ਅਫਰੀਕੀ ਦੇਸ਼ ਸੂਡਾਨ ਵਿਚ ਲੜਾਈ ਦੌਰਾਨ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਸਾਊਦੀ ਅਰਬ ਨੇ ਦੇਰ ਰਾਤ ਸੂਡਾਨ ਵਿਚ ਫਸੇ 158 ਲੋਕਾਂ ਨੂੰ ਸੁਰੱਖਿਅਤ ਕੱਢਿਆ। ਇਸ ਵਿਚ ਕਈ ਭਾਰਤੀ ਵੀ ਸ਼ਾਮਲ ਹਨ। ਅਮਰੀਕਾ ਨੇ ਖਾਰਤੂਮ ਵਿਚ ਸਥਿਤ ਆਪਣੀ ਅੰਬੈਸੀ ਦੇ ਸਟਾਫ ਨੂੰ ਸੁਰੱਖਿਅਤ ਕੱਢ ਲਿਆ।
ਅਮਰੀਕਾ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਅੰਬੈਸੀ ਦੇ 70 ਡਿਪਲੋਮੈਟਾਂ ਤੇ ਉਸ ਦੇ ਪਰਿਵਾਰ ਨੂੰ ਸੁਰੱਖਿਅਤ ਕੱਢਣ ਲਈ ਮਿਲਟਰੀ ਦੇ ਏਅਰਕ੍ਰਾਫਟ ਵਿਚ ਏਅਰਲਿਫਟ ਕੀਤਾ ਗਿਆ। ਸੂਡਾਨ ਵਿਚ ਤਖਤਾਪਲਟ ਲਈ ਫੌਜ ਤੇ ਪੈਰਾ ਮਿਲਟਰੀ ਰੈਪਿਡ ਸਪੋਰਟ ਫੋਰਸ ਵਿਚ 9 ਦਿਨ ਤੋਂ ਲੜਾਈ ਜਾਰੀ ਹੈ। ਇਥੇ 15 ਅਪ੍ਰੈਲ ਦੇ ਬਾਅਦ ਤੋਂ ਹਾਲਾਤ ਵਿਗੜਦੇ ਜਾ ਰਹੇ ਹਨ। ਇਸ ਕਾਰਨ ਰੈਸਕਿਊ ਆਪ੍ਰੇਸ਼ਨ ਵਿਚ ਕਾਫੀ ਦਿੱਕਤਾਂ ਆ ਰਹੀਆਂ ਹਨ।
ਅਮਰੀਕਾ ਅੰਬੈਸੀ ਨੂੰ ਫਿਲਹਾਲ ਲਈ ਬੰਦ ਕਰ ਦਿੱਤਾ ਗਿਆ ਹੈ। ਇਥੇ ਸਾਰੇ ਕੰਮ ਰੋਕ ਦਿੱਤੇ ਗਏ ਹਨ। ਸੂਡਾਨ ਵਿਚ ਅਮਰੀਕੀ ਦੂਤਾਵਾਸ ਦੇ ਕੰਮ ਦੁਬਾਰਾ ਕਦੋਂ ਸ਼ੁਰੂ ਕੀਤੇ ਜਾਣਗੇ, ਇਸ ਬਾਰੇ ਨਹੀਂ ਦੱਸਿਆ ਗਿਆ। ਵਰਲਡ ਹੈਲਥ ਆਰਗੇਨਾਈਜੇਸ਼ਨ ਦੀ ਰਿਪੋਰਟ ਮੁਤਾਬਕ 15 ਅਪ੍ਰੈਲ ਤੱਕ ਲੜਾਈ ਵਿਚ 400 ਲੋਕਾਂ ਦੀ ਮੌਤ ਹੋ ਚੁੱਕੀ ਸੀ ਤੇ ਲਗਭਗ 3500 ਲੋਕ ਜ਼ਖਮੀ ਹੋਏ ਸਨ।
ਭਾਰਤੀਆਂ ਦੀ ਸੁਰੱਖਿਅਤ ਵਾਪਸੀ ਨੂੰ ਲੈ ਕੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ 18 ਅਪ੍ਰੈਲ ਨੂੰ ਸਾਊਦੀ ਦੇ ਵਿਦੇਸ਼ ਮੰਤਰੀ ਫੈਸਲ ਬਿਨ ਫਰਹਾਨ ਅਲ ਸਊਦੀ ਨਾਲ ਗੱਲਬਾਤ ਕੀਤੀ ਸੀ। ਇਸ ਦੇ ਬਾਅਦ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤੀਆਂ ਦੇ ਨਾਲ ਹੀ 12 ਮਿੱਤਰ ਦੇਸ਼ਾਂ ਦੇ ਲੋਕ ਸੂਡਾਨ ਵਿਚ ਸੁਰੱਖਿਅਤ ਤੌਰ ‘ਤੇ ਪਹੁੰਚੇ ਸਨ।
ਇਹ ਵੀ ਪੜ੍ਹੋ : ਅਬੋਹਰ : ਪੁਲਿਸ ਨੇ 88,000 ਨਸ਼ੀਲੀਆਂ ਗੋਲੀਆਂ ਸਣੇ 2 ਅੰਤਰਰਾਜੀ ਤਸਕਰਾਂ ਨੂੰ ਦਬੋਚਿਆ
ਸਾਊਦੀ ਅਰਬ ਨੇ ਜਿਹੜੇ ਲੋਕਾਂ ਨੂੰ ਸੁਰੱਖਿਅਤ ਕੱਢਿਆ ਹੈ ਇਨ੍ਹਾਂ ਵਿਚ ਡਿਪਲੋਮੈਟਾਂ ਤੇ ਇੰਟਰਨੈਸ਼ਨਲ ਅਧਿਕਾਰੀ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਸਾਊਦੀ ਅਰਬ ਦੇ 91 ਨਾਗਰਿਕ ਵੀ ਵਾਪਸ ਵਤਨ ਪਰਤ ਚੁੱਕੇ ਹਨ। ਕੱਢੇ ਗਏ ਭਾਰਤੀਆਂ ਦੀ ਗਿਣਤੀ ਨਹੀਂ ਦੱਸੀ ਗਈ ਹੈ।
ਵੀਡੀਓ ਲਈ ਕਲਿੱਕ ਕਰੋ -: