ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ 21 ਅਪ੍ਰੈਲ ਨੂੰ ਫੌਜ ਦੇ ਗੱਡੀ ‘ਤੇ ਹੋਏ ਅੱਤਵਾਦੀ ਹਮਲੇ ‘ਚ ਪਾਕਿਸਤਾਨੀ ਸਾਜ਼ਿਸ਼ ਦਾ ਖੁਲਾਸਾ ਹੋਇਆ ਹੈ। ਇਸ ਹਮਲੇ ‘ਚ ਸ਼ਾਮਲ 3 ਅੱਤਵਾਦੀਆਂ ਦੇ ਪਾਕਿਸਤਾਨ ਨਾਲ ਜੁੜੇ ਹੋਣ ਦਾ ਸ਼ੱਕ ਹੈ। ਇਸ ਹਮਲੇ ਦੀ ਜ਼ਿੰਮੇਵਾਰੀ ਜੈਸ਼ ਸਮਰਥਿਤ ਅੱਤਵਾਦੀ ਸੰਗਠਨ ਪੀਪਲਜ਼ ਐਂਟੀ ਫਾਸੀਵਾਦੀ ਫਰੰਟ (ਪੀ.ਏ.ਐੱਫ.ਐੱਫ.) ਨੇ ਲਈ ਹੈ।
ਪੁੰਛ ਵਿੱਚ ਹੋਏ ਅੱਤਵਾਦੀ ਹਮਲੇ ਵਿੱਚ ਪੁਲਿਸ ਨੇ ਹੁਣ ਤੱਕ 6 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਐਨਆਈਏ ਨੇ ਵੀ ਮੌਕੇ ’ਤੇ ਪਹੁੰਚ ਕੇ ਸਬੂਤ ਇਕੱਠੇ ਕਰ ਲਏ ਹਨ। ਦੂਜੇ ਪਾਸੇ ਸੁਰੱਖਿਆ ਏਜੰਸੀਆਂ ਨੂੰ ਸ਼ੱਕ ਹੈ ਕਿ ਹਮਲੇ ਤੋਂ ਬਾਅਦ ਸਾਰੇ ਅੱਤਵਾਦੀ ਇਕ ਗੱਡੀ ‘ਚ ਮੌਕੇ ਤੋਂ ਫਰਾਰ ਹੋ ਗਏ। ਏਜੰਸੀਆਂ ਦਾ ਕਹਿਣਾ ਹੈ ਕਿ ਹਮਲੇ ਵਿਚ ਚਾਰ ਤੋਂ ਪੰਜ ਅੱਤਵਾਦੀ ਸ਼ਾਮਲ ਹੋ ਸਕਦੇ ਹਨ। ਫਿਲਹਾਲ ਗਿਣਤੀ ਬਾਰੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਗਿਆ ਹੈ।
ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁੰਛ ‘ਚ ਵੀਰਵਾਰ ਨੂੰ ਅੱਤਵਾਦੀਆਂ ਵਲੋਂ ਗ੍ਰੇਨੇਡ ਸੁੱਟੇ ਜਾਣ ਤੋਂ ਬਾਅਦ ਫੌਜ ਦੀ ਇੱਕ ਗੱਡੀ ‘ਚ ਅੱਗ ਲੱਗਣ ਕਾਰਨ 5 ਜਵਾਨ ਸ਼ਹੀਦ ਹੋ ਗਏ ਅਤੇ ਇਕ ਹੋਰ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਇਸ ‘ਚ ਜਾਨ ਗੁਆਉਣ ਵਾਲੇ ਜਵਾਨ ਰਾਸ਼ਟਰੀ ਰਾਈਫਲਜ਼ ਯੂਨਿਟ ਦੇ ਸਨ ਅਤੇ ਇਲਾਕੇ ‘ਚ ਅੱਤਵਾਦ ਵਿਰੋਧੀ ਮੁਹਿੰਮਾਂ ਲਈ ਤਾਇਨਾਤ ਸਨ। ਸ਼ਹੀਦ ਹੋਣ ਵਾਲੇ ਚਾਰ ਜਵਾਨ ਪੰਜਾਬ ਤੋਂ ਸਨ।
ਇਹ ਵੀ ਪੜ੍ਹੋ : ਲਾਚਾਰ ਕਿਸਾਨ! ਸੜਕਾਂ ‘ਤੇ ਸ਼ਿਮਲਾ ਮਿਰਚ ਸੁੱਟਣ ਨੂੰ ਹੋਏ ਮਜਬੂਰ, ਮੁਨਾਫ਼ਾ ਤਾਂ ਕੀ ਲਾਗਤ ਵੀ ਨਹੀਂ ਮਿਲੀ
ਫੌਜ ਨੇ ਕਿਹਾ ਸੀ ਕਿ ਫੌਜ ਦੀ ਗੱਡੀ ਦੁਪਹਿਰ ਕਰੀਬ 3 ਵਜੇ ਰਾਜੌਰੀ ਸੈਕਟਰ ਦੇ ਭਿੰਬਰ ਗਲੀ ਅਤੇ ਪੁੰਛ ਦੇ ਵਿਚਕਾਰੋਂ ਲੰਘ ਰਹੀ ਸੀ ਅਤੇ ਇਸ ਦੌਰਾਨ ਅੱਤਵਾਦੀਆਂ ਨੇ ਹਮਲਾ ਕਰ ਦਿੱਤਾ। ਸੂਤਰਾਂ ਨੇ ਦੱਸਿਆ ਕਿ ਅਧਿਕਾਰੀਆਂ ਨੇ ਗੱਡੀ ‘ਤੇ ਗੋਲੀਆਂ ਦੇ ਨਿਸ਼ਾਨ ਦੇਖੇ ਹਨ ਅਤੇ ਉਥੋਂ ਗ੍ਰੇਨੇਡ ਦੇ ਟੁਕੜੇ ਬਰਾਮਦ ਕੀਤੇ ਗਏ ਹਨ, ਜਿਸ ਨੇ ਪੁਸ਼ਟੀ ਕੀਤੀ ਹੈ ਕਿ ਇਹ ਅੱਤਵਾਦੀ ਹਮਲਾ ਸੀ। ਜੰਮੂ-ਕਸ਼ਮੀਰ ਦੇ ਰਾਜੌਰੀ ‘ਚ ਸ਼ਹੀਦ ਜਵਾਨਾਂ ਨੂੰ ਸਲਾਮੀ ਦਿੱਤੀ ਗਈ। ਇਸ ਦੌਰਾਨ ਫੌਜ ਦੇ ਸੀਨੀਅਰ ਅਧਿਕਾਰੀ ਅਤੇ ਅਧਿਕਾਰੀ ਮੌਜੂਦ ਸਨ।
ਵੀਡੀਓ ਲਈ ਕਲਿੱਕ ਕਰੋ -: