ਬ੍ਰਿਟੇਨ ਦੇ ਕਿੰਗ ਚਾਰਲਸ-III ਤੇ ਕਵੀਨ ਕੈਮਿਲਾ ਦੀ ਅੱਜ ਭਾਰਤੀ ਸਮੇਂ ਮੁਤਾਬਕ 3.30 ਵਜੇ ਤਾਜਪੋਸ਼ੀ ਹੋਵੇਗੀ। ਬ੍ਰਿਟਿਸ਼ ਸ਼ਾਹੀ ਪਰਿਵਾਰ ਵਿਚ 70 ਸਾਲ ਬਾਅਦ ਇਸ ਸਮਾਰੋਹ ਦਾ ਆਯੋਜਨ ਹੋਵੇਗਾ। ਇਸ ਤੋਂ ਪਹਿਲਾਂ 1953 ਵਿਚ ਕਵੀਨ ਏਲਿਜਾਬੇਥ ਦੀ ਤਾਜਪੋਸ਼ੀ ਹੋਈ ਸੀ। ਉਹੋਂ ਉਹ 27 ਸਾਲ ਦੀ ਸੀ। ਚਾਰਲਸ ਦੀ ਉਮਰ ਉਸ ਸਮੇਂ 4 ਸਾਲ ਸੀ। ਹੁਣ ਕਿੰਗ ਚਾਰਲਸ 74 ਸਾਲ ਦੇ ਹਨ।
ਤਾਜਪੋਸ਼ੀ ਸਮਾਰੋਹ ਲਈ ਡਿਊਕ ਆਫ ਸਸੈਕਸ ਪ੍ਰਿੰਸ ਹੈਰੀ ਸ਼ੁੱਕਰਵਾਰ ਨੂੰ ਪਤਨੀ ਮੇਗਨ ਦੇ ਬਿਨਾਂ ਲੰਦਨ ਪਹੁੰਚ ਗਏ। ਖਰਾਬ ਮੌਸਮ ਦੀ ਚੇਤਾਵਨੀ ਦੇ ਬਾਵਜੂਦ ਜਿਸ ਰਸਤੇ ਤੋਂ ਕਿੰਗ ਦਾ ਕਾਫਲਾ ਜਾਵੇਗਾ, ਉਥੇ ਭੀੜ ਜੁਟਣ ਲੱਗੀ ਹੈ। ਤਾਜਪੋਸ਼ੀ ਦੌਰਾਨ ਕਿੰਗ ਚਾਰਲਸ ਨੂੰ 700 ਸਾਲ ਪੁਰਾਣੀ ਸੇਂਡ ਐਡਵਰਡ ਕੁਰਸੀ ‘ਤੇ ਬਿਠਾਇਆ ਜਾਵੇਗਾ। ਉਨ੍ਹਾਂ ਦੇ ਅਭਿਸ਼ੇਕ ਲਈ 12ਵੀਂ ਸਦੀ ਦੇ ਸੋਨੇ ਦੇ ਚਮੱਚ ਤੇ ਪਵਿੱਤਰ ਤੇਲ ਦਾ ਇਸਤੇਮਾਲ ਹੋਵੇਗਾ।
ਕਿੰਗ ਚਾਰਲਸ ਦੀ ਤਾਜਪੋਸ਼ੀ ਵਿਚ ਦੁਨੀਆ ਭਰ ਤੋਂ ਲਗਭਗ 2000 ਮਹਿਮਾਨ ਸ਼ਾਮਲ ਹੋਣਗੇ। ਇਸ ਵਿਚ ਕਈ ਨੇਤਾ ਤੇ ਸ਼ਾਹੀ ਪਰਿਵਾਰ ਦੇ ਮੈਂਬਰ ਤੇ ਵੱਖ-ਵੱਖ ਸੈਲਬ੍ਰਿਟੀਜ਼ ਸ਼ਾਮਲ ਹੋਣਗੇ। ਭਾਰਤ ਵੱਲੋਂ ਉਪ ਰਾਸ਼ਟਰਪਤੀ ਜਗਦੀਪ ਧਨਖੜ ਕਿੰਗ ਚਾਰਲਸ ਦੀ ਤਾਜਪੋਸ਼ੀ ਵਿਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਨੀਰਜ ਚੋਪੜਾ ਨੇ ਰਚਿਆ ਇਤਿਹਾਸ, ਡਾਇਮੰਡ ਲੀਗ ‘ਚ ਲਗਾਤਾਰ ਦੂਜਾ ਗੋਲਡ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ
ਦੱਸ ਦੇਈਏ ਕਿ ਪਿਛਲੇ ਸਾਲ 8 ਸਤੰਬਰ ਨੂੰ ਕਵੀਨ ਏਲਿਜਾਬੇਥ ਦਾ ਦੇਹਾਂਤ ਹੋ ਗਿਆ ਸੀ। ਉਦੋਂ ਉਹ 96 ਸਾਲ ਦੀ ਸੀ। ਉਨ੍ਹਾਂ ਦੀ ਮੌਤ ਦੇ ਬਾਅਦ ਚਾਰਲਸ ਨੂੰ ਬ੍ਰਿਟੇਨ ਦਾ ਮਹਾਰਾਜਾ ਐਲਾਨਿਆ ਗਿਆ ਸੀ। ਹਾਲਾਂਕਿ ਉਨ੍ਹਾਂ ਦੀ ਤਾਜਪੋਸ਼ੀ ਹੁਣ ਹੋਵੇਗੀ। ਏਲਿਜਾਬੇਥ ਨੂੰ ਵੀ ਉਨ੍ਹਾਂ ਦੇ ਪਿਤਾ ਕਿੰਗ ਐਲਬਰਟ ਦੀ ਮੌਤ ਦੇ ਬਾਅਦ ਮਹਾਰਾਣੀ ਐਲਾਨਿਆ ਗਿਆ ਸੀ ਪਰ ਉਨ੍ਹਾਂ ਦੀ ਤਾਜਪੋਸ਼ੀ 16 ਮਹੀਨਿਆਂ ਬਾਅਦ ਜੂਨ 1952 ਵਿਚ ਹੋਈ ਸੀ।
ਵੀਡੀਓ ਲਈ ਕਲਿੱਕ ਕਰੋ -: