ਈਰਾਨ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਲੈ ਕੇ ਜਾਰੀ ਤਣਾਅ ਵਿਚ ਈਰਾਨੀ ਜਲ ਸੈਨਾ ਨੇ ਓਮਾਨ ਦੀ ਖਾੜੀ ਵਿੱਚ ਮਾਰਸ਼ਲ ਟਾਪੂ ਦੇ ਝੰਡੇ ਹੇਠ ਅਮਰੀਕਾ ਵੱਲ ਜਾ ਰਹੇ ਇੱਕ ਤੇਲ ਟੈਂਕਰ ਨੂੰ ਜ਼ਬਤ ਕਰ ਲਿਆ। ਇਸ ਤੇਲ ਟੈਂਕਰ ਦੇ ਚਾਲਕ ਦਲ ਦੇ ਸਾਰੇ 24 ਮੈਂਬਰ ਭਾਰਤੀ ਨਾਗਰਿਕ ਦੱਸੇ ਜਾ ਰਹੇ ਹਨ। ਅਮਰੀਕੀ ਜਲ ਸੈਨਾ ਦੇ ਪੱਛਮ ਏਸ਼ੀਆ ਸਥਿਤ 5ਵੇਂ ਬੇੜੇ ਨੇ ਈਰਾਨ ਵੱਲੋਂ ਜ਼ਬਤ ਕੀਤੇ ਗਏ ਤੇਲ ਟੈਂਕਰ ਦੀ ਪਛਾਣ ‘ਐਡਵਾਂਟੇਜ ਸਵੀਟ’ ਵਜੋਂ ਕੀਤੀ ਹੈ। ਕੁਵੈਤ ਤੋਂ ਆਏ ਇਸ ਟੈਂਕਰ ਨੂੰ ਅਮਰੀਕਾ ਦੇ ਹਿਊਸਟਨ ਜਾਣਾ ਸੀ। ਟੈਂਕਰ ਨੇ ਵੀਰਵਾਰ ਦੁਪਿਹਰ ਖੁਦ ਦੇ ਸੰਕਟ ਵਿਚ ਹੋਣ ਦੀ ਸੂਚਨਾ ਦਿੱਤੀ ਸੀ।
ਟੈਂਕਰ ਦਾ ਪ੍ਰਬੰਧਨ ਕਰਨ ਵਾਲੀ ਤੁਰਕੀ ਦੀ ਕੰਪਨੀ ਨੇ ਬਿਆਨ ਜਾਰੀ ਕਰਕੇ ਦੱਸਿਆ ਕਿ ਈਰਾਨੀ ਜਲ ਸੈਨਾ ਵੱਲੋਂ ਇਸ ਤੇਲ ਟੈਂਕਰ ਨੂੰ ਕੌਮਾਂਤਰੀ ਵਿਵਾਦ ਕਾਰਨ ਓਮਾਨ ਦੀ ਖਾੜੀ ਵਿਚ ਜ਼ਬਤ ਕਰਨ ਦੇ ਬਾਅਦ ਇਕ ਬੰਦਰਗਾਹ ਵੱਲ ਲਿਜਾਇਆ ਜਾ ਰਿਹਾ ਹੈ। ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਲੱਗਦਾ ਹੈ ਕਿ ਅਜਿਹੇ ਹਾਲਾਤਾਂ ਵਿਚ ਬੇੜੀਆਂ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਕੋਈ ਖਤਰਾ ਨਹੀਂ ਹੁੰਦਾ।
ਅਮਰੀਕੀ ਜਲ ਸੈਨਾ ਦੇ ਪੱਛਮੀ ਏਸ਼ੀਆ ਸਥਿਤ 5ਵੇਂ ਬੇੜੇ ਨੇ ਬਿਆਨ ਵਿਚ ਕਿਹਾ ਕਿ ਈਰਾਨ ਦੀ ਕਾਰਵਾਈ ਕੌਮਾਂਤਰੀ ਕਾਨੂੰਨ ਦੇ ਉਲਟ ਹੈ ਤੇ ਖੇਤਰੀ ਸੁਰੱਖਿਆ ਤੇ ਸਥਿਰਤਾ ਲਈ ਖਤਰਨਾਕ ਹੈ। ਈਰਾਨ ਨੂੰ ਤੁਰੰਤ ਹੀ ਟੈਂਕਰ ਛੱਡ ਦੇਣਾ ਚਾਹੀਦਾ ਹੈ। ਈਰਾਨ ਮੁਤਾਬਕ ਵੀਰਵਾਰ ਰਾਤ ਇਕ ਕਿਸ਼ਤੀ ਫਾਰਸ ਦੀ ਖਾੜੀ ਵਿਚ ਇਕ ਈਰਾਨੀ ਜਹਾਜ਼ ਨਾਲ ਟਕਰਾ ਗਈ ਜਿਸ ਕਾਰਨ ਈਰਾਨੀ ਚਾਲਕ ਦਲ ਦੇ ਕਈ ਮੈਂਬਰ ਲਾਪਤਾ ਹੋ ਗਏ ਤੇ ਕਈ ਜ਼ਖਮੀ ਹੋ ਗਏ।
ਇਹ ਵੀ ਪੜ੍ਹੋ : ਧਰਨੇ ‘ਤੇ ਬੈਠੇ ਪਹਿਲਵਾਨਾਂ ਨੂੰ ਮਿਲਣ ਪਹੁੰਚੀ ਪ੍ਰਿਯੰਕਾ ਗਾਂਧੀ, ਵਿਨੇਸ਼ ਤੇ ਬਜਰੰਗ ਪੂਨੀਆ ਨਾਲ ਕੀਤੀ ਗੱਲ
‘ਐਡਵਾਂਟੇਜ ਟੈਂਕਰ’ ਦਾ ਪ੍ਰਬੰਧਨ ਤੁਰਕੀ ਦੀ ਇਕ ਕੰਪਨੀ ਕਰਦੀ ਹੈ। ਕੰਪਨੀ ਨੇ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ ਹੈ। ਈਰਾਨੀ ਜਲ ਸੈਨਾ ਵੱਲੋਂ ਇਸ ਤੇਲ ਟੈਂਕਰ ਨੂੰ ਇਕ ਕੌਮਾਂਤਰੀ ਵਿਵਾਦ ਕਾਰਨ ਓਮਾਨ ਦੀ ਖਾੜੀ ਵਿਚ ਜ਼ਬਤ ਕਰਨ ਦੇ ਬਾਅਦ ਇਕ ਬੰਦਰਗਾਹ ਵੱਲ ਲਿਜਾਇਆ ਜਾ ਰਿਹਾ ਹੈ।
ਵੀਡੀਓ ਲਈ ਕਲਿੱਕ ਕਰੋ -: