ਭਾਰਤੀ ਫੌਜ ਆਪਣੀ ਵਰਦੀ ਵਿੱਚ ਵੱਡਾ ਬਦਲਾਅ ਕਰਨ ਜਾਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਫਲੈਗ ਰੈਂਕ ਯਾਨੀ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਸੀਨੀਅਰ ਅਫਸਰਾਂ ਲਈ ਇੱਕੋ ਜਿਹੀ ਵਰਦੀ ਦਿੱਤੀ ਜਾਏਗੀ। ਦੂਜੇ ਪਾਸੇ ਫੌਜ ਦੇ ਕਰਨਲ ਤੇ ਹੇਠਾਂ ਦੇ ਰੈਂਕ ਦੇ ਅਧਿਕਾਰੀਆਂ ਵੱਲੋਂ ਪਾਈ ਜਾਣ ਵਾਲੀ ਵਰਦੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਏਗਾ।
ਸੂਤਰਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਮੂਲ ਕੇਡਰ ਅਤੇ ਪੋਸਟਿੰਗ ਦੀ ਪਰਵਾਹ ਕੀਤੇ ਬਿਨਾਂ ਸੀਨੀਅਰ ਫਲੈਗ ਰੈਂਕ ਦੇ ਅਫਸਰਾਂ ਲਈ ਇੱਕੋ ਜਿਹੀ ਵਰਦੀ ਅਪਣਾਉਣ ਦਾ ਫੈਸਲਾ ਕੀਤਾ ਹੈ। ਅਹਿਮ ਗੱਲ ਇਹ ਹੈ ਕਿ ਇਹ ਵੱਡਾ ਫੈਸਲਾ ਹਾਲ ਹੀ ਵਿੱਚ ਹੋਈ ਆਰਮੀ ਕਮਾਂਡਰਾਂ ਦੀ ਕਾਨਫਰੰਸ ਦੌਰਾਨ ਵਿਸਤ੍ਰਿਤ ਵਿਚਾਰ-ਵਟਾਂਦਰੇ ਤੋਂ ਬਾਅਦ ਲਿਆ ਗਿਆ ਹੈ।
ਜੇ ਰਿਪੋਰਟਾਂ ਦੀ ਮੰਨੀਏ ਤਾਂ ਬ੍ਰਿਗੇਡੀਅਰ ਅਤੇ ਇਸ ਤੋਂ ਉੱਪਰ ਦੇ ਰੈਂਕ ਦੇ ਸੀਨੀਅਰ ਅਧਿਕਾਰੀਆਂ ਦੇ ਹੈੱਡਗੇਅਰ, ਸ਼ੋਲਡਰ ਰੈਂਕ ਬੈਜ, ਗੋਰਗੇਟ ਪੈਚ, ਬੈਲਟ ਅਤੇ ਜੁੱਤੇ ਹੁਣ ਮਿਆਰੀ ਤੇ ਆਮ ਹੋਣਗੇ। ਦੂਜੇ ਪਾਸੇ ਫਲੈਗ ਰੈਂਕ ਅਧਿਕਾਰੀ ਕੋਈ ਡੋਰੀ ਨਹੀਂ ਪਹਿਨਣਗੇ। ਦੱਸ ਦੀਏ ਕਿ ਇਹ ਸਾਰੇ ਬਦਲਾਅ ਇਸੇ ਸਾਲ ਅਗਸਤ ਤੋਂ ਲਾਗੂ ਕੀਤੇ ਜਾਣਗੇ। ਹਾਲਾਂਕਿ ਦੂਜੇ ਪਾਸੇ ਭਾਰਤੀ ਫੌਜ ਦੇ ਕਰਨਲ ਤੇ ਹੇਠਲੇ ਰੈਂਕ ਦੇ ਅਧਿਕਾਰੀਆਂ ਵੱਲੋਂ ਪਾਈ ਜਾਣ ਵਾੀਲ ਵਰਦੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ।
ਦੱਸ ਦੇਈਏ ਕਿ ਭਾਰਤੀ ਫੌਜ ਵਿੱਚ 16 ਰੈਂਕ ਹਨ। ਇਨ੍ਹਾਂ ਰੈਂਕਾਂ ਨੂੰ ਤਿੰਨ ਸ਼੍ਰੇਣੀਆਂ ਵਿੱਚ ਵੰਡਿਆ ਗਿਆ ਹੈ। ਫੌਜ ਵਿੱਚ ਬ੍ਰਿਗੇਡੀਅਰਾਂ ਅਤੇ ਇਸ ਤੋਂ ਉੱਪਰ ਦੇ ਅਧਿਕਾਰੀ ਉਹ ਹਨ ਜੋ ਪਹਿਲਾਂ ਹੀ ਯੂਨਿਟਾਂ, ਬਟਾਲੀਅਨਾਂ ਦੀ ਕਮਾਂਡ ਕਰ ਚੁੱਕੇ ਹੁੰਦੇ ਹਨ ਅਤੇ ਜ਼ਿਆਦਾਤਰ ਹੈੱਡਕੁਆਰਟਰ ਜਾਂ ਅਦਾਰਿਆਂ ਵਿੱਚ ਤਾਇਨਾਤ ਹਨ।
ਇਹ ਵੀ ਪੜ੍ਹੋ : ਪਾਕਿਸਤਾਨ ਤੋਂ ਵੱਡੀ ਖ਼ਬਰ, ਸਾਬਕਾ CM ਇਮਰਾਨ ਖ਼ਾਨ ਹਾਈਕੋਰਟ ਦੇ ਬਾਹਰ ਗ੍ਰਿਫ਼ਤਾਰ
ਸੂਤਰਾਂ ਦਾ ਕਹਿਣਾ ਹੈ ਕਿ ਇੱਕ ਮਿਆਰੀ ਵਰਦੀ ਸਾਰੇ ਸੀਨੀਅਰ ਰੈਂਕ ਦੇ ਅਫਸਰਾਂ ਲਈ ਇੱਕ ਸਾਂਝੀ ਪਛਾਣ ਨੂੰ ਯਕੀਨੀ ਬਣਾਏਗੀ, ਜੋ ਕਿ ਭਾਰਤੀ ਫੌਜ ਦੇ ਅਸਲੀ ਗੁਣਾਂ ਨੂੰ ਦਰਸਾਉਂਦੀ ਹੈ। ਵੱਖ-ਵੱਖ ਕਿਸਮਾਂ ਦੀਆਂ ਵਰਦੀਆਂ ਅਤੇ ਸਜਾਵਟ ਭਾਰਤੀ ਫੌਜ ਵਿੱਚ ਸਬੰਧਤ ਹਥਿਆਰਾਂ, ਰੈਜੀਮੈਂਟਾਂ ਅਤੇ ਸੇਵਾਵਾਂ ਨਾਲ ਵਿਸ਼ੇਸ਼ ਸਬੰਧ ਰੱਖਦੇ ਹਨ।
ਵੀਡੀਓ ਲਈ ਕਲਿੱਕ ਕਰੋ -: