ਅਮਰੀਕਾ ਵਿਚ ਇਕ ਵਾਰ ਫਿਰ ਤੋਂ ਗੋਲੀਬਾਰੀ ਦੀ ਘਟਨਾ ਸਾਹਮਣੇ ਆਈ ਹੈ। ਅਮਰੀਕਾ ਦੇ ਦੱਖਣੀ ਮਿਸੀਸਿਪੀ ਵਿਚ ਇਕ ਹਾਊਸ ਪਾਰਟੀ ਵਿਚ ਅੰਨ੍ਹੇਵਾਹ ਫਾਇਰਿੰਗ ਹੋਈ। ਹਾਦਸੇ ਵਿਚ ਹਾਈ ਸਕੂਲ ਦੇ 6 ਵਿਦਿਆਰਥੀਆਂ ਨੂੰ ਗੋਲੀ ਲੱਗੀ ਹੈ ਜਿਸ ਵਿਚੋਂ 2 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਬਿਲੋਕਸੀ ਸਨ ਹੇਰਾਲਡ ਨੇ ਦੱਸਿਆ ਕਿ ਬਿਲੋਕਸੀ ਤੋਂ ਲਗਭਗ 46 ਕਿਲੋਮੀਟਰ ਦੂਰ ਪੱਛਮ ਵਿਚ ਬੇ ਸੇਂਟ ਲੁਈਸ ਵਿਚ ਸ਼ਨੀਵਾਰ ਰਾਤ ਗੋਲੀਬਾਰੀ ਹੋਈ। ਉਨ੍ਹਾਂ ਕਿਹਾ ਕਿ ਹਾਊਸ ਪਾਰਟੀ ਵਿਚ ਸਾਰੇ 6 ਵਿਦਿਆਰਥੀਆਂ ਨੂੰ ਗੋਲੀ ਲੱਗੀ ਤੇ ਉਨ੍ਹਾਂ ਨੂੰ ਤੁਰੰਤ ਸਥਾਨਕ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ। ਹਾਦਸੇ ਵਿਚ ਦੋ ਲੋਕਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਜਾਣਕਾਰੀ ਮੁਤਾਬਕ ਹਾਦਸੇ ਵਿਚ ਜ਼ਖਮੀ ਵਿਦਿਆਰਥੀਆਂ ਵਿਚੋਂ ਦੋ ਲੋਕ ਬੇ ਸੇਂਟ ਲੁਈਸ ਦੇ ਬੇ ਹਾਈ ਸਕੂਲ ਦੇ ਵਿਦਿਆਰਥੀ ਹਨ ਜਦੋਂ ਕਿ ਚਾਰ ਵਿਦਿਆਰਥੀ ਬੇ ਸੇਂਟ ਲੁਈਸ ਦੇ ਉੱਤਰ-ਪੱਛਮ ਵਿਚ 21 ਕਿਲੋਮੀਟਰ ਕਿਲਨ ਵਿਚ ਹੈਨਕਾਕ ਹਾਈ ਸਕੂਲ ਵਿਚ ਪੜ੍ਹਦੇ ਹਨ। ਰਿਪੋਰਟ ਮੁਤਾਬਕ ਜ਼ਖਮੀ ਵਿਦਿਆਰਥੀਆਂ ਵਿਚੋਂ ਕੋਈ ਵੀ ਵਿਦਿਆਰਥੀ ਬੇ ਹਾਈ ਦੇ ਪ੍ਰੋਮ ਵਿਚ ਸ਼ਾਮਲ ਨਹੀਂ ਹੋਏ ਸਨ ਜੋ ਸ਼ਨੀਵਾਰ ਦੀ ਰਾਤ ਪਹਿਲਾਂ ਆਯੋਜਿਤ ਕੀਤਾ ਗਿਆ ਸੀ।
ਇਹ ਵੀ ਪੜ੍ਹੋ : ਮਨ ਕੀ ਬਾਤ : PM ਮੋਦੀ ਨੂੰ ਸੁਣਨ ਲਈ UK ‘ਚ ਭਰਿਆ ਹਾਲ, ਨਿਊਜ਼ੀਲੈਂਡ ‘ਚ ਪ੍ਰਵਾਸੀ ਭਾਰਤੀ ਭਾਈਚਾਰੇ ਨੇ ਮਨਾਇਆ ਜਸ਼ਨ
ਸੂਚਨਾ ਮਿਲਦੇ ਹੀ ਪੁਲਿਸ ਤੁਰੰਤ ਘਟਨਾ ਵਾਲੀ ਥਾਂ ‘ਤੇ ਪਹੁੰਚੀ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਸ ਘਟਨਾ ਵਿਚ ਕਿੰਨੀਆਂ ਗੋਲੀਆਂ ਚਲਾਈਆਂ ਗਈਆਂ ਹਨ। ਨਾਲ ਹੀ ਇਸ ਘਟਨਾ ਵਿਚ ਹੁਣ ਤੱਕ ਕਿਸੇ ਦੇ ਵੀ ਗ੍ਰਿਫਤਾਰ ਹੋਣ ਦੀ ਕੋਈ ਸੂਚਨਾ ਨਹੀਂ ਹੈ। ਜਿਸ ਘਰ ਵਿਚ ਪਾਰਟੀ ਆਯੋਜਿਤ ਕੀਤੀ ਗਈ ਸੀ ਉਹ ਹਾਲੀਵੁੱਡ ਕੈਸੀਨੋ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ ‘ਤੇ ਹੈ।
ਵੀਡੀਓ ਲਈ ਕਲਿੱਕ ਕਰੋ -: