ਆਈਟੀਪੀਬੀ ਦੀ ਮਹਿਲਾ ਕਮਾਂਡੋ ਹੁਣ ਅਫਗਾਨਿਸਤਾਨ ਦੇ ਕਾਬੁਲ ਵਿਚ ਭਾਰਤੀ ਦੂਤਾਵਾਸ ਦੀ ਸੁਰੱਖਿਆ ਦੀ ਕਮਾਨ ਸੰਭਾਲਣਗੀਆਂ। ਇਨ੍ਹਾਂ ਮਹਿਲਾਵਾਂ ਨੂੰ ਖਾਸ ਤਰੀਕੇ ਦੀ ਟ੍ਰੇਨਿੰਗ ਪੰਚਕੂਲਾ ਦੇ ਭਾਣੂ ਸਥਿਤ ਆਈਟੀਬੀਪੀ ਦੇ ਟ੍ਰੇਨਿੰਗ ਕੇਂਦਰ ਵਿਚ ਦਿੱਤੀ ਗਈ ਹੈ। 19 ਮਹਿਲਾ ਕਮਾਂਡੋ ਨੂੰ ਖਾਸ ਤਰੀਕੇ ਦੀ ਟ੍ਰੇਨਿੰਗ ਦਿੱਤੀ ਗਈ ਹੈ। 6 ਹਫਤੇ ਦੀ ਟ੍ਰੇਨਿੰਗ ਦੇ ਬਾਅਦ ਇਨ੍ਹਾਂ ਔਰਤਾਂ ਕੋਲ ਹੈਲੀਕਾਪਟ ਤੋਂ ਸਲੀਦਰਿੰਗ, ਤੈਰਾਕੀ, ਹਥਿਆਰ ਚਲਾਉਣ ਦੀ ਕੁਸ਼ਲਤਾ ਹੈ।
ਕਾਬੁਲ ਸਥਿਤ ਭਾਰਤੀ ਦੂਤਘਰ ਤੋਂ ਇਲਾਵਾ ਅਫਗਾਨਿਸਤਾਨ ਵਿਚ ਭਾਰਤ ਦੇ ਚਾਰ ਵਣਜ ਦੂਤਘਰ ਵੀ ਹਨ ਜਿਥੇ ਆਈਟੀਬੀਪੀ ਦੇ ਲਗਭਗ 300 ਜਵਾਨ ਤਾਇਨਾਤ ਰਹਿੰਦੇ ਹਨ। ਕਮਾਂਡੋ ਟ੍ਰੇਨਿੰਗ ਬਹੁਤ ਮੁਸ਼ਕਲ ਹੈ ਇਸ ਲਈ ਬਹੁਤ ਘੱਟ ਮਹਿਲਾ ਜਵਾਨ ਇਸ ਨੂੰ ਪਾਸ ਕਰ ਪਾਉਂਦੀਆਂ ਹਨ। ਕਮਾਂਡੋ ਕੋਰਸ ਪਾਸ ਕਰਨ ਦੇ ਬਾਅਦ ਇਨ੍ਹਾਂ ਔਰਤਾਂ ਨੂੰ ਹੁਣ ਭਾਰਤੀ ਦੂਦਘਰ ਜੋ ਕਿ ਕਾਬੁਲ ਵਿਚ ਸਥਿਤ ਹਨ, ‘ਤੇ ਤਾਇਨਾਤ ਕੀਤਾ ਜਾਵੇਗਾ।
ਇਸ ਦੇ ਪਿੱਛੇ ਕੇਂਦਰ ਸਰਕਾਰ ਦਾ ਇਹ ਮਕਸਦ ਹੈ ਕਿ ਦੂਤਘਰ ਵਿਚ ਕਈ ਵਾਰ ਅੱਤਵਾਦੀ ਹਮਲੇ ਹੋਏ ਹਨ ਤੇ ਬੁਰਕਾ ਪਹਿਨ ਕੇ ਵੱਡਾ ਅੱਤਵਾਦੀ ਹਮਲੇ ਦੀਆਂ ਅਸਫਲ ਕੋਸ਼ਿਸ਼ਾਂ ਹੋਈਆਂ ਹਨ। ਮੰਨਿਆ ਜਾ ਰਿਹਾ ਹੈ ਕਿ ਮਹਿਲਾ ਫੋਰਸ ਦੀ ਤਾਇਨਾਤੀ ਤੋਂ ਖਾਸ ਸੁਰੱਖਿਆ ਵਿਚ ਵਾਧਾ ਹੋਵੇਗਾ ਤੇ ਜੇਕਰ ਕੋਈ ਮਹਿਲਾ ਦੇ ਭੇਸ ਵਿਚ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਦੀ ਪਛਾਣ ਆਈਟੀਬੀਪੀ ਦੀ ਇਹ ਮਹਿਲਾ ਕਮਾਂਡੋ ਕਰ ਸਕਣਗੀਆਂ।
ITBP ਦੀਆਂ ਇਨ੍ਹਾਂ ਔਰਤਾਂ ਨੂੰ 6 ਹਫਤਿਆਂ ਦੀ ਖਾਸ ਕਮਾਂਡੋ ਟ੍ਰੇਨਿੰਗ ਦਿੱਤੀ ਗਈ ਹੈ। ਬੇਸਿਕ ਟ੍ਰੇਨਿੰਗ ਦੇ ਬਾਅਦ ਇਹ ਕਮਾਂਡੋ ਟ੍ਰੇਨਿੰਗ ਇਨ੍ਹਾਂ ਔਰਤਾਂ ਨੂੰ ਦਿੱਤੀ ਗਈ ਹੈ। ਇਹ ਔਰਤਾਂ ਹਰ ਰੋਜ਼ 20 ਕਿਲੋਮੀਟਰ ਦੌੜਦੀਆਂ ਹਨ ਤੇ ਇਸ ਦੇ ਨਾਲ ਹੀ ਉਨ੍ਹਾਂ ਨੂੰ 28 ਤਰ੍ਹਾਂ ਦੀਆਂ ਹੋਰ ਟ੍ਰੇਨਿੰਗ, ਮੁਸ਼ਕਲ ਮੈਪ ਪੜ੍ਹਨ ਵਿਸਫੋਟਕ ਨੂੰ ਡਿਫਿਊਜ਼ ਕਰਨ ਆਦਿ ਤਰੀਕੇ ਇਨ੍ਹਾਂ ਮਹਿਲਾ ਕਮਾਂਡੋ ਨੂੰ ਦੱਸੇ ਗਏ ਹਨ। ਇਨ੍ਹਾਂ ਮਹਿਲਾ ਕਮਾਂਡੋ ਨੂੰ ਟ੍ਰੇਨਿੰਗ ਦੇਣ ਲਈ ਜਿਥੇ ਇਕ ਪਾਸੇ ਇੰਸਟ੍ਰਕਟਰ ਇਨ੍ਹਾਂ ਨੂੰ ਤਿਆਰ ਕਰਦੇ ਹਨ ਤਾਂ ਉਥੇ ਇਨ੍ਹਾਂ ਔਰਤਾਂ ਨੂੰ ਕਈ ਹੋਰ ਪੜਾਵਾਂ ਦੀ ਟ੍ਰੇਨਿੰਗ ਤੋਂ ਲੰਘਣਾ ਪੈਂਦਾ ਹੈ ਜਿਸ ਵਿਚ ਅਡਵੈਂਚਰ ਸਪੋਰਟਸ, ਹਾਈ ਐਲਟੀਚਿਊਡ ਮੈਂਸਵਾਈਲ ਦੀ ਟ੍ਰੇਨਿੰਗ, ਮਾਊਂਟੇਨ ਵਾਰਫੇਅਰ ਜੰਗਲ ਵਾਰਫੇਅਰ ਸਕੀਡਿੰਗ, ਰਿਵਰ ਰਾਫਟਿੰਗ, ਰਾਕ ਕਲਾਈਬਿੰਗ, ਰਾਕ-ਆਈਸ ਕ੍ਰਾਫਟ ਤੇ ਗਲੇਸ਼ੀਅਰ ਟ੍ਰੇਨਿੰਗ ਆਦਿ ਸ਼ਾਮਲ ਹਨ।
ਇਹ ਵੀ ਪੜ੍ਹੋ : ਰੋਹਿਤ ਸ਼ਰਮਾ ਨੇ ਰਚਿਆ ਇਤਿਹਾਸ ! IPL ‘ਚ 250 ਛੱਕੇ ਮਾਰਨ ਵਾਲੇ ਬਣੇ ਪਹਿਲੇ ਭਾਰਤੀ ਕ੍ਰਿਕਟਰ
ਮਹਿਲਾ ਕਮਾਂਡੋ ਕੋਰਸ ਦੀ ਮਿਆਦ 6 ਹਫਤੇ ਦੀ ਤੇ ਪੁਰਸ਼ ਕਮਾਂਡੋ ਕੋਰਸ ਦੀ ਮਿਆਦ 01 ਹਫਤਿਆਂ ਦੀ ਸੀ। ਕੋਰਸ ਦੌਰਾਨ ਇਨ੍ਹਾਂ ਨੂੰ ਸਖਤ ਮਿਹਨਤ ਦੇ ਨਾਲ-ਨਾਲ ਮੁਸ਼ਕਲ ਹਾਲਾਤਾਂ ਵਿਚ ਚੁਣੌਤੀਆਂ ਨਾਲ ਨਿਪਟਣ ਲਈ ਮਾਨਸਿਕ ਤੇ ਸਰੀਰਕ ਤੌਰ ‘ਤੇ ਤਿਆਰ ਕੀਤਾ ਜਾਂਦਾ ਹੈ। ਜੋ ਅਧਿਕਾਰੀ ਸਫਲਾਤਪੂਰਵਕ ਇਸ ਕੋਰਸ ਨੂੰ ਪੂਰਾ ਕਰ ਲੈਂਦੇ ਹਨ ਉਨ੍ਹਾਂ ਨੂੰ ਹਾਈ ਕਮਿਸ਼ਨ, ਵੀਆਈਪੀ ਡਿਊਟੀ, ਐੱਨਐੱਸਜੀ ਤੇ ਦੂਜੇ ਦੇਸ਼ਾਂ ਵਿਚ ਸਥਿਤ ਭਾਰਤੀ ਉੱਚ ਕਮਿਸ਼ਨ ਆਦਿ ਡਿਊਟੀਆਂ ‘ਤੇ ਤਾਇਨਾਤ ਕੀਤਾ ਜਾਂਦਾ ਹੈ।
ਵੀਡੀਓ ਲਈ ਕਲਿੱਕ ਕਰੋ -: