ਹੁਣ ਪਾਕਿਸਤਾਨ ਦੀ ਸਿਆਸਤ ਵਿੱਚ ਦੋ ਔਰਤਾਂ ਵਿਚਾਲੇ ਇੱਕ ਨਵਾਂ ਮੁਕਾਬਲਾ ਹੋਣ ਜਾ ਰਿਹਾ ਹੈ। ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਹੁਣ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ.ਐੱਮ.ਐੱਲ.-ਐੱਨ.) ਦੀ ਉਪ ਪ੍ਰਧਾਨ ਮਰੀਅਮ ਨਵਾਜ਼ ਖਿਲਾਫ ਅਪਰਾਧਿਕ ਮਾਮਲਾ ਦਰਜ ਕਰਨ ਜਾ ਰਹੀ ਹੈ।
ਮਰੀਅਮ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਧੀ ਅਤੇ ਮੌਜੂਦਾ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਦੀ ਭਤੀਜੀ ਹੈ। ਮਰੀਅਮ ਕਈ ਮਹੀਨਿਆਂ ਤੋਂ ਇਲਜ਼ਾਮ ਲਾਉਂਦੀ ਆ ਰਹੀ ਹੈ ਕਿ ਜਦੋਂ ਇਮਰਾਨ ਪ੍ਰਧਾਨ ਮੰਤਰੀ ਸਨ ਤਾਂ ਸਿਰਫ਼ ਬੁਸ਼ਰਾ ਬੀਬੀ ਹੀ ਸਰਕਾਰੀ ਠੇਕੇ ਲੈਣ ਦੇ ਨਾਂ ‘ਤੇ ਪੈਸੇ ਵਸੂਲਦੀ ਸੀ, ਜਿਸ ਸਾਰੇ ਸਬੂਤ ਮੌਜੂਦ ਹਨ। ਬੁਸ਼ਰਾ ਖਾਨ ਦੀ ਤੀਜੀ ਪਤਨੀ ਹੈ। ਪਾਕਿਸਤਾਨ ਵਿੱਚ ਉਸਨੂੰ ਪਿੰਕੀ ਪੀਰਨੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਮਰੀਅਮ ਨੇ ਹਾਲ ਹੀ ‘ਚ ਇਕ ਰੈਲੀ ‘ਚ ਕਿਹਾ ਸੀ ਕਿ ਸਾਡੇ ਦੇਸ਼ ਦੇ ਲੋਕਾਂ ਨੂੰ ਕਿੰਨੇ ਸਬੂਤ ਚਾਹੀਦੇ ਹਨ? ਹਰ ਜੁਰਮ ਦਾ ਸਬੂਤ ਹੁੰਦਾ ਹੈ। ਆਡੀਓ ਅਤੇ ਵੀਡੀਓ ਵੀ ਹੈ। ਕੀ ਇਹ ਸੱਚ ਨਹੀਂ ਹੈ ਕਿ ਤੋਸ਼ਾਖਾਨੇ (ਸਰਕਾਰੀ ਖਜ਼ਾਨੇ) ਦੇ ਤੋਹਫ਼ੇ ਬੁਸ਼ਰਾ ਦੇ ਕਹਿਣ ‘ਤੇ ਹੀ ਦੁਬਈ ਵਿੱਚ ਵੇਚੇ ਗਏ ਸਨ। ਇੱਕ ਬਿਲਡਰ ਨੇ ਬੁਸ਼ਰਾ ਨੂੰ ਹੀਰੇ ਦੀ ਮੁੰਦਰੀ ਕਿਉਂ ਤੋਹਫੇ ਵਿੱਚ ਦਿੱਤੀ? ਬੁਸ਼ਰਾ ਦੇ ਸਾਬਕਾ ਪਤੀ, ਭੈਣ ਅਤੇ ਪੁੱਤਰਾਂ ਦੇ ਖਾਤਿਆਂ ‘ਚ ਅਚਾਨਕ ਕਰੋੜਾਂ ਰੁਪਏ ਕਿਵੇਂ ਆਉਣ ਲੱਗੇ? ਟਰਾਂਸਫਰ ਤੇ ਪੋਸਟਿੰਗ ਦੇ ਨਾਂ ‘ਤੇ ਕਿਸਨੇ ਕਰੋੜਾਂ ਕਮਾਏ?
ਮਰੀਅਮ ਦੇ ਇਨ੍ਹਾਂ ਦੋਸ਼ਾਂ ‘ਤੇ ਇਮਰਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ (ਪੀਟੀਆਈ) ਭੜਕ ਗਈ। ਉਸ ਨੂੰ ਬਚਾਅ ਕਰਨਾ ਮੁਸ਼ਕਲ ਹੋ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਸਾਰੇ ਮੀਡੀਆ ਚੈਨਲਾਂ ਕੋਲ ਇਨ੍ਹਾਂ ਦੋਸ਼ਾਂ ਦੇ ਸਬੂਤ ਅਤੇ ਬੁਸ਼ਰਾ ਦੇ ਬੈਂਕਿੰਗ ਲੈਣ-ਦੇਣ ਦੇ ਵੇਰਵੇ ਵੀ ਹਨ।
ਇਹ ਵੀ ਪੜ੍ਹੋ : ਗਮਾਡਾ ਜ਼ਮੀਨ ਐਕਵਾਇਰ ਘਪਲੇ ‘ਚ 7 ਗ੍ਰਿਫ਼ਤਾਰ, ਅਫ਼ਸਰਾਂ ਨੇ ਸਰਕਾਰ ਨਾਲ ਮਾਰੀ ਸੀ ਕਰੋੜਾਂ ਦੀ ਠੱਗੀ
ਹਾਲਾਂਕਿ ਇਮਰਾਨ ਦੇ ਕਰੀਬੀ ਦੋਸਤ ਅਤੇ ਉਨ੍ਹਾਂ ਦੀ ਪਾਰਟੀ ਦੇ ਸੀਨੀਅਰ ਮੈਂਬਰ ਫਵਾਦ ਚੌਧਰੀ ਨੇ ਮੰਗਲਵਾਰ ਨੂੰ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ- ਬੁਸ਼ਰਾ ਬੀਬੀ ਘਰੇਲੂ ਔਰਤ ਹੈ। ਉਸ ਦਾ ਰਾਜਨੀਤੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਮਰੀਅਮ ਦੇ ਦੋਸ਼ ਗਲਤ ਹਨ। ਬੁਸ਼ਰਾ ਹੁਣ ਮਰੀਅਮ ਖਿਲਾਫ ਅਪਰਾਧਿਕ ਮਾਮਲਾ ਦਰਜ ਕਰੇਗੀ। ਬੁਸ਼ਰਾ ਦੀ ਤਰਫੋਂ ਮਰੀਅਮ ਨੂੰ ਕਾਨੂੰਨੀ ਨੋਟਿਸ ਭੇਜਿਆ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: