ਸਲਮਾਨ ਖਾਨ ਇੰਡਸਟਰੀ ਵਿਚ ਨਿਊਕਮਰਸ ਨੂੰ ਮੌਕਾ ਦੇਣ ਲਈ ਜਾਣੇ ਜਾਂਦੇ ਹਨ। ਇਕ ਇੰਟਰਵਿਊ ਵਿਚ ਉਨ੍ਹਾਂ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਨਿੱਜੀ ਦੁਸ਼ਮਣੀ ਦੀ ਵਜ੍ਹਾ ਨਾਲ ਕਿਸੇ ਦੀ ਰੋਜ਼ੀ ਰੋਟੀ ਖੋਹ ਲਈ ਜਾਵੇ। ਸਲਮਾਨ ਨੇ ਕਿਹਾ ਕਿ ਇੰਡਸਟਰੀ ਵਿਚ ਉਨ੍ਹਾਂ ਨੂੰ ਜੋ ਲੋਕ ਪਸੰਦ ਨਹੀਂ ਹਨ, ਉਨ੍ਹਾਂ ਨਾਲ ਉਨ੍ਹਾਂ ਨੇ ਕਦੇ ਕੰਮ ਨਹੀਂ ਕੀਤਾ। ਹਾਲਾਂਕਿ ਉਨ੍ਹਾਂ ਨੇ ਕਦੇ ਉਨ੍ਹਾਂ ਦਾ ਕੰਮ ਖੋਹਿਆ ਵੀ ਨਹੀਂ।
ਸਲਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਜੋ ਲੋਕ ਪਸੰਦ ਨਹੀਂ ਹਨ, ਉਨ੍ਹਾਂ ਨਾਲ ਕੰਮ ਕਰਨ ਤੋਂ ਪਰਹੇਜ਼ ਕਰਦੇ ਹਨ ਪਰ ਜੇਕਰ ਪ੍ਰਾਜੈਕਟ ਚੰਗਾ ਹੈ ਤਾਂ ਉਹ ਕੋਸ਼ਿਸ਼ ਕਰਦੇ ਹਨ ਕਿ ਮਾਮਲਾ ਸੁਲਝਾ ਲਿਆ ਜਾਵੇ। ਸਲਮਾਨ ਖਾਨ ਨੇ ਹੁਣੇ ਜਿਹੇ ‘ਆਪ ਕੀ ਅਦਾਲਤ’ ਵਿਚ ਸ਼ਿਰਕਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਕਿਹਾ ਕਿ ਮੈਂ ਕਿਸਮਤ ਵਾਲਾ ਰਿਹਾ ਕਿ ਮੈਂ ਆਪਣੇ ਕਰੀਅਰ ਵਿਚ ਕੁਝ ਖਾਸ ਫਿਲਮ ਮੇਕਰਸ, ਐਕਟਰਸ ਤੇ ਹੀਰੋਇਨਾਂ ਨਾਲ ਕੰਮ ਕੀਤਾ। ਮੈਨੂੰ ਇਨ੍ਹਾਂ ਸਾਰਿਆਂ ਤੋਂ ਕਾਫੀ ਪਿਆਰ ਮਿਲਿਆ।
ਇਹ ਵੀ ਪੜ੍ਹੋ : ਰਾਹੁਲ ਗਾਂਧੀ ਨੂੰ ਰਾਂਚੀ MP-MLA ਕੋਰਟ ਤੋਂ ਵੱਡਾ ਝਟਕਾ, ਨਿੱਜੀ ਪੇਸ਼ੀ ਦੀ ਛੋਟ ਵਾਲੀ ਅਰਜ਼ੀ ਖਾਰਜ
ਜਿਹੜੇ ਲੋਕਾਂ ਨਾਲ ਮੇਰੇ ਸਬੰਧ ਚੰਗੇ ਨਹੀਂ ਸਨ ਉਨ੍ਹਾਂ ਨਾਲ ਮੈਂ ਕੰਮ ਕਰਨ ਤੋਂ ਪਰਹੇਜ਼ ਕੀਤਾ ਪਰ ਮੇਰਾ ਮੰਨਣਾ ਹੈ ਕਿ ਜੇਕਰ ਸਕ੍ਰਿਪਟ ਚੰਗੀ ਹੈ ਤੇ ਉਹ ਇਨਸਾਨ ਉਸ ਫਿਲਮ ਵਿਚ ਹੈ ਤਾਂ ਤੁਸੀਂ ਉਸ ਨੂੰ ਬਾਹਰ ਨਹੀਂ ਕੱਢ ਸਕਦੇ। ਮੈਂਚਾਹਾਂ ਤਾਂ ਉਥੋਂ ਪਿੱਛੇ ਹਟ ਸਕਦਾ ਹਾਂ ਪਰ ਜੇਕਰ ਮੈਨੂੰ ਵੀ ਪ੍ਰਾਜੈਕਟ ਪਸੰਦ ਆ ਗਿਆ ਤਾਂ ਫਿਰ ਸਹੀ ਇਹੀ ਹੈ ਕਿ ਮਾਮਲੇ ਨੂੰ ਸੁਲਝਾ ਕੇ ਇਕੱਠੇ ਕੰਮ ਕਰ ਲੈਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: