇ ਦੀ ਸਖਤ ਨਿੰਦਾ ਕੀਤੀ। ਲੋਕਾਂ ਨੇ ਉਨ੍ਹਾਂ ਨੂੰ ਬਹਾਲ ਕਰਨ ਦੀ ਮੰਗ ਚੁੱਕੀ ਹੈ। ਬਰਨਾਲਾ ਵਿੱਚ ਆਪ ਵਿਧਾਇਕ ਲਾਭ ਸਿੰਘ ਨੇ ਦੱਸਿਆ ਕਿ ਆਮ ਆਦਮੀ ਕਲੀਨਿਕ ਵਿੱਚ ਥਾਂਦਲੀ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।
ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਦੱਸਿਆ ਕਿ ਉਪਰੋਕਤ ਸਾਰੇ ਲੋਕ ਕਲੀਨਿਕ ਵਿੱਚ ਲਗਭਗ ਦੁੱਗਣੀ ਗਿਣਤੀ ਵਿੱਚ ਮਰੀਜ਼ ਦਿਖਾ ਰਹੇ ਸਨ। ਜਾਂਚ ਤੋਂ ਬਾਅਦ 24 ਅਪ੍ਰੈਲ ਤੋਂ ਉਨ੍ਹਾਂ ਦੀਆਂ ਸੇਵਾਵਾਂ ਖਤਮ ਕਰਨ ਲਈ ਪੱਤਰ ਜਾਰੀ ਕਰ ਦਿੱਤਾ ਹੈ। ਕਲੀਨਿਕਾਂ ਵਿੱਚ ਡਾਕਟਰਾਂ, ਫਾਰਮਾਸਿਸਟ ਤੇ ਹੋਰ ਮੁਲਾਜ਼ਮਾਂ ਨੂੰ ਮਰੀਜ਼ਾਂ ਦੀ ਗਿਣਤੀ ਦੇ ਹਿਸਾਬ ਨਾਲ ਪੈਸੇ ਦਿੱਤੇ ਜਾਂਦੇ ਹਨ।
ਇਹ ਵੀ ਪੜ੍ਹੋ : ਪੰਜਾਬ-ਹਰਿਆਣਾ ‘ਚ ਹੀਟਵੇਵ ਤੋਂ ਰਾਹਤ, ਪਾਰਾ 4 ਡਿਗਰੀ ਡਿੱਗਿਆ, ਪੈ ਸਕਦੈ ਮੀਂਹ, ਅਲਰਟ ਜਾਰੀ
ਬਰਖਾਸਤ ਸਟਾਫ ਤੇ ਡਾਕਟਰ ਨੇ ਕਿਹਾ ਕਿ ਉਨ੍ਹਾਂ ਦੇ ਨਾਲ ਧੱਕੇਸ਼ਾਹੀ ਹੋਈ ਹੈ। ਲੋਕ ਉਨ੍ਹਾਂ ਦੇ ਪੱਖ ਵਿੱਚ ਹੈ। ਇਸ ਬਾਰੇ ਲੋਕਾਂ ਨੇ ਇੱਕ ਮੀਟਿੰਗ ਬੁਲਾਈ ਹੈ। ਡਾ. ਕੰਵਰ ਨਵਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ‘ਤੇ ਲਾਏ ਗਏ ਦੋਸ਼ ਪੂਰੀ ਤਰ੍ਹਾਂ ਝੂਠੇ ਹਨ। ਦਿਖਾਏ ਗਏ ਮਰੀਜ਼ਾਂ ਦੀ ਗਿਣਤੀ ਬਿਲਕੁਲ ਸਹੀ ਹੈ। ਇੱਕ-ਇੱਕ ਮਰੀਜ਼ ਦੇ ਕੋਲ ਜਾ ਕੇ ਉਨ੍ਹਾਂ ਦੀ ਜਾਣਕਾਰੀ ਲਈ ਜਾ ਸਕਦੀ ਹੈ, ਜਿਸ ਰਿਪੋਰਟ ਦੇ ਆਧਾਰ ‘ਤੇ ਉਨ੍ਹਾਂ ਨੂੰ ਹਟਾਇਆ ਜਾ ਰਿਹਾ ਹੈ, ਉਹ ਫਰਜ਼ੀ ਰਿਪੋਰਟ ਹੈ।
ਵੀਡੀਓ ਲਈ ਕਲਿੱਕ ਕਰੋ -: