ਬਰਤਾਨੀਆ ਦੇ ਇੱਕ ਬੰਦੇ ਨੇ ਪਿਛਲੇ ਦੋ ਸਾਲਾਂ ਤੋਂ ਇੱਕ ਪੈਨਸ਼ਨਰ ਦੀ ਲਾਸ਼ ਨੂੰ ਫਰੀਜ਼ਰ ਵਿੱਚ ਰਖਿਆ ਹੋਇਆ ਸੀ। ਰਿਪੋਰਟ ਮੁਾਤਬਕ 71 ਸਾਲਾ ਜੌਨ ਵੇਨਰਾਈਟ ਦੀ ਸਤੰਬਰ 2018 ਵਿੱਚ ਮੌਤ ਹੋ ਗਈ ਸੀ। ਵੇਨਰਾਈਟ ਦੀ ਮੌਤ ਤੋਂ ਦੋ ਸਾਲ ਬਾਅਦ ਉਸਦੀ ਲਾਸ਼ 22 ਅਗਸਤ 2020 ਨੂੰ ਫਰੀਜ਼ਰ ਵਿੱਚ ਮਿਲੀ।
52 ਸਾਲਾ ਡੈਮਿਅਨ ਜਾਨਸਨ ‘ਤੇ ਇਸ ਲਾਸ਼ ਨੂੰ ਰੱਖਣ ਦਾ ਦੋਸ਼ ਸੀ। ਉਸ ਨੂੰ ਮੰਗਲਵਾਰ (2 ਮਈ) ਨੂੰ ਇਸ ਦੋਸ਼ ਵਿਚ ਦੋਸ਼ੀ ਠਹਿਰਾਇਆ ਗਿਆ ਸੀ। ਰਿਪੋਰਟ ਮੁਤਾਬਕ ਉਸ ਨੇ ਮ੍ਰਿਤਕ ਵਿਅਕਤੀ ਦੇ ਬੈਂਕ ਵੇਰਵਿਆਂ ਦੀ ਦੁਰਵਰਤੋਂ ਕੀਤੀ।
ਡੈਮਿਅਨ ਜੌਹਨਸਨ ‘ਤੇ ਦੋਸ਼ ਹੈ ਕਿ ਉਸ ਨੇ ਮ੍ਰਿਤਕ ਵਿਅਕਤੀ ਦੇ ਖਾਤੇ ‘ਚ ਆਉਣ ਵਾਲੀ ਪੈਨਸ਼ਨ ਦੇ ਪੈਸੇ ਬੈਂਕ ਤੋਂ ਕਢਵਾ ਲਏ ਅਤੇ ਇਸ ਦੀ ਵਰਤੋਂ ਖਰੀਦਦਾਰੀ ਲਈ ਕੀਤੀ। ਹਾਲਾਂਕਿ ਉਸ ਨੇ ਆਪਣੇ ਖ਼ਿਲਾਫ਼ ਧੋਖਾਧੜੀ ਦੇ ਤਿੰਨ ਕੇਸ ਮੰਨਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਕਿਹਾ ਕਿ ਖਰੀਦਦਾਰੀ ਲਈ ਖਰਚੇ ਗਏ ਪੈਸੇ ਉਸ ਦੇ ਆਪਣੇ ਹਨ।
ਹਾਲਾਂਕਿ, ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਵੇਨਰਾਈਟ ਦੀ ਮੌਤ ਦਾ ਕਾਰਨ ਕੀ ਹੈ। ਅਦਾਲਤੀ ਰਿਪੋਰਟ ਮੁਤਾਬਕ ਵੇਨਰਾਈਟ ਦੀ ਮੌਤ ਦੇ ਸਮੇਂ ਦੋਵੇਂ ਇਕੱਠੇ ਰਹਿੰਦੇ ਸਨ। ਦੋਵਾਂ ਨੇ ਸਾਂਝਾ ਖਾਤਾ ਖੋਲ੍ਹਿਆ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬੀਆਂ ਲਈ ਸੌਗਾਤ, CM ਮਾਨ ਤੇ ਕੇਜਰੀਵਾਲ ਭਲਕੇ 80 ਹੋਰ ਆਮ ਆਦਮੀ ਕਲੀਨਿਕਾਂ ਦਾ ਉਦਘਾਟਨ
ਇੱਕ ਹੋਰ ਰਿਪੋਰਟ ਮੁਾਤਬਕਡੈਮੀਅਨ ਜੌਹਨਸਨ ਨੇ 23 ਸਤੰਬਰ, 2018 ਦੇ ਵਿਚਕਾਰ ਕੈਸ਼ ਮਸ਼ੀਨ ਤੋਂ ਪੈਸੇ ਕਢਵਾਉਣ, ਸਾਮਾਨ ਦੀ ਅਦਾਇਗੀ ਕਰਨ ਅਤੇ ਆਪਣੇ ਖਾਤੇ ਵਿੱਚ ਪੈਸੇ ਟ੍ਰਾਂਸਫਰ ਕਰਨ ਲਈ ਵੇਨਰਾਈਟ ਦੇ ਬੈਂਕ ਕਾਰਡ ਦੀ ਵਰਤੋਂ ਕੀਤੀ। ਉਸ ਨੇ ਇਨ੍ਹਾਂ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰਦਿਆਂ ਕਿਹਾ ਕਿ ਇਹ ਝੂਠੇ ਹਨ। ਜੌਹਨਸਨ ਨੇ ਅਦਾਲਤ ਨੂੰ ਦੱਸਿਆ ਕਿ ਜੋ ਪੈਸਾ ਉਹ ਵਰਤ ਰਿਹਾ ਸੀ ਉਹ ਉਸ ਦਾ ਆਪਣਾ ਸੀ। ਉਹ ਉਸ ਪੈਸੇ ਦਾ ਹੱਕਦਾਰ ਸੀ। ਡੈਮਿਅਨ ਜਾਨਸਨ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ।
ਵੀਡੀਓ ਲਈ ਕਲਿੱਕ ਕਰੋ -: