ਜਲੰਧਰ ਲੋਕ ਸਭਾ ਉਪ ਚੋਣਾਂ 10 ਮਈ ਨੂੰ ਹਨ ਜਿਸ ਕਾਰਨ ਚੋਣ ਪ੍ਰਚਾਰ ਕਾਫੀ ਤੇਜ਼ ਹੋ ਗਿਆ ਹੈ। ਅੱਜ ਸਵੇਰੇ ਸਤਿਗੁਰੂ ਸੰਤ ਕਬੀਰ ਮੰਦਰ ਭਾਰਗਵ ਕੈਂਪ ਵਿਚ ਮੁੱਖ ਮੰਤਰੀ ਭਗਵੰਤ ਮਾਨ ਨਤਮਸਤਕ ਹੋਏ ਤੇ ਸ਼ਰਧਾਲੂਆਂ ਨਾਲ ਮੁਲਾਕਾਤ ਕੀਤੀ।
ਸਤਿਗੁਰੂ ਸੰਤ ਕਬੀਰ ਮੰਦਰ ਵਿਚ ਸੀਐੱਮ ਦੇ ਨਾਲ ਜਲੰਧਰ ਉਪ ਚੋਣਾਂ ਲਈ ‘ਆਪ’ ਦੇ ਉਮੀਦਵਾਰ ਸੁਸ਼ੀਲ ਰਿੰਕੂ, ਵਿਧਾਇਕ ਸ਼ੀਤਲ ਅੰਗੁਰਾਲ, ਸੀਨੀਅਰ ਨੇਤਾ ਮਹਿੰਦਰ ਭਗਤ, ਪ੍ਰਵੇਸ਼ ਤਾਂਗੜੀ ਸਣੇ ਆਪ ਦੇ ਕਈ ਨੇਤਾ ਮੌਜੂਦ ਸਨ। ਪਿਛਲੇ ਦਿਨ ਮੁੱਖ ਮੰਤਰੀ ਨੇ ਭਾਰਗਵ ਕੈਂਪ ਵਿਚ ਰੋਡ ਸ਼ੋਅ ਕੀਤਾ ਸੀ ਪਰ ਸਮੇਂ ਵਿਚ ਦੇਰੀ ਕਾਰਨ ਉਹ ਕਬੀਰ ਮੰਦਰ ਨਹੀਂ ਜਾ ਸਕੇ ਸਨ।
ਸਾਰਿਆਂ ਦਾ ਸਵਾਗਤ ਕਰਦੇ ਹੋਏ ਆਪ ਨੇਤਾ ਮੋਹਿੰਦਰ ਭਗਤ ਨੇ ਕਿਹਾ ਕਿ ਮੁੱਖ ਮੰਤਰੀ ਮਾਨ ਸਾਰਿਆਂ ਦਾ ਸਨਮਾਨ ਕਰਦੇ ਹਨ ਤੇ ਅਜਿਹੇ ਨੇਤਾ ਦੇ ਹੱਥਾਂ ਵਿਚ ਹੀ ਪੰਜਾਬ ਸੁਰੱਖਿਅਤ ਹਨ। ਨਤਮਸਤਕ ਹੋਣ ਦੇ ਬਾਅਦ CM ਨੇ ਕਿਹਾ ਕਿ ਲੋਕ ਧਰਮ ਦੇ ਨਾਂ ‘ਤੇ ਵੋਟ ਮੰਗਦੇ ਹਨ ਤੇ ਦੋ ਭਾਇਚਾਰਿਆਂ ਨੂੰ ਆਪਸ ਵਿਚ ਲੜਾਉਂਦੇ ਹਨ। ਰੋਡ ਸ਼ੋਅ ਦੌਰਾਨ ਸਮੇਂ ਦੀ ਦੇਰੀ ਕਾਰਨ ਦਰਸ਼ਨ ਕਰਨ ਨਹੀਂ ਪਹੁੰਚ ਸਕਿਆ ਸੀ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਪ੍ਰਧਾਨ ਜਥੇਦਾਰ ਹਰਭਜਨ ਡੰਗ ਦੀ ਮੌ.ਤ, ਅੱਜ ਲੁਧਿਆਣਾ ਵਿਖੇ ਹੋਵੇਗਾ ਅੰਤਿਮ ਸੰਸਕਾਰ
ਇਸ ਗੱਲ ਦਾ ਦੁੱਖ ਸੀ ਹੁਣ ਮਨ ਹਲਕਾ ਹੋ ਗਿਆ ਹੈ। ਉਹ ਇਥੇ ਪ੍ਰਚਾਰ ਲਈ ਨਹੀਂ ਆਏ ਹਨ ਪਰ ਇੰਨਾ ਜ਼ਰੂਰ ਕਹਾਂਗਾ ਕਿ ਜਲੰਧਰ ਦੇ ਲੋਕ ਵਿਕਾਸ, ਸਿੱਖਿਆ, ਸਿਹਤ ਤੇ ਲਾਅ ਐਂਡ ਆਰਡਰ ਦੇ ਨਾਲ ਆਮ ਆਦਮੀ ਪਾਰਟੀ ਦੇ 1 ਸਾਲ ਦੇ ਕੰਮਾਂ ਨੂੰ ਧਿਆਨ ਵਿਚ ਰੱਖ ਕੇ ਵੋਟ ਪਾਉਣ ਤੇ ਵਿਕਾਸ ਦੀ ਰਫਤਾਰ ਨੂੰ ਅੱਗੇ ਵਧਾਉਣ।
ਵੀਡੀਓ ਲਈ ਕਲਿੱਕ ਕਰੋ -: