25 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪੁੰਛ ਅੱਤਵਾਦੀ ਹਮਲੇ ਦੇ ਮਾਮਲੇ ‘ਚ ਪੁੱਛਗਿੱਛ ਤੋਂ ਬਾਅਦ ਇਕ ਬੰਦੇ ਨੇ ਘਰ ਜਾ ਕੇ ਜ਼ਹਿਰ ਖਾ ਲਿਆ, ਜਿਸ ਦੀ ਵੀਰਵਾਰ ਨੂੰ ਮੌਤ ਹੋ ਗਈ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮੁਖਤਾਰ ਹੁਸੈਨ ਸ਼ਾਹ ਇਸ ਮਾਮਲੇ ਵਿੱਚ ਸ਼ੱਕੀ ਨਹੀਂ ਸੀ। ਉਸ ਦਾ ਘਰ ਹਮਲੇ ਵਾਲੀ ਥਾਂ ਦੇ ਬਿਲਕੁਲ ਨੇੜੇ ਹੈ, ਜਿਸ ਕਾਰਨ ਉਸ ਨੂੰ ਵੀ ਹੋਰ ਸਥਾਨਕ ਲੋਕਾਂ ਵਾਂਗ ਪੁੱਛਗਿੱਛ ਲਈ ਥਾਣੇ ਬੁਲਾਇਆ ਗਿਆ ਸੀ।
ਅਧਿਕਾਰੀਆਂ ਨੇ ਸਪੱਸ਼ਟ ਕੀਤਾ ਕਿ ਹੁਸੈਨ ਨੇ ਘਰੇਲੂ ਝਗੜੇ ਕਰਕੇ ਥਾਣੇ ਤੋਂ ਵਾਪਸ ਆਉਣ ਦੇ ਕੁਝ ਘੰਟਿਆਂ ਬਾਅਦ ਜ਼ਹਿਰ ਖਾ ਲਿਆ ਸੀ। ਉਸ ਨੂੰ ਰਾਜੌਰੀ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਵੀਰਵਾਰ ਸਵੇਰੇ ਉਸ ਦੀ ਮੌਤ ਹੋ ਗਈ।
ਦੱਸ ਦਈਏ ਕਿ 20 ਅਪ੍ਰੈਲ ਨੂੰ ਦੁਪਹਿਰ ਕਰੀਬ 3 ਵਜੇ ਜੰਮੂ-ਕਸ਼ਮੀਰ ਦੇ ਪੁੰਛ ‘ਚ ਫੌਜ ਦੇ ਇਕ ਟਰੱਕ ‘ਤੇ ਅੱਤਵਾਦੀ ਹਮਲਾ ਹੋਇਆ ਸੀ, ਜਿਸ ‘ਚ ਲਾਂਸ ਨਾਇਕ ਦੇਬਾਸ਼ੀਸ਼ ਬਾਸਵਾਲ, ਲਾਂਸ ਨਾਇਕ ਕੁਲਵੰਤ ਸਿੰਘ, ਸਿਪਾਹੀ ਹਰਕਿਸ਼ਨ ਸਿੰਘ, ਸਿਪਾਹੀ ਸੇਵਕ ਸਿੰਘ ਅਤੇ ਹੌਲਦਾਰ ਮਨਦੀਪ ਸਿੰਘ ਸ਼ਹੀਦ ਹੋ ਗਏ ਸਨ। ਇਨ੍ਹਾਂ ਵਿੱਚੋਂ ਲਾਂਸ ਨਾਇਕ ਦੇਬਾਸ਼ੀਸ਼ ਬਾਸਵਾਲ ਉੜੀਸਾ ਦਾ ਰਹਿਣ ਵਾਲਾ ਹੈ, ਬਾਕੀ ਚਾਰ ਸ਼ਹੀਦ ਪੰਜਾਬ ਦੇ ਸਨ।
ਹਮਲੇ ਤੋਂ ਬਾਅਦ ਜੰਮੂ-ਕਸ਼ਮੀਰ ਪੁਲਿਸ ਨੇ ਸਥਾਨਕ ਲੋਕਾਂ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਇਸੇ ਲੜੀ ਤਹਿਤ 25 ਅਪਰੈਲ ਨੂੰ ਪੁਲੀਸ ਨੇ ਮੇਂਢਰ ਤਹਿਸੀਲ ਦੇ ਪਿੰਡ ਨਰ ਵਾਸੀ ਮੁਖਤਾਰ ਹੁਸੈਨ ਸ਼ਾਹ ਨੂੰ ਵੀ ਪੁੱਛਗਿੱਛ ਲਈ ਥਾਣੇ ਬੁਲਾਇਆ ਸੀ।
ਇਹ ਵੀ ਪੜ੍ਹੋ : ਭੁਲੱਥ ਤੋਂ ਕਾਂਗਰਸੀ MLA ਸੁਖਪਾਲ ਖਹਿਰਾ ਖਿਲਾਫ਼ ਹੋਇਆ ਪਰਚਾ, ਜਾਣੋ ਪੂਰਾ ਮਾਮਲਾ
ਸੁਰੱਖਿਆ ਬਲਾਂ ਨੇ ਹਮਲੇ ਤੋਂ ਬਾਅਦ ਚੱਲ ਰਹੀ ਅੱਤਵਾਦ ਵਿਰੋਧੀ ਮੁਹਿੰਮ ਵਿੱਚ 60 ਤੋਂ ਵੱਧ ਲੋਕਾਂ ਨੂੰ ਹਿਰਾਸਤ ਵਿੱਚ ਲਿਆ ਹੈ। ਪੁੰਛ ਅਤੇ ਰਾਜੌਰੀ ਦੇ ਆਲੇ-ਦੁਆਲੇ ਦੇ ਕਈ ਇਲਾਕਿਆਂ ‘ਚ ਵੱਡੇ ਪੱਧਰ ‘ਤੇ ਤਲਾਸ਼ੀ ਅਤੇ ਘੇਰਾਬੰਦੀ ਦੀ ਮੁਹਿੰਮ ਚਲਾਈ ਗਈ ਹੈ ਪਰ ਫੌਜ ਦੇ ਟਰੱਕ ‘ਤੇ ਹਮਲਾ ਕਰਨ ਵਾਲੇ ਅੱਤਵਾਦੀਆਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: