ਰੋਪੜ ਵਿਚ ਬੇਅਦਬੀ ਦੇ ਮੁਲਜ਼ਮ ‘ਤੇ ਅਦਾਲਤ ਵਿਚ ਹਮਲਾ ਕਰਨ ਦੀ ਕੋਸ਼ਿਸ਼ ਹੋਈ ਸੀ। ਸਾਦੇ ਕੱਪੜਿਆਂ ਵਿਚ ਆਏ ਵਕੀਲ ਨੇ ਉਸ ਨੂੰ ਮਾਰਨ ਲਈ ਪਿਸਤੌਲ ਕੱਢ ਲਈ ਸੀ। ਹਾਲਾਂਕਿ ਪੁਲਿਸ ਨੇ ਉਸ ਨੂੰ ਤੁਰੰਤ ਕਾਬੂ ਕਰ ਲਿਆ ਸੀ। ਜਿਸ ਮਹਿਲਾ ਜੱਜ ਦੀ ਸ਼ਿਕਾਇਤ ‘ਤੇ ਇਹ ਸਾਰਾ ਕੁਝ ਹੋਇਆ, ਹੁਣ ਉੁਸ ਦੀ ਸ਼ਿਕਾਇਤ ‘ਤੇ ਮੁਲਜ਼ਮ ਵਕੀਲ ਸਾਹਿਬ ਸਿੰਘ ਖੁਰਲ ਖਿਲਾਫ ਧਾਰਾ 307 ਤੇ 25/54/59 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮੋਰਿੰਡਾ ਸਥਿਤ ਇਤਿਹਾਸਕ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਚ ਹੋਈ ਬੇਅਦਬੀ ਦੀ ਘਟਨਾ ਦਾ ਮੁਲਜ਼ਮ ਜਸਵੀਰ ਸਿੰਘ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਲਈ ਲਿਆਉਂਦੇ ਸਮੇਂ ਇਕ ਵਕੀਲ ਨੇ ਉਸ ‘ਤੇ ਪਿਸਤੌਲ ਤਾਣ ਦਿੱਤੀ। ਇਸ ਤੋਂ ਪਹਿਲਾਂ ਕਿ ਉਹ ਗੋਲੀ ਚਲਾਉਂਦਾ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਫੜ ਲਿਆ।
ਦੋ ਦਿਨ ਦਾ ਰਿਮਾਂਡ ਪੂਰਾ ਹੋਣ ਦੇ ਬਾਅਦ ਵੀਰਵਾਰ ਨੂੰ ਪੁਲਿਸ ਜਸਬੀਰ ਸਿੰਘ ਨੂੰ ਅਦਾਲਤ ਲਿਆਈ ਸੀ। ਉਸ ਨੂੰ ਸਖਤ ਸੁਰੱਖਿਆ ਵਿਚ ਅਦਾਲਤ ਲਿਆਂਦਾ ਗਿਆ। ਜਿਵੇਂ ਹੀ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ ਉਥੇ ਮੌਜੂਦਾ ਇਕ ਵਕੀਲ ਸਾਹਿਬ ਸਿੰਘ ਖੁਰਲ ਨੇ ਪਿਸਤੌਲ ਕੱਢ ਲਈ ਸੀ। ਪੁਲਿਸ ਮੁਲਾਜ਼ਮਾਂ ਨੇ ਮੁਸਤੈਦੀ ਦਿਖਾਉਂਦੇ ਹੋਏ ਵਕੀਲ ਨੂੰ ਦਬੋਚ ਕੇ ਉਸ ਦੇ ਹੱਥ ਤੋਂ ਪਿਸਤੌਲ ਖੋਹ ਲਈ ਸੀ। ਵਕੀਲ ਸਾਦੇ ਕੱਪੜਿਆਂ ਵਿਚ ਸੀ। ਘਟਨਾ ਦੇ ਤੁਰੰਤ ਬਾਅਦ ਪੁਲਿਸ ਨੇ ਵਕੀਲ ਨੂੰ ਹਿਰਾਸਤ ਵਿਚ ਲੈ ਲਿਆ ਤੇ ਅਦਾਲਤ ਤੋਂ ਆਮ ਲੋਕਾਂ ਨੂੰ ਬਾਹਰ ਕੱਢ ਦਿੱਤਾ। ਪੂਰੀ ਘਟਨਾ ‘ਤੇ ਅਦਾਲਤ ਦੀ ਮਹਿਲਾ ਜੱਜ ਨੇ ਵੀ ਨਾਰਾਜ਼ਗੀ ਜ਼ਾਹਿਰ ਕੀਤੀ ਸੀ।
ਇਹ ਵੀ ਪੜ੍ਹੋ : ਪੰਜਾਬ ‘ਚ 1 ਮਈ ਨੂੰ ‘ਮਜ਼ਦੂਰ ਦਿਵਸ’ ਮੌਕੇ ਸਰਕਾਰੀ ਛੁੱਟੀ ਦਾ ਐਲਾਨ, ਸਰਕਾਰੀ ਦਫ਼ਤਰ ਤੇ ਵਿੱਦਿਅਕ ਅਦਾਰੇ ਰਹਿਣਗੇ ਬੰਦ
ਦੱਸ ਦੇਈਏ ਕਿ ਸਿੱਖ ਨੌਜਵਾਨ ਜਸਵੀਰ ਸਿੰਘ ਸੋਮਵਾਰ ਨੂੰ ਜੁੱਤਿਆਂ ਸਣੇ ਗੁਰਦੁਆਰਾ ਸ੍ਰੀ ਕੋਤਵਾਲੀ ਸਾਹਿਬ ਵਿਚ ਦਾਖਲ ਹੋ ਗਿਆ ਸੀ। ਅੰਦਰ ਵੜਦੇ ਹੀ ਉਸ ਨੇ ਪਾਠੀ ਸਿੰਘਾਂ ਨਾਲ ਮਾਰਕੁੱਟ ਸ਼ੁਰੂ ਕਰ ਦਿੱਤੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ। ਇਸ ਦੇ ਬਾਅਦ ਲੋਕਾਂ ਨੇ ਉਸ ਨੂੰ ਫੜ ਲਿਆ ਤੇ ਕੁੱਟਦੇ ਹੋਏ ਬਾਹਰ ਲੈ ਗਏ। ਉਸ ਨੂੰ ਪੁਲਿਸ ਨੂੰ ਸੌਂਪ ਦਿੱਤਾ। ਪੁਲਿਸ ਨੇ ਮੁਲਜ਼ਮ ‘ਤੇ ਧਾਰਮਿਕ ਭਾਵਨਾਵਾਂ ਭੜਕਾਉਣ ਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ।
ਵੀਡੀਓ ਲਈ ਕਲਿੱਕ ਕਰੋ -: