‘ਜਾਕੋ ਰਾਖੇ ਸਾਈਆਂ, ਮਾਰ ਸਕੇ ਨਾ ਕੋਇ’ ਇਹ ਕਹਾਵਤ ਸਾਰਿਆਂ ਨੇ ਸੁਣੀ ਹੋਵੇਗੀ। ਜ਼ਿੰਦਗੀ ਵਿੱਚ ਕਈ ਵਾਰ ਅਜਿਹੀਆਂ ਘਟਨਾਵਾਂ ਵਾਪਰਦੀਆਂ ਹਨ ਕਿ ਇਹ ਕਹਾਵਤ ਸੱਚ ਲੱਗਣ ਲੱਗਦੀ ਹੈ। ਕੁਝ ਅਜਿਹਾ ਹੀ ਹੋਇਆ ਪਰਬਤਾਰੋਹੀ ਅਨੁਰਾਗ ਮਾਲੂ ਨਾਲ। ਉਹ ਹਿਮਾਲਿਆ ਵਿੱਚ ਸਥਿਤ ਦੁਨੀਆ ਦੀ ਦਸਵੀਂ ਸਭ ਤੋਂ ਉੱਚੀ ਚੋਟੀ ਅੰਨਪੂਰਨਾ (ਨੇਪਾਲ) ‘ਤੇ ਚੜ੍ਹ ਰਿਹਾ ਸੀ। ਇਸ ਦੌਰਾਨ ਪਤਾ ਲੱਗਾ ਕਿ ਉਹ ਲਾਪਤਾ ਹੈ। ਬਚਾਅ ਮੁਹਿੰਮ ਦੌਰਾਨ ਤਿੰਨ ਦਿਨ ਬਾਅਦ ਉਹ ਜ਼ਿੰਦਾ ਮਿਲਿਆ ਹੈ। ਫਿਲਹਾਲ ਉਸ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ, ਉਂਝ ਉਸ ਦੀ ਹਾਲਤ ਠੀਕ ਦੱਸੀ ਜਾ ਰਹੀ ਹੈ।
ਦੱਸ ਦੇਈਏ ਕਿ ਰਾਜਸਥਾਨ ਦੇ ਕਿਸ਼ਨਗੜ੍ਹ ਦਾ ਰਹਿਣ ਵਾਲਾ ਹੈ। ਮਾਲੂ 24 ਅਪ੍ਰੈਲ ਨੂੰ ਨੇਪਾਲ ਲਈ ਰਵਾਨਾ ਹੋਇਆ ਸੀ। ਉਹ 17 ਅਪ੍ਰੈਲ ਦੀ ਸਵੇਰੇ ਮਾਊਂਟ ਅੰਨਪੂਰਣਾ ਦੇ ਕੈਂਪ-3 ਤੋਂ ਉਤਰਨ ਵੇਲੇ ਲਾਪਤਾ ਹੋ ਗਿਆ ਸੀ। ਕੈਂਪ ਤੋਂ ਉਤਰਦੇ ਸਮੇਂ 6000 ਫੁੱਟ ਦੀ ਉਚਾਈ ਤੋਂ ਪਹਾੜ ਦੀ ਦਰਾਰ ਵਿੱਚ ਡਿੱਗ ਗਿਆ ਸੀ। ਵੀਰਵਾਰ ਸਵੇਰੇ 10 ਵਜੇ ਰੇਸਕਿਊ ਟੀਮ ਨੇ ਉਸ ਨੂੰ ਜ਼ਿੰਦਾ ਲੱਭਿਆ।
ਅਨੁਰਾਗ ਕੋਲ ਖਾਣ-ਪੀਣ ਦਾ ਸਾਮਾਨ ਕਾਫੀ ਘੱਟ ਸੀ। ਬਰਫੀਲੇ ਪਹਾੜ ਵਿਚਾਲੇ ਆਕਸੀਜਨ ਦੀ ਕਮੀ ਸੀ। ਉੱਤੋਂ ਹੱਡ ਚੀਰਵੀਆਂ ਬਰਫੀਲੀਆਂ ਹਵਾਵਾਂ। ਇਸ ਦੇ ਸਭ ਦੇ ਬਾਵਜੂਦ ਉਸ ਨੇ ਮੌਤ ਨੂੰ ਮਾਤ ਦੇ ਦਿੱਤੀ।
ਮਾਲੂ ਇਸ ਸਮੇਂ ਸੰਯੁਕਤ ਰਾਸ਼ਟਰ ਦੇ ਗਲੋਬਲ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਜਾਗਰੂਕਤਾ ਫੈਲਾਉਣ ਦੇ ਮਿਸ਼ਨ ‘ਤੇ ਹੈ। ਇਸ ਮਿਸ਼ਨ ਤਹਿਤ ਉਹ ਸੱਤ ਮਹਾਂਦੀਪਾਂ ਦੀਆਂ 8 ਹਜ਼ਾਰ ਫੁੱਟ ਤੋਂ ਉੱਚੀਆਂ ਸਾਰੀਆਂ 14 ਚੋਟੀਆਂ ‘ਤੇ ਚੜ੍ਹਨਾ ਚਾਹੁੰਦਾ ਹੈ।
ਇਸ ਚੜ੍ਹਾਈ ਦੌਰਾਨ ਉਹ ਦਰਾਰ ਵਿਚ ਡਿੱਗ ਗਿਆ ਸੀ। ਉਸਨੂੰ REX ਕਰਮ-ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਭਾਰਤ ਤੋਂ 2041 ਅੰਟਾਰਕਟਿਕ ਯੂਥ ਅੰਬੈਸਡਰ ਬਣ ਗਿਆ ਹੈ। ਉਸ ਦੇ ਲਾਪਤਾ ਹੋਣ ਤੋਂ ਬਾਅਦ ਪਰਿਵਾਰ ਵਾਲੇ ਅਤੇ ਜਾਣਕਾਰ ਕਾਫੀ ਫਿਕਰਮੰਦ ਸਨ। ਸੰਸਦ ਮੈਂਬਰ ਭਾਗੀਰਥ ਉਸ ਨੂੰ ਬਚਾਉਣ ਲਈ ਵਿਦੇਸ਼ ਮੰਤਰਾਲੇ ਨਾਲ ਲਗਾਤਾਰ ਸੰਪਰਕ ਵਿੱਚ ਸਨ।
ਇਹ ਵੀ ਪੜ੍ਹੋ : ਚਾਰਧਾਮ ਯਾਤਰਾ ਲਈ ਹੈਲੀ ਟਿਕਟ ਬੁਕਿੰਗ ਕਰਵਾਉਣ ਤੋਂ ਪਹਿਲਾਂ ਸਾਵਧਾਨ! ਠੱਗਾਂ ਨੇ ਫੜਿਆ ਨਵਾਂ ਤਰੀਕਾ
ਅਜਮੇਰ ਦੇ ਸੰਸਦ ਮੈਂਬਰ ਭਾਗੀਰਥ ਚੌਧਰੀ ਨੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਕਿਹਾ ਸੀ ਕਿ ਨੇਪਾਲ ਦੂਤਾਵਾਸ ਨੂੰ ਨੌਜਵਾਨਾਂ ਦੀ ਤੇਜ਼ੀ ਨਾਲ ਭਾਲ ਵਿੱਚ ਮਦਦ ਕਰਨੀ ਚਾਹੀਦੀ ਹੈ। ਇਸ ਤੋਂ ਪਹਿਲਾਂ ਦੋ ਹੋਰ ਪਰਬਤਾਰੋਹੀ ਵੀ ਇਸ ਚੋਟੀ ‘ਤੇ ਫਿਸਲ ਚੁੱਕੇ ਸਨ। ਬਲਜੀਤ ਕੌਰ ਅਤੇ ਅਰਜਨ ਵਾਜਪਾਈ ਨੂੰ ਵੀ ਇਸੇ ਚੋਟੀ ਤੋਂ ਬਚਾਇਆ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: