ਜਾਪਾਨ ਵਿਚ ਮਹਿਲਾਵਾਂ ਦੀ ਸੁਰੱਖਿਆ ਲਈ ਇਕ ਨਵਾਂ ਬਿੱਲ ਸੰਸਦ ਵਿਚ ਪੇਸ਼ ਕੀਤਾ ਗਿਆ ਹੈ। ਜੇਕਰ ਇਹ ਬਿੱਲ ਪਾਸ ਹੋ ਕੇ ਕਾਨੂੰਨ ਬਣੇਗਾ ਤਾਂ ਜਾਪਾਨ ਵਿਚ ਸਕਰਟ ਜਾਂ ਦੂਜੇ ਕੱਪੜਿਆਂ ਵਿਚ ਮਹਿਲਾਵਾਂ ਦੇ ਇਤਰਾਜ਼ਯੋਗ ਫੋਟੋ ਲੈਣ ‘ਤੇ ਦੋਸ਼ੀ ਪਾਏ ਗਏ ਵਿਅਕਤੀ ਨੂੰ 3 ਸਾਲ ਤੱਕ ਦੀ ਜੇਲ੍ਹ ਤੇ ਲੱਖਾਂ ਰੁਪਏ ਦੇ ਜੁਰਮਾਨੇ ਦੀ ਸਜ਼ਾ ਭੁਗਤਣੀ ਹੋਵੇਗੀ। ਇਹ ਬਿਲ ਪਬਲਿਕ ਡਿਮਾਂਡ ‘ਤੇ ਸੰਸਦ ਵਿਚ ਲਿਆਂਦਾ ਗਿਆ ਹੈ।
ਇਸ ਬਿੱਲ ਨੂੰ ਲਿਆਉਣ ਦਾ ਮਕਸਦ ਅਪਸਕਰਟਿੰਗ ਵਰਗੀਆਂ ਮਹਿਲਾਵਾਂ ਨਾਲ ਜੁੜੇ ਅਪਰਾਧਾਂ ਨੂੰ ਰੋਕਣਾ ਹੈ। ਬ੍ਰਿਟੇਨ ਤੇ ਯੂਰਪ ਦੇ ਕਈ ਦੇਸ਼ ਇਸ ਨੂੰ ਪਹਿਲਾਂ ਹੀ ਰੇਪ ਕੈਟਾਗਰੀ ਵਿਚ ਪਾ ਚੁੱਕੇ ਹਨ। ਇਨ੍ਹਾਂ ਦੇਸ਼ਾਂ ਵਿਚ ਇਸ ਲਈ ਸਜ਼ਾ ਵੀ ਤੈਅ ਕੀਤੀ ਜਾ ਚੁੱਕੀ ਹੈ।
ਅਪਰਾਧੀ ਕਿਸਮ ਦੀ ਮਾਨਸਿਕਤਾ ਦੇ ਲੋਕ ਛੋਟੇ ਕਪੜਿਆਂ ਵਿਚ ਔਰਤਾਂ ਦੇ ਫੋਟੋ ਕਲਿੱਕ ਕਰ ਲੈਂਦੇ ਹਨ। ਫਿਰ ਇਨ੍ਹਾਂ ਨੂੰ ਕਿਸੇ ਪੋਰਨ ਵੈੱਬਸਾਈਟ ਨੂੰ ਵੇਚ ਦਿੰਦੇ ਹਨ ਜਾਂ ਰਿਵੇਂਜ ਪੋਰਨ ਤਹਿਤ ਉਸ ਮਹਿਲਾ ਨੂੰ ਬਦਨਾਮ ਕੀਤਾ ਜਾਂਦਾ ਹੈ। ਇਸ ਤਰ੍ਹਾਂ ਦੀ ਹਰਕਤ ਨੂੰ ਹੀ ਅਪਸਕਰਟਿੰਗ ਕਹਿੰਦੇ ਹਨ। ਜਾਪਾਨ ਵਿਚ ਹੁਣ ਇਸ ਨੂੰ ਰੇਪ ਕੈਟਾਗਰੀ ਵਿਚ ਸ਼ਾਮਲ ਕੀਤਾ ਜਾ ਰਿਹਾ ਹੈ। ਲੋਕਲ ਲੈਂਗਵੇਜ ਯਾਨੀ ਜਾਪਾਨ ਵਿਚ ਇਸ ਨੂੰ ‘ਚਿਕਾਨ’ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਦੇ ਅਪਰਾਧ ਅਕਸਰ ਭੀੜ ਵਾਲੇ ਪਬਲਿਕ ਪਲੇਸੇਜ, ਥੀਏਟਰ ਤੇ ਸਟੇਡੀਅਮ ਵਿਚ ਅੰਜਾਮ ਦਿੱਤੇ ਜਾਂਦੇ ਹਨ। ਸਭ ਤੋਂ ਵੱਧ ਮਾਮਲੇ ਜਾਪਾਨ ਦੀ ਮੈਟ੍ਰੋ ਟ੍ਰੇਨਸ ਵਿਚ ਸਾਹਮਣੇ ਆਏ ਹਨ। ਇਥੇ ਜਲਦਬਾਜ਼ੀ ਦੇ ਚੱਕਰ ਵਿਚ ਔਰਤਾਂ ਆਪਣੇ ਕੱਪੜਿਆਂ ਦਾ ਧਿਆਨ ਨਹੀਂ ਰੱਖ ਪਾਉਂਦੀਆਂ ਤੇ ਅਪਰਾਧੀਆਂ ਦੀ ਗੰਦੀ ਮਾਨਸਿਕਤਾ ਦਾ ਸ਼ਿਕਾਰ ਬਣ ਜਾਂਦੀ ਹੈ।
ਬਿਲ ਵਿਚ ਅਪਸਕਰਟਿੰਗ ਲਈ ਸਖਤ ਵਿਵਸਥਾ ਕੀਤੀ ਗਈ ਹੈ। ਇਸ ਦਾ ਪਾਸ ਹੋਣਾ ਬਿਲਕੁਲ ਤੈਅ ਹੈ। ਇਸ ਕੇਸ ਵਿਚ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਨੂੰ ਕੋਰਟ ਦੇ ਸਾਹਮਣਏ ਪੇਸ਼ ਕੀਤਾ ਜਾਵੇਗਾ। ਜ਼ਮਾਨਤ ਦੀਆਂ ਸਖਤ ਸ਼ਰਤਾਂ ਲਾਗੂ ਹੋਣਗੀਆਂ।ਉਸ ਦੇ ਤਮਾਮ ਇਲੈਕਟ੍ਰਾਨਿਕ ਡਿਵਾਈਸ ਨੂੰ ਜ਼ਬਤ ਕਰਨ ਦੇ ਬਾਅਦ ਉਸ ਦੀ ਫੋਰੈਂਸਿੰਕ ਜਾਂਚ ਹੋਵੇਗੀ।
ਇਹ ਵੀ ਪੜ੍ਹੋ : ‘ਆਪਣੇ ਫੈਸਲੇ ‘ਤੇ ਦੁਬਾਰਾ ਵਿਚਾਰ ਕਰਨਗੇ ਸ਼ਰਦ ਪਵਾਰ, ਉਨ੍ਹਾਂ ਨੇ ਮੰਗਿਆ 2-3 ਦਿਨ ਦਾ ਸਮਾਂ’ : ਅਜੀਤ ਪਵਾਰ
ਕੋਰਟ ਵਿਚ ਸੁਣਵਾਈ ਹੋਵੇਗੀ। ਇਸ ਵਿਚ ਸਾਰੀਆਂ ਰਿਪੋਰਟਸ ਪੇਸ਼ ਕੀਤੀਆਂ ਜਾਣਗੀਆਂ। ਅਪਰਾਧ ਸਾਬਤ ਹੋਣ ‘ਤੇ ਘੱਟ ਤੋਂ ਘੱਟ 3 ਸਾਲ ਦੀ ਸਜ਼ਾ ਤੇ 18 ਲੱਖ ਰੁਪਏ ਜੁਰਮਾਨਾ ਹੋਵੇਗਾ। ਜੁਰਮਾਨਾ ਨਾ ਭਰਨ ਦੀ ਸੂਰਤ ਵਿਚ ਇਕ ਸਾਲ ਸਜ਼ਾ ਹੋਰ ਕੱਟਣੀ ਹੋਵੇਗੀ।
ਇਸ ਤਰ੍ਹਾਂ ਦੇ ਅਪਰਾਧ ਰੋਕਣ ਲਈ ਜਾਪਾਨ ਦੀ ਮੋਬਾਈਲ ਫੋਨ ਬਣਾਉਣ ਵਾਲੀਆਂ ਕੰਪਨੀਆਂ ‘ਆਡਿਬਲ ਸ਼ਟਰ ਸਾਊਂਡ’ ਟੈਕਨਾਲੋਜੀ ਦਾ ਇਸਤੇਮਾਲ ਸ਼ੁਰੂ ਕਰ ਚੁੱਕੀ ਹੈ। ਇਸ ਵਿਚ ਜਿਵੇਂ ਹੀ ਕੋਈ ਫੋਟੋ ਕਲਿਕ ਕੀਤਾ ਜਾਵੇਗਾ ਤਾਂ ਇਕ ਆਵਾਜ਼ ਸੁਣਾਈ ਦੇਵੇਗੀ। ਇਸ ਨਾਲ ਔਰਤਾਂ ਆਪਣੇ ਆਸ-ਪਾਸ ਹੋ ਰਹੀ ਕਿਸੇ ਹਰਕਤ ਪ੍ਰਤੀ ਜਾਗਰੂਕ ਹੋ ਜਾਣਗੀਆਂ ਤੇ ਫੌਰਨ ਪੁਲਿਸ ਨੂੰ ਰਿਪੋਰਟ ਕਰ ਸਕਣਗੀਆਂ।
ਜਾਪਾਨ ਦੀ ਪੁਲਿਸ ਵੱਲੋਂ ਜਾਰੀ ਡਾਟਾ ਮੁਤਾਬਕ 2010 ਵਿਚ ਇਸ ਤਰ੍ਹਾਂ ਦੇ ਕੁੱਲ 1741 ਮਾਮਲੇ ਦਰਜ ਕੀਤੇ ਗਏ ਸਨ। 2021 ਵਿਚ ਇਹ ਅੰਕੜਾ 5 ਹਜ਼ਾਰ ਹੋ ਗਿਆ। ਮੰਨਿਆ ਜਾ ਰਿਹਾ ਹੈ ਕਿ ਹੁਣ ਇਹ ਅੰਕੜਾ ਲਗਭਗ 8 ਤੋਂ 10 ਹਜ਼ਾਰ ਦੇ ਵਿਚ ਹੈ। ਕੋਰੋਨਾ ਦੇ ਦੌਰ ਵਿਚ ਲੌਕਡਾਊਨ ਤੇ ਦੂਜੀਆਂ ਪਾਬੰਦੀਆਂ ਦੇ ਚੱਲਦੇ ਕੁਝ ਲੋਕਾਂ ਦੀ ਮਾਨਸਿਕਤਾ ਵਿਚ ਗਲਤ ਬਦਲਾਅ ਹੋਏ ਤੇ ਇਸ ਦੇ ਬਾਅਦ ਇਸ ਤਰ੍ਹਾਂ ਦੇ ਅਪਰਾਧ ਵਧਦੇ ਜਾ ਰਹੇ ਹਨ।
ਇਸੇ ਸਾਲ ਮਾਰਚ ਵਿਚ ਇਕ ਥੀਮ ਪਾਰਕ ਵਿਚ ਕੁਝ ਪੁਰਸ਼ਾਂ ਨੇ ਅਪਸਕਰਟਿੰਗ ਨੂੰ ਲੈ ਕੇ ਈਵੈਂਟ ਕੀਤੇ ਤੇ ਇਸ ਦੇ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੇ। ਇਸ ਦੇ ਬਾਅਦ ਸਰਕਾਰ ਨੂੰ ਸਖਤ ਕਾਨੂੰਨ ਲਿਆਉਣ ‘ਤੇ ਮਜਬੂਰ ਹੋਣਾ ਪਿਆ। ਬਾਅਦ ਵਿਚ ਇਨ੍ਹਾਂ ਪੁਰਸ਼ਾਂ ਨੇ ਮਾਫੀ ਮੰਗ ਲਈ ਸੀ।
ਵੀਡੀਓ ਲਈ ਕਲਿੱਕ ਕਰੋ -: