ਪਾਕਿਸਤਾਨ ਵਿਚ ਇਸ ਸਮੇਂ ਹਾਲਾਤ ਬਹੁਤ ਖਰਾਬ ਹਨ। ਜਦੋਂ ਤੋਂ ਸਾਬਕਾ ਪ੍ਰਧਾਨ ਮੰਤਰੀ ਤੇ ਵਰਲਡ ਚੈਂਪੀਅਨ ਕਪਤਾਨ ਇਮਰਾਨ ਖਾਨ ਗ੍ਰਿਫਤਾਰ ਹੋਏ ਹਨ, ਲੋਕ ਸੜਕਾਂ ‘ਤੇ ਉਤਰ ਆਏ ਹਨ। ਹਰ ਪਾਸੇ ਹਿੰਸਾ ਹੋ ਰਹੀ ਹੈ। ਇਸ ਦਰਮਿਆਨ ਭਾਰਤ ਦੇ ਹਾਈ ਕਮਿਸ਼ਨਰ ਨੇ ਉਥੇ ਮੌਜੂਦ ਭਾਰਤੀ ਖਿਡਾਰੀਆਂ ਨੂੰ ਫੌਰਨ ਵਾਪਸ ਜਾਣ ਦੇ ਨਿਰਦੇਸ਼ ਦਿੱਤੇ ਹਨ।
ਲਾਹੌਰ ਵਿਚ ਚੱਲ ਰਹੇ ਮਿਡ ਈਸਟ ਟੂਰਨਾਮੈਂਟ ਵਿਚ ਹਿੱਸਾ ਲੈਣ ਲਈ ਭਾਰਤ ਵੱਲੋਂ 30 ਖਿਡਾਰੀਆਂ ਦੀ ਟੀਮ ਪਾਕਿਸਤਾਨ ਗਈ ਸੀ। ਇਹ ਸਾਰੇ ਖਿਡਾਰੀ ਵਾਹਗਾ ਬਾਰਡਰ ਦੇ ਰਸਤੇ ਤੋਂ ਲਾਹੌਰ ਪਹੁੰਚੀ ਸੀ। ਭਾਰਤ ਤੋਂ ਇਲਾਵਾ ਸਾਊਦੀ ਅਰਬ, ਯੂਏਈ, ਜਾਰਡਨ ਤੇ ਬੰਗਲਾਦੇਸ਼ ਦੀਆਂ ਟੀਮਾਂ ਵੀ ਇਸ ਟੂਰਨਾਮੈਂਟ ਵਿਚ ਹਿੱਸਾ ਲੈ ਰਹੀਆਂ ਸਨ। ਪਾਕਿਸਤਾਨ ਵਿਚ ਫਿਲਹਾਲ ਇੰਟਰਨੇਸ਼ ਤੇ ਬ੍ਰਾਂਡਬੈਂਡ ਦੀ ਸਹੂਲਤ ਬੰਦ ਹੈ।
ਯੂਐੱਸ ਅੰਬੈਸੀ ਨੇ ਵੀ ਪਾਕਿਸਤਾਨ ਜਾਣ ਵਾਲੇ ਆਪਣੇ ਨਾਗਰਿਕਾਂ ਲਈ ਟ੍ਰੈਵਲ ਅਲਰਟ ਜਾ ਰਹੇ ਹਨ। ਇਸ ਤੋਂ ਇਲਾਵਾ ਉਥੇ ਮੌਜੂਦ ਅਮਰੀਕੀ ਲੋਕਾਂ ਨੂੰ ਵੀ ਅਲਰਟ ਰਹਿਣ ਨੂੰ ਕਿਹਾ ਹੈ। ਇਮਰਾਨ ਖਾਨ ਦੀ ਪਾਰਟੀ ਪੀਟੀਆਈ ਦੇ ਵਰਕਰ ਆਪਣੇ ਨੇਤਾ ਦੀ ਗ੍ਰਿਫਤਾਰੀ ਤੋਂ ਨਾਰਾਜ਼ ਹਨ। ਉਹ ਸੜਕਾਂ ‘ਤੇ ਬੱਸਾਂ ਸਾੜ ਰਹੇ ਹਨ। ਪੁਲਿਸ ਨੇ ਕਈ ਜਗ੍ਹਾ ਹਿੰਸਾ ਫੈਲਾ ਰਹੇ ਸਮਰਥਕਾਂ ‘ਤੇ ਫਾਇਰਿੰਗ ਵੀ ਕੀਤੀ ਹੈ। ਇਸ ਤੋਂ ਇਲਾਵਾ ਬੰਬ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪਾਕਿਸਤਾਨ ਨੇ ਵਰਲਡ ਕੱਪ ਲਈ ਭਾਰਤ ਆਉਣ ‘ਤੇ ਦਿੱਤੀ ਸਹਿਮਤੀ ਪਰ ਇਸ ਜਗ੍ਹਾ ਨਹੀਂ ਖੇਡਣਾ ਚਾਹੁੰਦਾ ਮੈਚ
ਯੂਨਾਈਟਿਡ ਕਿੰਗਡਮ ਨੇ ਵੀ ਕਾਮਨ ਵੈਲਥ ਤੇ ਡਿਵੈਲਪਮੈਂਟ ਆਫਿਸ ਵੱਲੋਂ ਪਾਕਿਸਤਾਨ ਵਿਚ ਮੌਜੂਦ ਬ੍ਰਿਟੇਨ ਦੇ ਸਾਰੇ ਲੋਕਾਂ ਨੂੰ ਸਾਵਧਾਨੀ ਵਰਤਣ ਤੇ ਸਿਆਸੀ ਰੈਲੀਆਂ ਤੋਂ ਦੂਰ ਰਹਿਣ ਨੂੰ ਕਿਹਾ ਹੈ। ਲੋਕਾਂ ਨੂੰ ਭੀੜ ਭਾੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਮਨ੍ਹਾ ਕੀਤਾ ਗਿਆ ਹੈ। ਪਾਕਿਸਤਾਨ ਵਿਚ ਬਣੀ ਤਣਾਅ ਦੀ ਸਥਿਤੀ ਵਿਚ ਅੱਤਵਾਦ, ਹਿੰਸਾ ਤੇ ਅਗਵਾ ਦਾ ਖਤਰਾ ਵਧ ਗਿਆ ਹੈ। ਅਜਿਹੇ ਵਿਚ ਲੋਕਾਂ ਨੂੰ ਅਲਰਟ ਰਹਿਣਾ ਚਾਹੀਦਾ ਹੈ।
ਵੀਡੀਓ ਲਈ ਕਲਿੱਕ ਕਰੋ -: