ਜਲੰਧਰ ਜ਼ਿਮਨੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਅੱਜ ਰੋਡ ਸ਼ੋਅ ਕੱਢਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 10 ਮਈ ਨੂੰ ਜਲੰਧਰ ਦੇ ਲੋਕਾਂ ਦੇ ਕੋਲ ਇਕ ਅਜਿਹਾ ਚਾਂਸ ਆਇਆ ਹੈ ਕਿਲੋਕਸਭਾ ਵਿੱਚ ਸਾਰੇ ‘ਆਪ’ ਦੀ ਸੀਟ ਪੱਕੀ ਕਰ ਸਕਦੇ ਹਨ। ਇਸ ਨਾਲ ਜਲੰਧਰ ਦੇ ਵਿਕਾਸ ਨੂੰ ਰਫਤਾਰ ਮਿਲੇਗੀ। ਉਨ੍ਹਾਂ ਕਿਹਾ ਕਿ ਅਗਲੇ ਸਾਲ ਮਈ ਵਿੱਚ ਫਿਰ ਤੋਂ ਲੋਕ ਸਭਾ ਚੋਣ ਹੈ। ਤੁਸੀਂ ਭਗਵੰਤ ਮਾਨ, ਅਰਵਿੰਦ ਕੇਜਰੀਵਾਲ ਤੇ ਸੁਸ਼ੀਲ ਰਿੰਕੂ ‘ਤੇ 11 ਮਹੀਨੇ ਲਈ ਵਿਸ਼ਵਾਸ ਕਰਕੇ ਦੇਖੋ।
ਜੇ ਨਿਕੰਮੇ ਨਿਕਲੇ ਤਾਂ ਅਗਲੇ ਸਾਲ ਮਈ ਵਿੱਚ ਫਿਰ ਲੋਕ ਸਭਾ ਦੀ ਚੋਣ ਹੈ। ਅਗਲੀ ਵਾਰ ਆਪ ਜ਼ਮਾਨਤ ਕਰਵਾ ਦੇਈਓ। ਇਸ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਜਲੰਧਰ ਤੋਂ ਰਾਜ ਸਭਾ ਵਿੱਚ ਆਮ ਆਦਮੀ ਪਾਰਟੀ ਦੇ ਤਿੰਨ ਮੈਂਬਰ ਹਨ। ਹਰ ਐੱਮ. ਪੀ. ਨੂੰ ਪੰਜ ਕਰੋੜ ਰੁਪਏ ਵਿਕਾਸ ਦੇ ਕਾਰਜਾਂ ਲਈ ਮਿਲਦਾ ਹੈ।
ਜੇ ਰਿੰਕੂ ਐੱਮ. ਪੀ. ਬਣ ਗਏ ਤਾਂ 20 ਕਰੋੜ ਰੁਪਿਆ ਜਲੰਧਰ ਦੇ ਵਿਕਾਸ ਲਈ ਆਏਗਾ। ਵਿਚ ਪੰਜਾਬ ਸਰਕਾਰ ਵੀ ਆਪਣਾ ਸਹਿਯੋਗ ਕਰੇਗੀ ਤਾਂ ਇਥੇ ਵਿਕਾਸ ਦੀ ਝੜੀ ਲਗਾ ਦੇਣਗੇ। ਜਲੰਧਰ ਵਿੱਚ ਦਿੱਲੀ ਦੀ ਤਰਜ ‘ਤੇ ਕੂੜੇ ਦੇ ਪਹਾੜ ਖਤਮ ਕਰਨਗੇ। ਸ਼ਹਿਰ ਨੂੰ ਸੁੰਦਰ ਅਤੇ ਸਾਫ-ਸੁਥਰਾ ਬਣਾਉਣਗੇ।
ਇਹ ਵੀ ਪੜ੍ਹੋ : 5ਵੀਂ ਪਾਸ ਨੌਜਵਾਨ ਦਾ ਕਾਰਨਾਮਾ, ਵੈੱਬ ਸੀਰੀਜ਼ ਵੇਖ ਛਾਪਣ ਲੱਗਾ ਨਕਲੀ ਨੋਟ, ਚੜਿਆ ਪੁਲਿਸ ਦੇ ਹੱਥੇ
ਸੀ.ਐੱਮ. ਮਾਨ ਨੇ ਕਿਹਾ ਕਿ ਲੋਕਾਂ ਨੂੰ ਪੰਜਾਬ ‘ਚ ਮੁਫਤ ਬਿਜਲੀ ਦੇ ਨਾਲ-ਨਾਲ ਬਿਜਲੀ ਬੋਰਡ ਦਾ 20 ਹਜ਼ਾਰ ਕਰੋੜ ਰੁਪਿਆ ਬਕਾਇਆ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ 26 ਸਾਲ ਬਾਅਦ ਬਿਜਲੀ ਬੋਰਡ ਦੇ ਪੈਸੇ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਅਸੀਂ ਮੁਫਤ ਬਿਜਲੀ ਦੀ ਗਾਰੰਟੀ ਦਿੱਤੀ ਸੀ ਤਾਂ ਵਿਰੋਧੀ ਕਹਿੰਦੇ ਸਨ ਕਿ ਪੈਸੇ ਕਿੱਥੋਂ ਆਉਣਗੇ। ਅਸੀਂ ਇਨ੍ਹਾਂ ਨੂੰ ਦੱਸਿਆ ਨਹੀਂ ਕਿੱਥੋਂ ਆਉਣਗੇ। ਅਸੀਂ ਇਨ੍ਹਾਂ ਦੇ ਖਜ਼ਾਨੇ ਤੋਂ ਕੱਢੇ ਹਨ।
ਵੀਡੀਓ ਲਈ ਕਲਿੱਕ ਕਰੋ -: