ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਆਉਣ ਵਾਲੇ ਹਨ ਪਰ ਇਸ ਤੋਂ ਪਹਿਲਾਂ ਪਾਕਿਸਤਾਨ ਵਿਚ ਸਿਆਸਤ ਗਰਮਾ ਗਈ ਹੈ। ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ ਨੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਦੀ ਭਾਰਤ ਯਾਤਰਾ ਤੋਂ ਪਹਿਲਾਂ ਨਿਸ਼ਾਨਾ ਸਾਧਿਆ ਹੈ। ਨਾਲ ਹੀ ਬਿਲਾਵਲ ਦੀ ਭਾਰਤ ਯਾਤਰਾ ਨੂੰ ਕੌਮਾਂਤਰੀ ਏਜੰਡੇ ਦਾ ਹਿੱਸਾ ਦੱਸਿਆ ਹੈ।
ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ਦਾ ਵਿਰੋਧ ਕਰਦੇ ਹੋਏ ਪੀਟੀਆਈ ਦੇ ਸੀਨੀਅਰ ਨੇਤਾ ਫਵਾਦ ਚੌਧਰੀ ਨੇ ਕਿਹਾ ਕਿ ਭੁੱਟੋ ਦੀ ਭਾਰਤ ਯਾਤਰਾ ਕਸ਼ਮੀਰੀਆਂ ਦੇ ਬਲਿਦਾਨਾਂ ਦਾ ਅਪਮਾਨ ਹੋਵੇਗੀ। ਭੁੱਟੋ ਅਜਿਹੇ ਸਮੇਂ ਭਾਰਤ ਜਾ ਰਹੇ ਹਨ ਜਦੋਂ ਦੋਵੇਂ ਦੇਸ਼ਾਂ ਵਿਚ ਗੱਲਬਾਤ ਪੂਰੀ ਤਰ੍ਹਾਂ ਤੋਂ ਬੰਦ ਹੈ ਤੇ ਹੁਣ ਜੰਮੂ-ਕਸ਼ਮੀਰ ਕੋਲ ‘ਵਿਸ਼ੇਸ਼ ਸੂਬਾ’ ਦਾ ਦਰਜਾ ਵੀ ਨਹੀਂ ਹੈ।
ਬੀਤੇ ਵੀਰਵਾਰ ਪਾਕਿਸਤਾਨੀ ਵਿਦੇਸ਼ ਵਿਭਾਗ ਦੇ ਬੁਲਾਰੇ ਮੁਮਤਾਜ ਜਾਹਰਾ ਬਲੋਚ ਨੇ ਜਾਣਕਾਰੀ ਦਿੱਤੀ ਕਿ ਬਿਲਾਵਲ ਭੁੱਟੋ ਭਾਰਤ ਦੌਰੇ ‘ਤੇ ਜਾਣਗੇ। ਇਸ ਗੱਲ ‘ਤੇ ਪੀਟੀਆਈ ਨੇਤਾ ਨੇ ਕਿਹਾ ਕਿ ਕਸ਼ਮੀਰ ਮੁੱਦੇ ਵੱਲ ਧਕੇਲਦੇ ਹੋਏ ਭਾਰਤ ਨਾਲ ਸਹਿਯੋਗ ਨੂੰ ਪਹਿਲ ਦੇਣਾ ਇਕ ਕੌਮਾਂਤਰੀ ਏਜੰਡਾ ਦਾ ਹਿੱਸਾ ਹੈ।
ਇਹ ਵੀ ਪੜ੍ਹੋ : ਟੁੱਟੀ ਕੁਰਸੀ ਦੇ ਸਹਾਰੇ ਪੈਨਸ਼ਨ ਲੈਣ ਨੰਗੇ ਪੈਰੀਂ ਜਾਂਦੀ ਬਜ਼ੁਰਗ, ਦਿਲ ਝੰਜੋੜਨ ਵਾਲੀਆਂ ਤਸਵੀਰਾਂ
ਦੱਸ ਦੇਈਏ ਕਿ ਪਾਕਿਸਤਾਨ ਇਨ੍ਹੀਂ ਦਿਨੀਂ ਆਰਥਿਕ ਸੰਕਟ ਨਾਲ ਜੂਝ ਰਿਹਾ ਹੈ। ਅਜਿਹੇ ਵਿਚ ਪਾਕਿਸਤਾਨ ਲਈ ਹੁਣ ਭਾਰਤ ਦਾ ਸਹਿਯੋਗ ਬੇਹੱਦ ਜਰੂਰੀ ਹੋ ਗਿਆ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਵੱਲੋਂ ਮਿੱਤਰਤਾ ਪੂਰਨ ਸਬੰਧ ਬਣਾਉਣ ਦੀ ਗੱਲ ਕਹੀ ਗਈ ਸੀ। ਹੁਣ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਦੀ ਭਾਰਤ ਯਾਤਰਾ ਨੂੰ ਵੀ ਇਸ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਭਾਰਤ ਦੇ ਗੋਵਾ ਵਿਚ 4-5 ਮਈ 2023 ਨੂੰ ਸ਼ੰਘਾਈ ਸਹਿਯੋਗ ਸੰਗਠਨ ਦੀ ਵਿਦੇਸ਼ ਯਾਤਰਾ ਪ੍ਰੀਸ਼ਦ ਦੀ ਬੈਠਕ ਆਯੋਜਿਤ ਕੀਤੀ ਜਾ ਰਹੀ ਹੈ। ਇਸ ਵਿਚ ਹਿੱਸਾ ਲੈਣ ਲਈ ਪਾਕਿਸਤਾਨ ਦੇ ਵਿਦੇਸ਼ ਮੰਤਰੀ ਭਾਰਤ ਆ ਰਹੇ ਹਨ।
ਵੀਡੀਓ ਲਈ ਕਲਿੱਕ ਕਰੋ -: