ਬ੍ਰਿਟੇਨ ਵਿਚ ਨਸ਼ੀਲ ਪਦਾਰਥਾਂ ਦੀ ਤਸਕਰੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਸਵੀਕਾਰ ਕਰਨ ਦੇ ਬਾਅਦ ਇਕ ਭਾਰਤੀ ਮੂਲ ਦੇ ਸ਼ਖਸ ਨੂੰ ਅਦਾਲਤ ਨੇ ਸਰਗਣਾ ਮੰਨਿਆ ਤੇ 8 ਸਾਲ 10 ਮਹੀਨੇ ਦੀ ਜੇਲ੍ਹ ਦੀ ਸਜ਼ਾ ਸੁਣਾਈ। ਯੂਕੇ ਦੀ ਰਾਸ਼ਟਰੀ ਅਪਰਾਧ ਏਜੰਸੀ ਨੇ ਕਿਹਾ ਕਿ ਉਸ ਦੇ ਅਧਿਕਾਰੀਆਂ ਨੇ ਸਾਬਤ ਕੀਤਾ ਹੈ ਕਿ ਦੱਖਣ-ਪੂਰਬ ਇੰਗਲੈਂਡ ਵਿਚ ਸਰੇ ਦੇ ਰਾਜਿੰਦਰ ਸਿੰਘ ਇਕ ਗੈਂਗ ਚਲਾ ਰਿਹਾ ਸੀ। ਵਕਾਸ ਇਕਬਾਲ ਨਾਂ ਦੇ ਦੂਜੇ ਸ਼ਖਸ ਨਾਲ ਰੈਗੂਲਰ ਡਰੱਗਸ ਵੇਚਣ ਦਾ ਕੰਮ ਕਰਦਾ ਸੀ। ਰਾਜਿੰਦਰ ਦਾ ਕਾਲਾ ਸਾਮਰਾਟ ਬ੍ਰਿਟੇਨ ਤੋਂ ਯੂਰਪ ਦੇ ਕਈ ਦੇਸ਼ਾਂ ਤੱਕ ਫੈਲਿਆ ਸੀ।
ਬ੍ਰਿਟੇਨ ਦੀ ਗਿਲਡਫੋਰਡ ਕਰਾਊਨ ਕੋਰਟ ਨੇ ਰਾਜਿੰਦਰ ਸਿੰਘ ਬੱਸੀ ਤੇ ਉਸ ਦੇ ਸਾਥੀ ਵਕਾਸ ਇਕਬਾਲ ਨੂੰ ਮਨੀ ਲਾਂਡਰਿੰਗ ਤੇ ਡਰੱਗਸ ਤਸਕਰੀ ਵਿਚ ਦੋਸ਼ੀ ਪਾਇਆ। ਰਾਜਿੰਦਰ ਸਿੰਘ ਨੇ ਕੋਰਟ ਵਿਚ ਆਪਣੇ ਅਪਰਾਧ ਕਬੂਲ ਕੀਤੇ ਹਨ। ਉਸ ਨੇ ਇਕ ਵੱਖਰੇ ਮਾਮਲੇ ਵਿਚ ਪਬ ਵਿਚ ਮਾਰਕੁੱਟ ਕਰਨਾ ਵੀ ਸਵੀਕਾਰ ਕੀਤਾ ਹੈ। ਪੁਲਿਸ ਅਧਿਕਾਰੀਆਂ ਮੁਤਾਬਕ ਪਬ ਵਿਚ ਜਦੋਂ ਉਸ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਪਹੁੰਚੀ ਤਾਂ ਉਹ ਪੁਲਿਸ ਅਧਿਕਾਰੀ ਨਾਲ ਮਾਰਕੁੱਟ ਕਰਕੇ ਮੌਕੇ ਤੋਂ ਫਰਾਰ ਹੋ ਗਿਆ ਸੀ। ਹਮਲੇ ਵਿਚ ਪੁਲਿਸ ਅਧਿਕਾਰੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਸੀ।
ਇਹ ਵੀ ਪੜ੍ਹੋ : ‘ਮੇਰੇ ਪਰਿਵਾਰ ਨੂੰ ਦਿੱਤੀਆਂ ਗਾਲ੍ਹਾਂ ਦੀ ਲਿਸਟ ਬਣਾਈ ਤਾਂ ਛਾਪਣੀ ਪਵੇਗੀ ਕਿਤਾਬ’-PM ਮੋਦੀ ‘ਤੇ ਪ੍ਰਿਯੰਕਾ ਗਾਂਧੀ ਦਾ ਪਲਟਵਾਰ
ਰਾਜਿੰਦਰ ਤੋਂ ਪਹਿਲਾਂ ਇਕਬਾਲ ਨੇ ਦੱਖਣੀ ਇੰਗਲੈਂਡ ਦੀ ਇਕ ਅਦਾਲਤ ਵਿਚ ਡਰੱਗਸ, ਪ੍ਰਤੀਬੰਧਿਤ ਹਥਿਆਰ ਸਪਲਾਈ ਕਰਨਾ ਤੇ ਮਨੀ ਲਾਂਡਰਿੰਗ ਦੀ ਗੱਲ ਕਬੂਲੀ ਸੀ, ਜਿਸ ਦੇ ਬਾਅਦ ਉਸ ਨੂੰ 12 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਗਈ ਸੀ। ਹਾਲਾਂਕਿ ਇਕਬਾਲ ਤੇ ਰਾਜਿੰਦਰ ਸਿੰਘ ਲੰਦਨ ਤੋਂ ਹੀ ਆਪਣਾ ਕੰਮ ਚਲਾ ਰਹੇ ਸਨ ਪਰ ਇਨ੍ਹਾਂ ਦਾ ਕਾਲਾ ਸਾਮਰਾਜ ਯੂਰਪ ਦੇ ਕਈ ਦੇਸ਼ਾਂ ਤੱਕ ਫੈਲਿਆ ਸੀ।
ਵੀਡੀਓ ਲਈ ਕਲਿੱਕ ਕਰੋ -: