ਗੁਰਦਾਸਪੁਰ ਦੇ ਪਿੰਡ ਕਿਸ਼ਨਪੁਰਾ ਦੇ ਨੌਜਵਾਨ ਦੀ ਅਮਰੀਕਾ ਵਿਚ ਸ਼ੱਕੀ ਹਾਲਾਤਾਂ ਵਿਚ ਮੌਤ ਹੋ ਗਈ। ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਨੌਜਵਾਨ ਕੁਲਵਿੰਦਰ ਸਿੰਘ ਅਮਰੀਕਾ ਵਿਚ ਪਰਮਾਮੈਂਟ ਰੈਜੀਡੈਂਸ ਹੋ ਚੁੱਕਾ ਸੀ। 13 ਸਾਲ ਬਾਅਦ ਪਿੰਡ ਪਰਤਿਆ ਸੀ। ਕੁਲਵਿੰਦਰ 2 ਮਹੀਨੇ ਆਪਣੇ ਪਿੰਡ ਵਿਚ ਰਹਿਣ ਦੇ ਬਾਅਦ ਅਮਰੀਕਾ ਵਾਪਸ ਪਰਤਿਆ ਸੀ ਜਿਸ ਦੀ ਬੀਤੇ ਕੱਲ੍ਹ ਅਚਾਨਕ ਮੌਤ ਦੀ ਖਬਰ ਪਰਿਵਾਰ ਵਾਲਿਆਂ ਨੂੰ ਮਿਲੀ।
ਕੁਲਵਿੰਦਰ ਦੀ ਮੌਤ ਨਾਲ ਪੂਰੇ ਪਿੰਡ ਵਿਚ ਸੋਗ ਦਾ ਮਾਹੌਲ ਹੈ ਤੇ ਪਰਿਵਾਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਤੋਂ ਜਲਦ ਹੀ ਮ੍ਰਿਤਕ ਕੁਲਵਿੰਦਰ ਸਿੰਘ ਦੀ ਦੇਹ ਨੂੰ ਪਿੰਡ ਵਿਚ ਲਿਆਉਣ ਦੀ ਗੁਹਾਰ ਲਗਾਈ ਹੈ ਜਿਸ ਨਾਲ ਉਸ ਦਾ ਅੰਤਿਮ ਸਸਕਾਰ ਕੀਤਾ ਜਾ ਸਕੇ।
ਇਹ ਵੀ ਪੜ੍ਹੋ : ਨਹੀਂ ਖੇਡਿਆ ਜਾਵੇਗਾ ਏਸ਼ੀਆ ਕੱਪ 2023? ਪਾਕਿਸਤਾਨ ਦੀ ਜ਼ਿੱਦ ਕਾਰਨ BCCI ਨੇ ਬਣਾਈ ਨਵੇਂ ਟੂਰਨਾਮੈਂਟ ਦੀ ਯੋਜਨਾ
ਮ੍ਰਿਤਕ ਦੀ ਭੈਣ ਕੁਲਜੀਤ ਨੇ ਦੱਸਿਆ ਕਿ ਕੁਲਵਿੰਦਰ ਨੂੰ ਅਮਰੀਕਾ ਦੀ ਪੀਆਰ ਮਿਲ ਗਈ ਸੀ। ਉਹ 13 ਸਾਲ ਬਾਅਦ ਪਿੰਡ ਪਰਤਿਆ ਸੀ। ਦੋ ਮਹੀਨੇ ਪਿੰਡ ਵਿਚ ਰਹਿਣ ਦੇ ਬਾਅਦ ਉਹ ਅਮਰੀਕਾ ਚਲਾ ਗਿਆ ਸੀ। ਅਮਰੀਕਾ ਵਿਚ ਉਸ ਦਾ ਕੰਮ ਵੀ ਬਿਲਕੁਲ ਠੀਕ ਚੱਲ ਰਿਹਾ ਸੀ। ਉਹ ਉਨ੍ਹਾਂ ਨੂੰ ਰੋਜ਼ ਫੋਨ ਕਰਦਾ ਸੀ ਪਰ ਕੱਲ੍ਹ ਫੋਨ ਆਇਆ ਕਿ ਉਸ ਦੀ ਮੌਤ ਹੋ ਗਈ ਹੈ। ਹਾਲਾਂਕਿ ਅਜੇ ਮੌਤ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।
ਵੀਡੀਓ ਲਈ ਕਲਿੱਕ ਕਰੋ -: