ਲੁਧਿਆਣਾ ਦੇ ਗਿਆਸਪੁਰਾ ਵਿੱਚ ਤਿੰਨ ਪਰਿਵਾਰਾਂ ਲਈ ਐਤਵਾਰ ਦਾ ਦਿਨ ਕਾਲ ਬਣ ਕੇ ਆਇਆ। ਇਲਾਕੇ ‘ਚ ਸਵੇਰੇ ਸਾਢੇ ਸੱਤ ਵਜੇ ਗੈਸ ਲੀਕ ਹੋਣ ਕਾਰਨ 11 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ‘ਚੋਂ ਦਸ ਲੋਕ ਤਿੰਨ ਪਰਿਵਾਰਾਂ ਨਾਲ ਸਬੰਧਤ ਹਨ। ਇਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਹਨ। ਅਜੇ ਤੱਕ ਪ੍ਰਸ਼ਾਸਨ ਵੱਲੋਂ ਇਹ ਨਹੀਂ ਦੱਸਿਆ ਗਿਆ ਕਿ ਕਿਹੜੀ ਗੈਸ ਲੀਕ ਹੋਈ ਸੀ। ਐਨਡੀਆਰਐਫ ਦੀਆਂ ਟੀਮਾਂ ਜਾਂਚ ਕਰ ਰਹੀਆਂ ਹਨ। ਗਿਆਸਪੁਰਾ ਗੈਸ ਲੀਕ ਮਾਮਲੇ ਵਿੱਚ ਤਿੰਨ ਪਰਿਵਾਰਾਂ ਦੇ 10 ਲੋਕਾਂ ਦੀ ਮੌਤ ਹੋ ਗਈ ਹੈ। 11ਵਾਂ ਵਿਅਕਤੀ (25 ਸਾਲਾ ਪੁਰਸ਼) ਅਜੇ ਅਣਪਛਾਤਾ ਹੈ।
ਆਰਤੀ ਕਲੀਨਿਕ ਚਲਾਉਣ ਵਾਲੇ ਡਾ. ਕਵਿਲਾਸ਼ ਲਈ ਗੈਸ ਲੀਕ ਤਬਾਹੀ ਸਾਬਤ ਹੋਈ। ਕਵਿਲਾਸ਼ ਪੁੱਤਰ ਡਰਾਈਵਰ ਦੇਵ ਯਾਦਵ ਵਾਸੀ ਸੂਆ ਰੋਡ ਗਿਆਸਪੁਰਾ ਆਰਤੀ ਕਲੀਨਿਕ ਚਲਾਉਂਦਾ ਸੀ। ਉਸ ਦੀ ਪਤਨੀ ਵਰਸ਼ਾ (35) ਅਤੇ ਤਿੰਨ ਬੱਚਿਆਂ ਕਲਪਨਾ (16), ਅਭੈ (13) ਅਤੇ ਆਰੀਅਨ (10) ਦੀ ਗੈਸ ਲੀਕ ਹੋਣ ਕਾਰਨ ਮੌਤ ਹੋ ਗਈ। ਕਵਿਲਾਸ਼ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ ਪਰ ਪਿਛਲੇ 30 ਸਾਲਾਂ ਤੋਂ ਪੰਜਾਬ ਵਿੱਚ ਸੈਟਲ ਹੈ।
ਸੌਰਵ ਗੋਇਲ (35) ਪੁੱਤਰ ਲੇਟ ਅਸ਼ੋਕ ਗੋਇਲ ਵਾਸੀ ਲਾਲ ਚੱਕੀ ਰੋਡ ਗਿਆਸਪੁਰਾ ਇਲਾਕੇ ਵਿੱਚ ਗੋਇਲ ਕਰਿਆਨਾ ਸਟੋਰ ਚਲਾਉਂਦਾ ਸੀ। ਗੈਸ ਲੀਕ ਹੋਣ ਕਾਰਨ ਉਸ ਦੀ ਵੀ ਜਾਨ ਚਲੀ ਗਈ। ਇਸ ਦੇ ਨਾਲ ਹੀ ਉਸ ਦੀ ਪਤਨੀ ਪ੍ਰੀਤੀ (31) ਅਤੇ ਮਾਂ ਕਮਲੇਸ਼ ਗੋਇਲ (60) ਦੀ ਵੀ ਮੌਤ ਹੋ ਗਈ ਹੈ। ਭਰਾ ਗੌਰਵ (50) ਬੀਮਾਰ ਹੈ ਅਤੇ ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਉਹ ਮੂਲ ਤੌਰ ‘ਤੇ ਯੂਪੀ ਦੇ ਅਲੀਗੜ੍ਹ ਦਾ ਰਹਿਣ ਵਾਲਾ ਹੈ ਪਰ ਪਿਛਲੇ 20-22 ਸਾਲਾਂ ਤੋਂ ਪੰਜਾਬ ਵਿੱਚ ਸੈਟਲ ਹੈ।
ਇਹ ਵੀ ਪੜ੍ਹੋ : ਲੁਧਿਆਣਾ ਗੈਸ ਲੀਕ ਮਾਮਲਾ, ਮਾਨ ਸਰਕਾਰ ਵੱਲੋਂ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ, ਹੁਣ ਤੱਕ 11 ਮੌਤਾਂ
ਨਵਨੀਤ ਕੁਮਾਰ (39) ਪੁੱਤਰ ਕੁਮੁਦ ਕੁਮਾਰ ਆਰਤੀ ਸਟੀਲ, ਵਿਸ਼ਵਕਰਮਾ ਚੌਕ ਵਿੱਚ ਲੇਖਾਕਾਰ ਵਜੋਂ ਕੰਮ ਕਰਦਾ ਸੀ। ਗੈਸ ਲੀਕ ਹੋਣ ਕਾਰਨ ਉਸ ਦੀ ਅਤੇ ਉਸ ਦੀ ਪਤਨੀ ਨੀਤੂ ਦੇਵੀ (37) ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ 9 ਮਈ ਨੂੰ ਉਸ ਦੇ ਘਰ ਵਿਆਹ ਹੈ ਅਤੇ ਸੋਮਵਾਰ ਨੂੰ ਉਸ ਨੇ ਪਿੰਡ ਜਾਣਾ ਸੀ। ਉਸ ਦਾ ਭਰਾ ਨਿਤਿਨ ਕੁਮਾਰ (40) ਸਿਵਲ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਨਿਤਿਨ ਟਾਟਾ ਕੰਪਨੀ ਬੀਕਾਨੇਰ ਵਿੱਚ ਕੰਮ ਕਰ ਰਿਹਾ ਹੈ। ਉਸ ਦੇ ਪਿਤਾ ਅਤੇ ਮਾਤਾ ਇਸ ਸਮੇਂ ਪਟਨਾ ਵਿੱਚ ਰਹਿੰਦੇ ਹਨ। ਦੋਵੇਂ ਭਰਾ ਪਿਛਲੇ 20 ਸਾਲਾਂ ਤੋਂ ਲੁਧਿਆਣਾ ਵਿੱਚ ਰਹਿ ਰਹੇ ਸਨ।
ਵੀਡੀਓ ਲਈ ਕਲਿੱਕ ਕਰੋ -: