ਗਲਵਾਨ ਘਾਟੀ ਝੜਪ ਦੇ ਨਾਇਕ ਮਰਹੂਮ ਨਾਇਕ ਦੀਪਕ ਸਿੰਘ ਦੀ ਪਤਨੀ ਰੇਖਾ ਸਿੰਘ ਵੀ ਭਾਰਤੀ ਫੌਜ ਵਿਚ ਭਰਤੀ ਹੋ ਗਈ ਹੈ। ਉਹ ਭਾਰਤੀ ਫੌਜ ਦੀ ਤੋਪਖਾਨਾ ਰੈਜੀਮੈਂਟ ਵਿੱਚ ਕਮਿਸ਼ਨ ਪ੍ਰਾਪਤ ਪੰਜ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਵਿੱਚੋਂ ਇੱਕ ਹੈ। ਲੈਫਟੀਨੈਂਟ ਰੇਖਾ ਸਿੰਘ ਨੇ ਸ਼ਨੀਵਾਰ ਨੂੰ ਚੇਨਈ ਦੀ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ ਸਫਲਤਾਪੂਰਵਕ ਸਿਖਲਾਈ ਪੂਰੀ ਕਰਨ ਤੋਂ ਬਾਅਦ ਫੌਜ ਵਿੱਚ ਭਰਤੀ ਹੋ ਗਈ। ਉਸ ਦੇ ਮਰਹੂਮ ਪਤੀ, ਵੀਰ ਚੱਕਰ (ਮਰਨ ਉਪਰੰਤ) ਨਾਇਕ ਦੀਪਕ ਸਿੰਘ ਨੇ ਗਲਵਾਨ ਘਾਟੀ ਸੰਘਰਸ਼ ਦੌਰਾਨ ਸਰਬੋਤਮ ਕੁਰਬਾਨੀ ਦਿੱਤੀ।
ਫੌਜ ਵਿਚ ਭਰਤੀ ਹੋਣ ‘ਤੇ ਲੈਫਟੀਨੈਂਟ ਰੇਖਾ ਸਿੰਘ ਨੇ ਕਿਹਾ ਕਿ ਉਸ ਨੇ ਆਪਣੇ ਪਤੀ ਦੇ ਦੇਹਾਂਤ ਤੋਂ ਬਾਅਦ ਫੌਜ ਵਿਚ ਭਰਤੀ ਹੋਣ ਦਾ ਫੈਸਲਾ ਕੀਤਾ ਸੀ। ਉਸਨੇ ਦੱਸਿਆ ਕਿ “ਅੱਜ ਮੇਰੀ ਸਿਖਲਾਈ ਪੂਰੀ ਹੋ ਗਈ ਹੈ ਅਤੇ ਮੈਂ ਲੈਫਟੀਨੈਂਟ ਬਣ ਗਈ ਹਾਂ। ਮੈਂ ਬਹੁਤ ਮਾਣ ਮਹਿਸੂਸ ਕਰ ਰਹੀ ਹਾਂ ਅਤੇ ਮੈਂ ਸਾਰੀਆਂ ਮਹਿਲਾ ਉਮੀਦਵਾਰਾਂ ਨੂੰ ਸਲਾਹ ਦੇਣਾ ਚਾਹਾਂਗੀ ਕਿ ਉਹ ਆਪਣੇ ਆਪ ‘ਤੇ ਵਿਸ਼ਵਾਸ ਕਰਨ ਅਤੇ ਦੂਜੇ ਕੀ ਕਹਿਣਗੇ, ਇਹ ਸੋਚੇ ਬਿਨਾਂ ਉਹ ਜੋ ਕਰਨਾ ਚਾਹੁੰਦੀਆਂ ਹਨ, ਕਰਨ।
ਲੈਫਟੀਨੈਂਟ ਰੇਖਾ ਸਿੰਘ ਨੂੰ ਵੀ ਲੱਦਾਖ ‘ਚ ਹੀ ਪੋਸਟਿੰਗ ਮਿਲੀ ਹੈ। ਦੱਸ ਦੇਈਏ ਕਿ ਉਸ ਦੇ ਪਤੀ ਲੱਦਾਖ ਦੀ ਗਲਵਾਨ ਘਾਟੀ ਵਿੱਚ ਹੀ ਸ਼ਹੀਦ ਹੋ ਗਏ ਸਨ। ਰੇਖਾ ਸਿੰਘ ਨੂੰ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (LAC) ਦੇ ਨਾਲ ਇੱਕ ਫਰੰਟਲਾਈਨ ਬੇਸ ‘ਤੇ ਤਾਇਨਾਤ ਕੀਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਲੈਫਟੀਨੈਂਟ ਰੇਖਾ ਸਿੰਘ ਨੇ ਸ਼ਨੀਵਾਰ ਨੂੰ ਚੇਨਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ ਆਪਣੀ ਇੱਕ ਸਾਲ ਦੀ ਟ੍ਰੇਨਿੰਗ ਪੂਰੀ ਕੀਤੀ। ਨਾਇਕ ਦੀਪਕ ਸਿੰਘ ਬਿਹਾਰ ਰੈਜੀਮੈਂਟ ਦੀ 16ਵੀਂ ਬਟਾਲੀਅਨ ਨਾਲ ਸਬੰਧਤ ਸਨ ਅਤੇ ਉਨ੍ਹਾਂ ਨੂੰ 2021 ਵਿੱਚ ਮਰਨ ਉਪਰੰਤ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ।
ਫੌਜੀ ਸੂਤਰਾਂ ਮੁਤਾਬਕ ਰੈਜੀਮੈਂਟ ਆਫ ਆਰਟਿਲਰੀ ਵਿਚ ਸ਼ਾਮਲ ਕੀਤੀਆਂ ਜਾਣ ਵਾਲੀਆਂ ਹੋਰ ਮਹਿਲਾ ਅਫਸਰਾਂ ਵਿਚ ਲੈਫਟੀਨੈਂਟ ਮਹਿਕ ਸੈਣੀ, ਲੈਫਟੀਨੈਂਟ ਸਾਕਸ਼ੀ ਦੂਬੇ, ਲੈਫਟੀਨੈਂਟ ਅਦਿਤੀ ਯਾਦਵ ਅਤੇ ਲੈਫਟੀਨੈਂਟ ਪਵਿੱਤਰਾ ਮੌਦਗਿਲ ਸ਼ਾਮਲ ਹਨ। ਪੰਜ ਮਹਿਲਾ ਅਧਿਕਾਰੀਆਂ ਵਿੱਚੋਂ ਤਿੰਨ ਨੂੰ ਚੀਨ ਨਾਲ ਲੱਗਦੀ ਸਰਹੱਦ ‘ਤੇ ਤਾਇਨਾਤ ਯੂਨਿਟਾਂ ਵਿੱਚ ਤਾਇਨਾਤ ਕੀਤਾ ਗਿਆ ਹੈ ਅਤੇ ਬਾਕੀ ਦੋ ਨੂੰ ਪਾਕਿਸਤਾਨ ਨਾਲ ਲੱਗਦੀ ਸਰਹੱਦ ਦੇ ਨੇੜੇ “ਚੁਣੌਤੀਪੂਰਨ ਸਥਾਨਾਂ” ‘ਤੇ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : PM ਮੋਦੀ ਬੋਲੇ- ‘ਕਾਂਗਰਸ ਨੇ ਮੈਨੂੰ 91 ਵਾਰ ਗਾਲ੍ਹਾਂ ਕੱਢੀਆਂ, ਤਰਸਯੋਗ ਹਾਲ ਨਾ ਹੁੰਦਾ ਜੇ ਇੰਨਾ ਸਮਾਂ…’
ਆਰਟੀਲਰੀ ਰੈਜੀਮੈਂਟ ਵਿੱਚ ਮਹਿਲਾ ਅਫਸਰਾਂ ਦੀ ਨਿਯੁਕਤੀ ਭਾਰਤੀ ਫੌਜ ਵਿੱਚ ਚੱਲ ਰਹੇ ਬਦਲਾਅ ਦੀ ਇੱਕ ਵੱਡੀ ਮਿਸਾਲ ਹੈ। ਜਨਵਰੀ ਵਿੱਚ ਥਲ ਸੈਨਾ ਦੇ ਮੁਖੀ ਜਨਰਲ ਮਨੋਜ ਪਾਂਡੇ ਨੇ ਆਰਟੀਲਰੀ ਯੂਨਿਟਾਂ ਵਿੱਚ ਮਹਿਲਾ ਅਧਿਕਾਰੀਆਂ ਦੀ ਨਿਯੁਕਤੀ ਦੇ ਫੈਸਲੇ ਦਾ ਐਲਾਨ ਕੀਤਾ ਸੀ। ਬਾਅਦ ਵਿੱਚ ਇਸ ਪ੍ਰਸਤਾਵ ਨੂੰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਸੀ।
ਵੀਡੀਓ ਲਈ ਕਲਿੱਕ ਕਰੋ -: