ਟਵਿੱਟਰ ਨੇ 20 ਅਪ੍ਰੈਲ ਤੋਂ ਸਾਰੇ ਲੋਕਾਂ ਦੇ ਬਲੂ ਟਿੱਕ ਹਟਾ ਦਿੱਤੇ ਹਨ। ਕੰਪਨੀ ਨੇ ਇਸ ਬਾਰੇ ਕੁਝ ਸਮਾਂ ਪਹਿਲਾਂ ਚਿਤਾਵਨੀ ਵੀ ਜਾਰੀ ਕੀਤੀ ਸੀ। ਟਵਿੱਟਰ ਦੇ ਮਾਲਕ ਐਲਨ ਮਸਕ ਨੇ ਕਿਹਾ ਸੀ ਕਿ ਜਲਦੀ ਹੀ ਤੁਹਾਨੂੰ ਟਵਿੱਟਰ ‘ਤੇ ਬਲੂ ਟਿੱਕਸ ਲਈ ਪੈਸੇ ਖਰਚ ਕਰਨੇ ਪੈਣਗੇ। ਹੁਣ ਕੰਪਨੀ ਨੇ ਉਨ੍ਹਾਂ ਲੋਕਾਂ ਦੇ ਬਲੂ ਟਿੱਕ ਨੂੰ ਹਟਾ ਦਿੱਤਾ ਹੈ, ਜਿਨ੍ਹਾਂ ਨੇ ਇਸ ਲਈ ਸਬਸਕ੍ਰਾਈਬ ਨਹੀਂ ਕੀਤਾ ਹੈ।
ਜਿਨ੍ਹਾਂ ਲੋਕਾਂ ਦਾ ਇਹ ਟਿਕ ਹਟਾਇਆ ਗਿਆ ਹੈ, ਉਨ੍ਹਾਂ ਲੋਕਾਂ ‘ਚ ਵੱਡੀਆਂ-ਵੱਡੀਆਂ ਸ਼ਖਸੀਅਤਾਂ ਦੇ ਨਾਂ ਸ਼ਾਮਲ ਹਨ ਪਰ ਇਸ ‘ਚ ਕੁਝ ਲੋਕ ਅਜਿਹੇ ਵੀ ਹਨ, ਜਿਨ੍ਹਾਂ ਦਾ ਟਿੱਕ ਨਹੀਂ ਹਟਾਇਆ ਗਿਆ ਅਤੇ ਉਨ੍ਹਾਂ ਨੇ ਇਸ ਦਾ ਭੁਗਤਾਨ ਵੀ ਨਹੀਂ ਕੀਤਾ। ਆਓ ਤੁਹਾਨੂੰ ਦੱਸਦੇ ਹਾਂ ਕਿ ਉਹ ਲੋਕ ਕੌਣ ਹਨ ਜਿਨ੍ਹਾਂ ਨੇ ਬਿਨਾਂ ਪੈਸੇ ਦਿੱਤੇ ਬਲੂ ਟਿੱਕ ਲਗਾਇਆ ਹੈ।
ਟਵਿੱਟਰ ‘ਤੇ ਕੁਝ ਮਸ਼ਹੂਰ ਹਸਤੀਆਂ ਦੇ ਖਾਤਿਆਂ ਲਈ ਖੁਦ ਐਲਨ ਮਸਕ ਵੱਲੋਂ ਸਬਸਕ੍ਰਿਪਸ਼ਨ ਦਾ ਭੁਗਤਾਨ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਐਲੋਨ ਮਸਕ ਨੇ ਖੁਦ ਲੀਬਰੋਨ ਜੇਮਸ, ਵਿਲੀਅਮ ਸ਼ੈਟਨਰ ਅਤੇ ਸਟੀਫਨ ਕਿੰਗ ਦੇ ਖਾਤਿਆਂ ‘ਤੇ ਵੈਰੀਫਿਕੇਸ਼ਨ ਬਣਾਏ ਰੱਖਣ ਲਈ ਪੈਸੇ ਅਦਾ ਕੀਤੇ।
ਲੇਬਰੋਨ ਜੇਮਜ਼, ਇੱਕ ਅਮਰੀਕੀ ਬਾਸਕਟਬਾਲ ਸਟਾਰ, ਉਹਨਾਂ ਯੂਜ਼ਰਸ ਵਿੱਚੋਂ ਇੱਕ ਸੀ ਜਿਨ੍ਹਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਸੀ ਅਤੇ ਕਿਹਾ ਸੀ ਕਿ ਉਹ ਵੈਰੀਫਿਕੇਸ਼ਨ ਲਈ ਭੁਗਤਾਨ ਨਹੀਂ ਕਰੇਗਾ। ਕੈਨੇਡੀਅਨ ਅਭਿਨੇਤਾ ਵਿਲੀਅਮ ਸ਼ੈਟਨਰ ਵਿਗਿਆਨ ਗਲਪ ਫਿਲਮ ਸਟਾਰ ਟ੍ਰੈਕ ਵਿੱਚ ਅਭਿਨੈ ਕਰਨ ਲਈ ਸਭ ਤੋਂ ਵੱਧ ਜਾਣਿਆ ਜਾਂਦਾ ਹੈ। ਲੇਖਕ ਸਟੀਫਨ ਕਿੰਗ ਨੇ ਪਿਛਲੇ ਦਿਨੀਂ ਟਵਿੱਟਰ ‘ਤੇ ਮਸਕ ਦੀ ਅਲੋਚਨਾ ਕੀਤੀ ਹੈ।
ਇਹ ਵੀ ਪੜ੍ਹੋ : ਜੰਗ ਵਿਚਾਲੇ ਰੂਸ ਤੋਂ ਹੋਈ ਵੱਡੀ ਗਲਤੀ, ਆਪਣੇ ਹੀ ਸ਼ਹਿਰ ‘ਤੇ ਸੁੱਟ ਦਿੱਤਾ ਬੰਬ, ਵੇਖੋ ਤਸਵੀਰਾਂ
ਹਾਲਾਂਕਿ, ਮਸਕ ਨੇ ਅਜੇ ਇਹ ਖੁਲਾਸਾ ਨਹੀਂ ਕੀਤਾ ਹੈ ਕਿ ਉਨ੍ਹਾਂ ਇਹਨਾਂ ਲੋਕਾਂ ਲਈ ਬਲੂ ਟਿੱਕ ਮੈਂਬਰਸ਼ਿਪ ਲਈ ਭੁਗਤਾਨ ਕਿਉਂ ਕੀਤਾ ਅਤੇ ਉਹ ਇਸ ਲਈ ਕਿੰਨਾ ਸਮਾਂ ਭੁਗਤਾਨ ਕਰਨ ਦੀ ਯੋਜਨਾ ਬਣਾ ਰਹੇ ਹਨ। ਜੇ ਤੁਸੀਂ ਸ਼ੈਟਨਰ, ਲੇਬਰੋਨ ਅਤੇ ਕਿੰਗ ਨਹੀਂ ਹੋ, ਤਾਂ ਤੁਹਾਨੂੰ ਬਲੂ ਟਿੱਕ ਲਈ ਆਪਣੀ ਜੇਬ ਵਿੱਚੋਂ 8 ਡਾਲਰ ਜਾਂ 650 ਰੁਪਏ ਅਦਾ ਕਰਨੇ ਪੈਣਗੇ।
ਵੀਡੀਓ ਲਈ ਕਲਿੱਕ ਕਰੋ -: