ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕਈ ਦੇਸ਼ ਦੇ ਨੇਤਾ ਵਿਸ਼ਵ ਦਾ ਨੰਬਰ ਵਨ ਲੀਡਰ ਮੰਨਦੇ ਹਨ। ਇਸੇ ਤਹਿਤ ਆਸਟ੍ਰੇਲੀਆ ਸਾਂਸਦ ਜੇਸਨ ਵੁੱਡ ਨੇ ਕਿਹਾ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਈ ਵਿਚ ਆਸਟ੍ਰੇਲੀਆ ਦੀ ਯਾਤਰਾ ਨੂੰ ਲੈ ਕੇ ਉਤਸ਼ਾਹਿਤ ਹਾਂ। ਆਸਟ੍ਰੇਲੀਆ ਸਾਂਸਦ ਵੁੱਡ ਨੇ ਕਿਹਾ, ਦੁਨੀਆ ਦੇ ਨੰਬਰ ਇਕ ਨੇਤਾ ਆਸਟ੍ਰੇਲੀਆ ਆ ਰਹੇ ਹਨ। ਅਸੀਂ ਤੁਹਾਡੀ ਯਾਤਰਾ ਲਈ ਬਹੁਤ ਉਤਸੁਕ ਹਾਂ ਤੇ ਜੇਕਰ ਮੈਨੂੰ ਸ਼੍ਰੀ ਮੋਦੀ ਨਾਲ ਮਿਲਣ ਦਾ ਮੌਕਾ ਮਿਲਦਾ ਹੈ ਤਾਂ ਇਹ ਮੇਰੇ ਲਈ ਬਹੁਤ ਵੱਡਾ ਸਨਮਾਨ ਹੋਵੇਗਾ।
ਆਸਟ੍ਰੇਲੀਆਈ ਵੁੱਡ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਤੁਹਾਡੇ ਕੋਲ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਹੈ। ਸਾਨੂੰ ਇਹ ਕਹਿੰਦੇ ਹੋਏ ਮਾਣ ਹੋ ਰਿਹਾ ਹੈ ਕਿ ਤੁਸੀਂ ਆਸਟ੍ਰੇਲੀਆ ਆ ਰਹੇ ਹੋ ਤੇ ਤੁਸੀਂ ਇੱਕ ਸ਼ਾਨਦਾਰ ਕੰਮ ਕਰ ਰਹੇ ਹੋ ਅਤੇ ਕੀ ਮੈਂ ਇਹ ਕਹਿ ਸਕਦਾ ਹਾਂ, ਆਸਟ੍ਰੇਲੀਅਨ ਭਾਰਤੀ ਭਾਈਚਾਰਾ ਤੁਹਾਡੀ ਫੇਰੀ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਮੈਂ ਇਸਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ। ਐਮਪੀ ਵੁੱਡ ਆਸਟ੍ਰੇਲੀਆ ਦੇ ਕਮਿਊਨਿਟੀ ਸੇਫਟੀ, ਪ੍ਰਵਾਸੀ ਸੇਵਾਵਾਂ ਅਤੇ ਬਹੁ-ਸੱਭਿਆਚਾਰਕ ਮਾਮਲਿਆਂ ਲਈ ਸ਼ੈਡੋ ਮੰਤਰੀ ਹਨ।
PM ਮੋਦੀ ਕਵਾਡ ਲੀਡਰਸ਼ਿਪ ਸੰਮੇਲਨ ਵਿਚ ਹਿੱਸਾ ਲੈਣ ਲਈ ਮਈ ਵਿਚ ਆਸਟ੍ਰੇਲੀਆ ਦੀ ਯਾਤਰਾ ਕਰਨਗੇ। ਇਹ ਘੋਸ਼ਣਾ ਪ੍ਰਧਾਨ ਮੰਤਰੀ ਦੁਆਰਾ ਆਪਣੇ ਆਸਟ੍ਰੇਲੀਆਈ ਹਮਰੁਤਬਾ ਐਂਥਨੀ ਐਲਬਨੀਜ਼ ਨਾਲ ਕੀਤੀ ਗਈ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੌਰਾਨ ਕੀਤੀ ਗਈ, ਜੋ ਮਾਰਚ ਵਿੱਚ ਭਾਰਤ ਦੇ ਚਾਰ ਦਿਨਾਂ ਦੌਰੇ ‘ਤੇ ਸਨ।
ਇਹ ਵੀ ਪੜ੍ਹੋ : ਪੰਜਾਬ ‘ਚ 7 ਸੈਸ਼ਨ ਜੱਜਾਂ ਸਣੇ 36 ਜੱਜਾਂ ਦੇ ਹੋਏ ਤਬਾਦਲੇ, ਪੜ੍ਹੋ ਪੂਰੀ ਸੂਚੀ
PM ਮੋਦੀ ਨੇ ਕਿਹਾ ਸੀ ਕਿ ਭਾਰਤ ਤੇ ਆਸਟ੍ਰੇਲੀਆ ਦੋਵੇਂ ਕਵਾਡ ਦੇ ਮੈਂਬਰ ਹਨ। ਮਈ ਵਿਚ ਕਵਾਡ ਲੀਡਰਸ ਸਮਿਟ ਲਈ ਮੈਨੂੰ ਆਸਟ੍ਰੇਲੀਆ ਵਿਚ ਸੱਦਾ ਦੇਣ ਲਈ ਮੈਂ PM ਅਲਬਨੀਜ ਦਾ ਧੰਨਵਾਦ ਕਰਦਾ ਹਾਂ।ਮੈਂ ਉਨ੍ਹਾਂ ਨੂੰ ਸਤੰਬਰ ਵਿਚ ਜੀ-20 ਸਿਖਰ ਸੰਮੇਲਨ ਲਈ ਭਾਰਤ ਆਉਣ ਦਾ ਸੱਦਾ ਦਿੱਤਾ ਹੈ।
ਵੀਡੀਓ ਲਈ ਕਲਿੱਕ ਕਰੋ -: