ਨਿਊਯਾਰਕ ਦੇ ਵਾਸ਼ਿੰਗਟਨ ਸ਼ਹਿਰ ਦੇ ਇਕ ਉਪਨਗਰ ਕੈਂਟ ਵਿਚ ਇਕ ਸਿੱਖ ਜੌੜਾ ਆਪਣੇ ਬੱਚਿਆਂ ਨੂੰ ਸਕੂਲ ਬੱਸ ਸਟਾਪ ਤੋਂ ਲੈਣ ਲਈ ਜਾ ਰਿਹਾ ਸੀ ਉਦੋਂ ਹੀ ਰਸਤੇ ਵਿਚ ਇਕ ਕਾਰ ਚਾਲਕ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ, ਜਿਸ ਨਾਲ ਉਨ੍ਹਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਪਰਮਿੰਦਰ ਸਿੰਘ ਬਾਜਵਾ ਤੇ ਪਤਨੀ ਹਰਪ੍ਰੀਤ ਕੌਰ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਕਾਰ ਚਾਲਕ ਆਪਣੇ ਫੋਨ ਲਈ ਪਹੁੰਚਿਆ ਸੀ ਤੇ ਉਸ ਨੇ ਅਚਾਨਕ ਆਉਣ ਵਾਲੇ ਟ੍ਰੈਫਿਕ ਵਿਚ ਹੀ ਕਾਰ ਚਲਾ ਦਿੱਤੀ ਤੇ ਸਿੱਖ ਜੋੜੇ ਨੂੰ ਟੱਕਰ ਮਾਰ ਦਿੱਤੀ।
ਪਰਮਿੰਦਰ ਤੇ ਹਰਪ੍ਰੀਤ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦੋਂ ਕਿ ਕਾਰ ਚਾਲਕ ਨੂੰ ਗੰਭੀਰ ਸੱਟਾਂ ਵੱਜੀਆਂ ਹਨ ਜਿਸ ਕਾਰਨ ਉਸ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸਿੱਖ ਜੋੜਾ ਆਪਣੇ ਦੋ ਬੱਚਿਆਂ ਨਾਲ ਰਹਿੰਦੇ ਸਨ ਜਿਸ ਵਿਚ 8 ਸਾਲ ਦੀ ਧੀ ਤੇ ਇਕ 5 ਸਾਲ ਦਾ ਪੁੱਤਰ ਹੈ। ਇਹ ਦੋਵੇਂ ਹੀ ਬੱਚੇ ਹੁਣ ਆਪਣੇ ਮਾਤਾ-ਪਿਤਾ ਦੇ ਬਿਨਾਂ ਹੀ ਜੀਵਨ ਗੁਜ਼ਾਰਨ ਵਾਲੇ ਹਨ।
ਇਹ ਵੀ ਪੜ੍ਹੋ : 1200 ਕਰੋੜ ਦੇ ਸਿੰਚਾਈ ਘੋਟਾਲੇ ‘ਚ ED ਦੀ ਕਾਰਵਾਈ, ਠੇਕੇਦਾਰ ਗੁਰਵਿੰਦਰ ਦੀ 112 ਕਰੋੜ ਦੀ ਜਾਇਦਾਦ ਕੁਰਕ
ਪਰਮਿੰਦਰ ‘ਸਿੱਖ ਰਾਈਡਰਸ ਮੋਟਰਸਾਈਕਲ ਗਰੁੱਪ’ ਦਾ ਹਿੱਸਾ ਸਨ। ਇਸ ਸਮੂਹ ਨੇ ਜੋੜੇ ਦੇ ਦੋਵੇਂ ਬੱਚਿਆਂ ਦੇ ਬੇਹਤਰ ਭਵਿੱਖ ਲਈ ਪੈਸਾ ਇਕੱਠਾ ਕਰਨ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਰੇ ਫੰਡ ਦਾ ਇਸਤੇਮਾਲ ਇਹ ਨਿਸ਼ਚਿਤ ਕਰਨ ਲਈ ਕੀਤਾ ਜਾਵੇਗਾ ਕਿ ਬੱਚਿਆਂ ਨੂੰ ਉਹ ਸਹੂਲਤਾਂ ਮਿਲ ਸਕਣ ਜਿਨ੍ਹਾਂ ਦੀ ਉਨ੍ਹਾਂ ਨੂੰ ਲੋੜ ਹੈ। ਫੰਡ ਜ਼ਰੀਏ ਉਨ੍ਹਾਂ ਦੀ ਸਿੱਖਿਆ ਵਿਚ ਸਹਾਇਤਾ ਕੀਤੀ ਜਾਵੇਗੀ, ਜਿਸ ਨਾਲ ਉਹ ਆਪਣੇ ਸੁਪਨਿਆਂ ਨੂੰ ਪੂਰਾ ਕਰ ਸਕਣ।
ਵੀਡੀਓ ਲਈ ਕਲਿੱਕ ਕਰੋ -: