ਜਲੰਧਰ ਲੋਕ ਸਭਾ ਉਪ ਚੋਣਾਂ ਵਿਚ ਕੱਲ੍ਹ ਹੋਣ ਵਾਲੀ ਵੋਟਿੰਗ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪੰਜਾਬ ਦੇ ਮੁੱਖ ਚੋਣ ਅਫਸਰ ਸੀ. ਸਿਬਨ ਨੇ ਕਿਹਾ ਕਿ ਜਲੰਧਰ ਵਿਚ 1972 ਪੋਲਿੰਗ ਸਟੇਸ਼ਨ ਹਨ। 166 ਥਾਵਾਂ ‘ਤੇ 3 ਤੋਂ ਵੱਧ ਪੋਲਿੰਗ ਸਟੇਸ਼ਨ ਹਨ। ਇਥੇ ਜ਼ਿਆਦਾ ਕੈਮਰੇ ਲਗਾਏ ਜਾਣਗੇ।
542 ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਪਛਾਣ ਕੀਤੀ ਗਈ ਹੈ। ਇਨ੍ਹਾਂ ਵਿਚੋਂ 16 ਨੂੰ ਅਤਿ ਸੰਵੇਦਨਸ਼ੀਲ ਬਣਾਇਾ ਗਿਆ ਹੈ। ਇਸ ਤੋਂ ਇਲਾਵਾ 30 ਪੋਲਿੰਗ ਬੂਥ ਅਕਸਪੈਂਡੀਚਰ ਸੈਂਸਿਟਵ ਹਨ ਯਾਨੀ ਇਥੇ ਜ਼ਿਆਦਾ ਖਰਚ ਹੋਣ ਦਾ ਖਦਸ਼ਾ ਹੈ ਜਿਸ ਨੂੰ ਦੇਖਦੇ ਹੋਏ ਇਸ ਨੂੰ ਰੋਕਣ ਦੇ ਇੰਤਜ਼ਾਮ ਕੀਤੇ ਗਏ ਹਨ।
ਮੁੱਖ ਚੋਣ ਅਧਿਕਾਰੀ ਸੀ. ਸਿਬਨ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ਨੂੰ 10 ਮਈ ਨੂੰ ਸ਼ਾਮ 6 ਵਜੇ ਤੱਕ ਡਰਾਈ ਏਰੀਆ ਬਣਾ ਦਿੱਤਾ ਗਿਆ ਹੈ। ਇਸ ਦੌਰਾਨ ਜ਼ਿਲ੍ਹੇ ਵਿਚ ਸ਼ਰਾਬ ਦੀ ਵਿਕਰੀ ‘ਤੇ ਪੂਰੀ ਤਰ੍ਹਾਂ ਪਾਬੰਦੀ ਰਹੇਗੀ। ਜਲੰਧਰ ਨਾਲ ਲੱਗਦੇ ਗੁਆਂਢੀ ਜ਼ਿਲ੍ਹਿਆਂ ਹੁਸ਼ਿਆਰਪੁਰ, ਕਪੂਰਥਲਾ, ਨਵਾਂਸ਼ਹਿਰ, ਮੋਗਾ ਦੇ 3 ਕਿਲੋਮੀਟਰ ਏਰੀਆ ਵਿਚ ਵੀ ਸ਼ਰਾਬ ਦੇ ਠੇਕੇ ਬੰਦ ਰਹਿਣਗੇ।
ਜਲੰਧਰ ਸੀਟ ‘ਤੇ ਕੁੱਲ 19 ਉਮੀਦਵਾਰ ਚੋਣ ਮੈਦਾਨ ਵਿਚ ਹਨ। ਇਨ੍ਹਾਂ ਵਿਚ 15 ਪੁਰਸ਼ ਤੇ 4 ਮਹਿਲਾ ਉਮੀਦਵਾਰ ਹਨ। ਮਹਿਲਾ ਉਮੀਦਵਾਰਾਂ ਵਿਚ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਮੁੱਖ ਹੈ ਜਿਨ੍ਹਾਂ ਨੂੰ ਸਾਂਸਦ ਪਤੀ ਸੰਤੋਖ ਸਿੰਘ ਚੌਧਰੀ ਦੇ ਦੇਹਾਂਤ ਦੇ ਬਾਅਦ ਟਿਕਟ ਦਿੱਤੀ ਗਈ ਹੈ। ਇਨ੍ਹਾਂ 19 ਉਮੀਦਵਾਰਾਂ ਵਿਚੋਂ 3 ਰਸ਼ਟਰੀ ਪਾਰਟੀ, 1 ਖੇਤੀ ਪਾਰਟੀ ਤੇ 7 ਗੈਰ-ਮਾਨਤਾ ਪ੍ਰਾਪਤ ਤੋਂ ਤੇ 8 ਨਾਮਜ਼ਦ ਉਮੀਦਵਾਰ ਹਨ।
ਜਲੰਧਰ ਲੋਕ ਸਭਾ ਸੀਟ ‘ਤੇ ਕੁੱਲ 16 ਲੱਖ 21 ਹਜ਼ਾਰ 759 ਵੋਟਰ ਹਨ ਜਿਨ੍ਹਾਂ ਵਿਚੋਂ 8 ਲੱਖ 44 ਹਜ਼ਾਰ 904 ਪੁਰਸ਼ ਤੇ 7 ਲੱਖ 76 ਹਜ਼ਾਰ 855 ਮਹਿਲਾ ਵੋਟਰ ਹਨ। ਇਸ ਤੋਂ ਇਲਾਵਾ 10 ਹਜ਼ਾਰ 286 ਦਿਵਿਆਂਗ ਵੋਟਰ ਹਨ। ਸਰਵਿਸ ਵੋਟਰਾਂ ਦੀ ਗਿਣਤੀ 1850 ਹੈ ਦੂਜੇ ਪਾਸੇ 73 NRI ਤੇ 41 ਟ੍ਰਾਂਜੈਂਡਰ ਵੋਟਰ ਹਨ।
ਇਹ ਵੀ ਪੜ੍ਹੋ : ਵਿਜੀਲੈਂਸ ਨੇ ਅਧਿਆਪਕ ਭਰਤੀ ਰਿਕਾਰਡ ‘ਚ ਗੜਬੜੀ ਕਰਨ ਦੇ ਦੋਸ਼ ਹੇਠ ਸਿੱਖਿਆ ਵਿਭਾਗ ਦੇ 5 ਮੁਲਾਜ਼ਮ ਕੀਤੇ ਗ੍ਰਿਫ਼ਤਾਰ
ਹਰ ਪੋਲਿੰਗ ਸਟੇਸ਼ਨ ‘ਤੇ ਪੀਣ ਦਾ ਪਾਣੀ, ਟੈਂਟ, ਕੁਰਸੀਆਂ, ਘੱਟ ਤੋਂ ਘੱਟ ਇਕ ਵ੍ਹੀਲਚੇਅਰ ਦੀ ਸਹੂਲਤ ਹੋਵੇਗੀ। ਇਸ ਤੋਂ ਇਲਾਵਾ ਦਸਤਾਨੇ, ਸੈਨੀਟਾਈਜਰ, ਸਾਬੁਣ ਤੇ ਮਾਸਕ ਸਣੇ ਕੋਵਿਡ-19 ਤੋਂ ਬਚਾਅ ਦੇ ਇੰਤਜ਼ਾਮ ਹੋਣਗੇ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ EVM ਨੂੰ ਲਿਆਉਣ ਲਿਜਾਣ ਲਈ 703 ਵ੍ਹੀਕਲ ਤਿਆਰ ਕੀਤੇ ਗਏ ਹਨ। ਇਹ ਸਾਰੇ GPS ਤਕਨੀਕ ਨਾਲ ਲੈਸ ਹਨ। ਇਸ ਤੋਂ ਇਲਾਵਾ ਹਰ ਵਿਧਾਨ ਸਭਾ ਵਿਚ 3-3 ਤੇ ਕੁੱਲ 27 ਫਲਾਇੰਗ ਸਕਵਾਇਡ ਟੀਮਾਂ ਵੈੱਬ ਕੈਮਰੇ ਜ਼ਰੀਏ 24 ਘੰਟੇ ਇਨ੍ਹਾਂ ਦੀ ਨਿਗਰਾਨੀ ਕਰਨਗੇ।
ਵੀਡੀਓ ਲਈ ਕਲਿੱਕ ਕਰੋ -: