ਸੰਯੁਕਤ ਅਰਬ ਅਮੀਰਾਤ ਵਿਚ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਵੱਖ-ਵੱਖ ਹਾਦਸਿਆਂ ਵਿਚ ਦੋ ਭਾਰਤੀ ਪ੍ਰਵਾਸੀਆਂ ਦੀ ਮੌਤ ਹੋ ਗਈ। ਰਿਪੋਰਟ ਮੁਤਾਬਕ ਸ਼ਾਰਜਾਹ ਦਾ 38 ਸਾਲਾ ਅਭਿਲਾਸ਼ ਖੋਰ ਫੱਕਣ ਵਿਚ ਆਪਣੇ ਦੋਸਤਾਂ ਨਾਲ ਬੋਟਿੰਗ ਕਰਨ ਗਿਆ ਸੀ, ਜਦੋਂ ਇਹ ਦੁਰਘਟਨਾ ਹੋਈ। ਸ਼ਾਰਜਾਹ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਦੁਰਘਟਨਾ ਵਿਚ ਬੱਚੇ ਸਣੇ ਤਿੰਨ ਹੋਰ ਲੋਕ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਗੰਭੀਰ ਹੈ। ਹਾਦਸੇ ਸਮੇਂ ਕਿਸ਼ਤੀ ‘ਤੇ 16 ਯਾਤਰੀ ਸਵਾਰ ਸਨ। ਅਭਿਲਾਸ਼ ਦੀ ਲਾਸ਼ ਨੂੰ ਫਿਲਹਾਲ ਖੋਰ ਫੱਕਾਨ ਹਸਪਤਾਲ ਦੀ ਮੋਰਚਰੀ ਵਿਚ ਰੱਖਿਆ ਗਿਆ ਹੈ।
ਇਕ ਹੋਰ ਦੁਰਘਟਨਾ ਵਿਚ ਆਬੂਧਾਬੀ ਦੇ ਅਲ ਮਫਰਾਕ ਇਲਾਕੇ ਵਿਚ ਇਕ ਕਾਰ ਦੇ ਦੁਰਘਟਨਾਗ੍ਰਸਤ ਹੋਣ ਨਾਲ ਕੇਰਲ ਦੇ 35 ਸਾਲਾ ਸੁਬੀਸ਼ ਛੋਝਿਯਾਮਪਰੰਬਥ ਦੀ ਮੌਤ ਹੋ ਗਈ ਤੇ ਦੋ ਹੋਰ ਗੰਭੀਰ ਜ਼ਖਮੀ ਹੋ ਗਏ। ਪਲਕੜ ਦੇ ਸੁਬੀਸ਼ ਈਦ ਦੀ ਖਰੀਦਦਾਰੀ ਲਈ ਅਲ ਸਮਾਹਾ ਤੋਂ ਮੁਸਾਫਾ ਜਾ ਰਿਹਾ ਸੀ ਤੇ ਦੁਰਘਟਨਾ ਵਿਚ ਉਸ ਦੀ ਮੌਤ ਹੋ ਗਈ। ਪਿਛਲੇ 2 ਸਾਲਾਂ ਤੋਂ ਉਹ ਆਬੂਧਾਬੀ ਦੀ ਇਕ ਕੰਪਨੀ ਵਿਚ ਕੰਮ ਕਰ ਰਿਹਾ ਸੀ। ਅਗਲੇ ਮਹੀਨੇ ਉਸ ਦਾ ਜਨਮ ਦਿਨ ਸੀ। ਸੁਬੀਸ਼ ਦੋ ਹੋਰ ਲੋਕਾਂ ਨਾਲ ਪਿਛਲੀ ਸੀਟ ‘ਤੇ ਬੈਠਾ ਸੀ। ਜਿਸ ਕਾਰ ‘ਚ ਉਹ ਬੈਠੇ ਸਨ, ਉਹ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਸੁਬੀਸ਼ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਤਾਮਿਲਨਾਡੂ ਸਰਕਾਰ ਲਿਆਈ ਖਾਸ ਲਾਇਸੈਂਸ, ਕਾਨਫਰੰਸ ਹਾਲ ਤੋਂ ਲੈ ਕੇ ਸਪੋਰਟਸ ਸਟੇਡੀਅਮ ‘ਚ ਪਰੋਸੀ ਜਾਵੇਗੀ ਸ਼ਰਾਬ
ਸੁਬੀਸ਼ ਨਾਲ ਸਫਰ ਕਰ ਰਹੇ ਦੋ ਲੋਕਾਂ ਵਿਚੋਂ ਇਕ ਵਿਅਕਤੀ ਨੂੰ ਗੰਭੀਰ ਸੱਟਾਂ ਵੱਜੀਆਂ ਤੇ ਦੂਜਾ ਮਾਮੂਲੀ ਤੌਰ ‘ਤੇ ਜ਼ਖਮੀ ਹੋਇਆ ਹੈ। ਮਿਲੀ ਜਾਣਕਾਰੀ ਮੁਤਾਬਕ ਸੁਬੀਸ਼ ਦੀ ਮੰਗਣੀ ਹੋ ਗਈ ਸੀ। ਇਸ ਸਾਲ ਘਰ ਜਾਣ ਦੇ ਬਾਅਦ ਉਸ ਦਾ ਵਿਆਹ ਕਰਨ ਦਾ ਇਰਾਦਾ ਸੀ।
ਵੀਡੀਓ ਲਈ ਕਲਿੱਕ ਕਰੋ -: