ਲੁਧਿਆਣਾ : ਪੰਜਾਬ ਦੇ ਮੁੱਖ ਸਕੱਤਰ (ਸੀਐਸ) ਵਿਜੇ ਕੁਮਾਰ ਜੰਜੂਆ ਨੇ ਸ਼ੁੱਕਰਵਾਰ ਨੂੰ ਸ਼ਹਿਰ ਵਿੱਚ ਬੁੱਢੇ ਨਾਲੇ ਦੀ ਸਫਾਈ ਲਈ ਚੱਲ ਰਹੇ ਪ੍ਰਾਜੈਕਟ ਦਾ ਜਾਇਜ਼ਾ ਲਿਆ। ਆਪਣੇ ਦੌਰੇ ਦੌਰਾਨ ਸੀ.ਐਸ. ਜੰਜੂਆ ਨੇ ਬੁੱਢੇ ਨਾਲੇ ਨੂੰ ਸਾਫ਼ ਕਰਨ ਲਈ 650 ਕਰੋੜ ਰੁਪਏ ਦੇ ਪ੍ਰਾਜੈਕਟ ਤਹਿਤ ਸਥਾਪਿਤ ਕੀਤੇ ਗਏ ਸੂਬੇ ਦੇ ਸਭ ਤੋਂ ਵੱਡੇ SBR ਤਕਨਾਲੋਜੀ 225 mld ਸੀਵਰ ਟ੍ਰੀਟਮੈਂਟ ਪਲਾਂਟ (STP) ਦਾ ਨਿਰੀਖਣ ਕੀਤਾ।
ਸੀ.ਐੱ. ਵੀਕੇ ਜੰਜੂਆ ਦੇ ਨਾਲ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ (ਪੀਡਬਲਯੂਐਸਐਸਬੀ) ਦੇ ਸੀਈਓ ਐਮਐਸ ਜੱਗੀ, ਐਮਸੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ, ਡੀਸੀ ਸੁਰਭੀ ਮਲਿਕ ਸਮੇਤ ਹੋਰ ਵੀ ਮੌਜੂਦ ਸਨ। ਨਗਰ ਨਿਗਮ ਕਮਿਸ਼ਨਰ ਡਾ: ਸ਼ੇਨਾ ਅਗਰਵਾਲ ਨੇ ਸੀ.ਐਸ. ਜੰਜੂਆ ਨੂੰ ਦੱਸਿਆ ਕਿ ਪ੍ਰੋਜੈਕਟ ਦੀ ਪ੍ਰਗਤੀ ਦੀ ਨਿਰੰਤਰ ਨਿਗਰਾਨੀ ਕੀਤੀ ਜਾ ਰਹੀ ਹੈ।
ਐਸ.ਟੀ.ਪੀ ਜਮਾਲਪੁਰ ਦਾ ਨਿਰੀਖਣ ਕਰਦੇ ਹੋਏ ਸੀ.ਐਸ ਜੰਜੂਆ ਨੇ ਪਲਾਂਟ ਦਾ ਦੌਰਾ ਕੀਤਾ ਅਤੇ ਸੀਵਰੇਜ ਦੇ ਕੂੜੇ ਨੂੰ ਟ੍ਰੀਟ ਕਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਕੂੜੇ ਦੇ ਟ੍ਰੀਟਮੈਂਟ ਦੀ ਜਾਂਚ ਕਰਨ ਲਈ STP ਦੇ ਆਊਟਲੈਟ ਪੁਆਇੰਟ ਦੀ ਵੀ ਜਾਂਚ ਕੀਤੀ।
ਇਸ ਤੋਂ ਪਹਿਲਾਂ ਸੀ.ਐਸ.ਜੰਜੂਆ ਨੇ ਹੋਰਨਾਂ ਅਧਿਕਾਰੀਆਂ ਨਾਲ ਪਿੰਡ ਬਰਨਹਾਰਾ (ਹੰਬੜਾਂ ਰੋਡ) ਵਿੱਚ ਬੁੱਢੇ ਨਾਲੇ ਵਾਲੀ ਥਾਂ ਦਾ ਵੀ ਦੌਰਾ ਕੀਤਾ ਅਤੇ ਹੈਬੋਵਾਲ ਡੇਅਰੀ ਕੰਪਲੈਕਸ ਵਿੱਚ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟ (ਈਟੀਪੀ) ਦੀ ਸਥਾਪਨਾ ਲਈ ਚੱਲ ਰਹੇ ਕੰਮਾਂ ਦਾ ਨਿਰੀਖਣ ਕੀਤਾ। ਡੇਅਰੀ ਵੇਸਟ ਦੇ ਇਲਾਜ ਲਈ ਈਟੀਪੀ ਦੀ ਸਥਾਪਨਾ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : PM ਮੋਦੀ ਨੇ ਸਿਆਸਤ ਦੇ ਬਾਬਾ ਬੋਹੜ ਨੂੰ ਦਿੱਤੀ ਅਦਭੁਤ ਸ਼ਰਧਾਂਜਲੀ, ਸੁਖਬੀਰ ਬੋਲੇ- ‘ਸ਼ੁਕਰੀਆ ਲਈ ਬਸ ਹੰਝੂ ਨੇ’
ਸੀ.ਐਸ.ਜੰਜੂਆ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਨਾਲੇ ਦੀ ਸਫ਼ਾਈ ਲਈ ਪ੍ਰਾਜੈਕਟ ਤਹਿਤ ਕੀਤੇ ਜਾ ਰਹੇ ਕੰਮਾਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪ੍ਰੋਜੈਕਟ ਨੂੰ ਨਿਰਧਾਰਤ ਸਮੇਂ ਵਿੱਚ ਮੁਕੰਮਲ ਕੀਤਾ ਜਾਵੇ।
ਵੀਡੀਓ ਲਈ ਕਲਿੱਕ ਕਰੋ -: