ਅੰਮ੍ਰਿਤਸਰ : ਰੇਲਵੇ ਨੇ ਦਿਵਿਆਂਗ ਯੂਨੀਕ ਆਈਡੀ ਕਾਰਡ ਬਣਾਉਣ ਦੀ ਪ੍ਰਕਿਰਿਆ ਨੂੰ ਆਨਲਾਈਨ ਕਰ ਦਿੱਤਾ ਹੈ। ਦਿਵਿਆਂਗ ਹੁਣ ਘਰ ਬੈਠੇ ਹੀ ਵੈੱਬਸਾਈਟ ‘ਤੇ ਕਲਿੱਕ ਕਰਕੇ ਆਪਣਾ ਨਾਂ, ਈ-ਮੇਲ, ਮੋਬਾਈਲ ਨੰਬਰ ਰਜਿਸਟਰ ਕਰ ਸਕਣਗੇ। ਫਿਰ ਲਾਗ ਇਨ ਕਰਕੇ ਇਸ ਵੈੱਬਸਾਈਟ ‘ਤੇ ਮੁਹੱਈਆ ਯੂਜ਼ਰ ਮੈਨਿਊਲ ਵਿੱਚ ਦਿੱਤੇ ਗਏ ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਦਿਵਿਆਂਗ ਯੂਨੀਕ ਆਈਡੀ ਕਾਰਡ ਬਣਆਉਣ ਲਈ ਅਪਲਾਈ ਕਰ ਸਕਦੇ ਹਨ।
ਇਸ ਮਗਰੋਂ ਉਨ੍ਹਾਂ ਦੀ ਅਰਜ਼ੀ ਆਨਲਾਈਨ ਡੀਆਰਐੱਮ ਆਫਿਸ ਦੇ ਕਮਰਸ਼ੀਅਲ ਵਿਭਾਗ ਨੂੰ ਮਿਲੇਗੀ। ਅਧਿਕਾਰੀਆਂ ਮੁਤਾਬਕ ਕਮਰਸ਼ੀਅਲ ਇੰਸਪੈਕਟਰ ਵੱਲੋਂ ਸਬੰਧਤ ਹਸਪਤਾਲ ਤੋਂ ਦਿਵਿਆਂਗ ਸਰਟੀਫਿਕੇਟ ਦਾ ਵੈਰੀਫਿਕੇਸ਼ਨ ਕਰਵਾਉਣ ਦੌਰਾਨ ਸਹੀ ਪਾਏ ਜਾਣ ‘ਤੇ ਦਿਵਿਆਂਗ ਯੂਨੀਕ ਆਈਡੀ ਕਾਰਡ ਜਨਰੇਟ ਕਰੇਗਾ, ਜਿਸ ਨੂੰ ਦਿਵਿਆਂਗ ਜਨ ਪੋਰਟਲ ‘ਤੇ ਲਾਗ ਇਨ ਕਰਕੇ ਡਾਊਨਲੋਡ ਕੀਤਾ ਜਾ ਸਕਦਾ ਹੈ।
ਅਧਿਕਾਰੀਆਂ ਮੁਤਾਬਕ ਦਿਵਿਆਂਗ ਯੂਨੀਕ ਆਈ.ਡੀ. ਕਾਰਡ ਬਣਾਉਣ ਲਈ ਪਹਿਲਾਂ ਦਿਵਿਆਂਗਾਂ ਨੂੰ ਸੀਐਮਓ ਵੱਲੋਂ ਬਣਾਏ ਗਏ ਦਿਵਿਗਆਂਗ ਸਰਟੀਫਿਕੇਟ ਨੂੰ ਫਾਰਮ ਭਰ ਕੇ ਅਤੇ ਇਸ ਦੇ ਨਾਲ ਜ਼ਰੂਰੀ ਦਸਤਾਵੇਜ਼ ਨੱਥੀ ਕਰਕੇ ਨਜ਼ਦੀਕੀ ਰੇਲਵੇ ਸਟੇਸ਼ਨ ਦੇ ਸਟੇਸ਼ਨ ਸੁਪਰਡੈਂਟ ਜਾਂ ਮੁੱਖ ਬੁਕਿੰਗ ਸੁਪਰਵਾਈਜ਼ਰ ਦਫ਼ਤਰ ਵਿੱਚ ਜਮ੍ਹਾਂ ਕਰਾਉਣੇ ਪੈਂਦੇ ਸਨ।
ਇਹ ਵੀ ਪੜ੍ਹੋ : ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਲਈ ਚੰਗੀ ਖ਼ਬਰ, ਵਰਦੀਆਂ ਲਈ ਨਹੀਂ ਕਰਨੀ ਪਊ ਉਡੀਕ
ਇਸ ਤੋਂ ਬਾਅਦ ਕਮਰਸ਼ੀਅਲ ਇੰਸਪੈਕਟਰ ਵੱਲੋਂ ਸਬੰਧਤ ਹਸਪਤਾਲਾਂ ਵੱਲੋਂ ਜਾਰੀ ਕੀਤੇ ਗਏ ਦਿਵਿਆਂਗ ਸਰਟੀਫਿਕੇਟ ਦੀ ਤਸਦੀਕ ਕਰਨ ਤੋਂ ਬਾਅਦ ਸਹੀ ਪਾਏ ਜਾਣ ’ਤੇ ਹੀ ਡੀਆਰਐਮ ਦਫ਼ਤਰ ਤੋਂ ਅਪਾਹਜ ਯੂਨੀਕ ਆਈਡੀ ਕਾਰਡ ਬਣਾਏ ਗਏ ਸਨ। ਹੁਣ 21 ਅਪ੍ਰੈਲ 2023 ਤੋਂ ਬਾਅਦ ਦਿਵਿਆਂਗ ਯੂਨੀਕ ਆਈ.ਡੀ. ਕਾਰਡ ਬਣਾਉਣ ਲਈ ਅਰਜ਼ੀਆਂ ਸਿਰਫ਼ ਆਨਲਾਈਨ ਹੀ ਸਵੀਕਾਰ ਕੀਤੀਆਂ ਜਾਣਗੀਆਂ।
ਵੀਡੀਓ ਲਈ ਕਲਿੱਕ ਕਰੋ -: