ਭਾਰਤੀ ਫੌਜ ਹੁਣ ਮਹਿਲਾ ਅਧਿਕਾਰੀਆਂ ਨੂੰ ਹੋਵਿਤਜਰ ਤੋਪ ਅਤੇ ਰਾਕੇਟ ਸਿਸਟਮ ਕਮਾਂਡ ਲਈ ਸਿਖਲਾਈ ਦੇਣ ਜਾ ਰਹੀ ਹੈ। ਫੌਜ ਨੇ ਕਰਨਲ ਅਤੇ ਇਸ ਤੋਂ ਅੱਗੇ ਕਮਾਂਡ ਅਤੇ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਮਹਿਲਾ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੇ ਯਤਨ ਤੇਜ਼ ਕਰ ਦਿੱਤੇ ਹਨ। ਪੰਜ ਮਹਿਲਾ ਕੈਡਿਟਾਂ ਨੂੰ ਆਫੀਸਰਜ਼ ਟਰੇਨਿੰਗ ਅਕੈਡਮੀ ਤੋਂ ਪਾਸ ਆਊਟ ਕਰਨ ਤੋਂ ਬਾਅਦ ਫਰੰਟਲਾਈਨ ਆਰਟਿਲਰੀ ਰੈਜੀਮੈਂਟ ਵਿੱਚ ਕਮਿਸ਼ਨ ਦਿੱਤਾ ਜਾਣਾ ਤੈਅ ਹੈ।
ਆਫੀਸਰਜ਼ ਟਰੇਨਿੰਗ ਅਕੈਡਮੀ ਦੀ ਪਾਸਿੰਗ ਆਊਟ ਪਰੇਡ 29 ਅਪ੍ਰੈਲ ਨੂੰ ਚੇਨਈ ‘ਚ ਹੋਵੇਗੀ। ਇੱਕ ਸੀਨੀਅਰ ਅਧਿਕਾਰੀ ਨੇ ਸ਼ਨੀਵਾਰ ਨੂੰ ਕਿਹਾ ਕਿ “ਫੌਜ ਨੇ ਕਈ ਪੱਧਰਾਂ ‘ਤੇ ਅਜਿਹੀ ਲੜੀ ਸ਼ੁਰੂ ਕੀਤੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਫੋਰਸ ਲੀਡਰਸ਼ਿਪ ਦੀਆਂ ਭੂਮਿਕਾਵਾਂ ਲਈ ਮਹਿਲਾ ਅਧਿਕਾਰੀਆਂ ਨੂੰ ਸ਼ਕਤੀ ਪ੍ਰਦਾਨ ਕਰਕੇ ਤੇਜ਼ੀ ਨਾਲ ਸਮਾਵੇਸ਼ ਵੱਲ ਵਧੇ।”
ਉਨ੍ਹਾਂ ਨੇ ਇਸ਼ਾਰਾ ਕੀਤਾ ਕਿ ਮਿਸਾਲ ਲਈ ਇੱਕ ਵਿਸ਼ੇਸ਼ ‘ਸੀਨੀਅਰ ਕਮਾਂਡ’ ਕੋਰਸ ਹਾਲ ਹੀ ਵਿੱਚ ਮਹੂ ਦੇ ਆਰਮੀ ਵਾਰ ਕਾਲਜ ਵਿੱਚ ਮਹਿਲਾ ਅਧਿਕਾਰੀਆਂ ਨੂੰ ਸੰਚਾਲਨ, ਖੁਫੀਆ, ਲੌਜਿਸਟਿਕਸ ਅਤੇ ਪ੍ਰਸ਼ਾਸਨਿਕ ਪਹਿਲੂਆਂ ਵਿੱਚ ਕਮਾਂਡ ਨੂੰ ਮਜ਼ਬੂਤ ਕਰਨ ਲਈ ਤਿਆਰ ਕੀਤਾ ਗਿਆ ਸੀ।
ਇਸ ਸਾਲ ਦੇ ਸ਼ੁਰੂ ਵਿੱਚ ਇੱਕ ਵਿਸ਼ੇਸ਼ ਚੋਣ ਬੋਰਡ ਵੱਲੋਂ ਫੌਜ ਨੇ ਕਰਨਲ-ਰੈਂਕ ਦੀਆਂ 108 ਮਹਿਲਾ ਅਧਿਕਾਰੀਆਂ ਨੂੰ ਕਮਾਂਡ ਅਸਾਈਨਮੈਂਟ ਲਈ ਕਈ ਨੀਤੀਆਂ ਵਿੱਚ ਢਿੱਲ ਦਿੱਤੀ ਸੀ। ਅਧਿਕਾਰੀ ਨੇ ਕਿਹਾ ਕਿ ਸਰਕਾਰ ਨੇ ਇਨ੍ਹਾਂ ਮਹਿਲਾ ਅਧਿਕਾਰੀਆਂ ਲਈ ਵਿਸ਼ੇਸ਼ ਤੌਰ ‘ਤੇ 150 ਵਾਧੂ ਅਸਾਮੀਆਂ ਜਾਰੀ ਕੀਤੀਆਂ ਹਨ। ਇਸ ਲਈ ਪੁਰਸ਼ ਅਧਿਕਾਰੀਆਂ ਲਈ ਉਪਲਬਧ ਅਸਾਮੀਆਂ ‘ਤੇ ਕੋਈ ਅਸਰ ਨਹੀਂ ਪੈਂਦਾ।
ਇਹ ਵੀ ਪੜ੍ਹੋ : ਪਾਕਿਸਤਾਨ ਦੀਆਂ ਸਰਕਾਰੀ ਕੰਪਨੀਆਂ ਕੰਗਾਲੀ ਲਈ ਜ਼ਿੰਮੇਵਾਰ! ਵਿਸ਼ਵ ਬੈਂਕ ਦੀ ਰਿਪੋਰਟ ‘ਚ ਦਾਅਵਾ
ਓਟੀਏ ਪਾਸਿੰਗ ਆਊਟ ਪਰੇਡ ਤੋਂ ਬਾਅਦ ਪਹਿਲੀ ਵਾਰ ਆਰਟਿਲਰੀ ਰੈਜੀਮੈਂਟ ਵਿੱਚ ਮਹਿਲਾ ਅਧਿਕਾਰੀਆਂ ਨੂੰ ਸ਼ਾਮਲ ਕਰਨਾ ਇੱਕ ਵੱਡਾ ਕਦਮ ਹੈ। ਇਸ ਵਿੱਚ 280 ਤੋਂ ਵੱਧ ਯੂਨਿਟ ਹਨ ਜੋ ਕਿ ਕਈ ਤਰ੍ਹਾਂ ਦੇ ਹੋਵਿਤਜ਼ਰ ਤੋਪ, ਬੰਦੂਕਾਂ ਤੇ ਮਲਟੀਪਲ-ਲਾਂਚ ਰਾਕੇਟ ਸਿਸਟਮ ਨੂੰ ਸੰਭਾਲਦੀਆਂ ਹਨ। ਸ਼ਾਰਟ-ਸਰਵਿਸ ਕਮਿਸ਼ਨ (ਐੱਸ. ਐੱਸ. ਸੀ.) ਅਧਿਕਾਰੀਆਂ ਵਜੋਂ ਸਿਰਫ 10-14 ਸਾਲਾਂ ਬਾਅਦ ਸੇਵਾ ਛੱਡਣ ਲਈ ਮਜਬੂਰ ਹੋਣ ਦੀ ਬਜਾਏ, ਮਹਿਲਾ ਅਧਿਕਾਰੀਆਂ ਨੂੰ 2020-21 ਤੋਂ ਫੌਜ ਵਿੱਚ ਸਥਾਈ ਕਮਿਸ਼ਨ (ਪੀਸੀ) ਮਿਲਣਾ ਸ਼ੁਰੂ ਹੋ ਗਿਆ ਸੀ।
ਵੀਡੀਓ ਲਈ ਕਲਿੱਕ ਕਰੋ -: