ਅਮਰੀਕਾ ਵਿਚ ਅਗਲੇ ਸਾਲ ਹੋਣ ਵਾਲੇ ਰਾਸ਼ਟਪਤੀ ਚੋਣਾਂ ਵਿਚ ਭਾਰਤੀ ਮੂਲ ਦੇ ਵਿਵੇਕ ਰਾਮਾਸਵਾਮੀ ਵੀ ਆਪਣੇ ਦਾਅਵੇਦਾਰੀ ਪੇਸ਼ ਕਰ ਰਹੇ ਹਨ। ਹੁਣ ਰਾਮਾਸਵਾਮੀ ਨੇ ਐਲਾਨ ਕੀਤਾ ਹੈ ਕਿ ਜੇਕਰ ਉਹ ਸੱਤਾ ਵਿਚ ਆਉਂਦੇ ਹਨ ਤਾਂ ਵੋਟ ਦੇਣ ਦੇ ਨਾਗਰਿਕ ਫਰਜ਼ ਕਾਨੂੰਨ ਵਿਚ ਸੋਧ ਕੀਤਾ ਜਾਵੇਗਾ। ਇਸ ਸੋਧ ਤਹਿਤ ਵੋਟ ਦੇਣ ਦੀ ਉਮਰ 18 ਸਾਲ ਤੋਂ ਵਧ ਕੇ 25 ਸਾਲ ਕੀਤੀ ਜਾਵੇਗੀ। ਨਾਲ ਹੀ ਜੇਕਰ ਕੋਈ 18 ਸਾਲ ਦੀ ਉਮਰ ਵਿਚ ਵੋਟ ਦੇਣਾ ਚਾਹੇਗਾ ਤਾਂ ਉਸ ਨੂੰ 6 ਮਹੀਨੇ ਤੱਕ ਫੌਜ ਵਿਚ ਸੇਵਾਵਾਂ ਦੇਣਾ ਜ਼ਰੂਰੀ ਕਰ ਦਿੱਤਾ ਜਾਵੇਗਾ।
ਸੋਧ ਤਹਿਤ 18 ਸਾਲ ਦੀ ਉਮਰ ਵਿਚ ਵੋਟ ਦੇਣ ਲਈ ਅਮਰੀਕੀ ਨਾਗਰਿਕਾਂ ਨੂੰ ਘੱਟੋ-ਘੱਟ 6 ਮਹੀਨੇ ਲਈ ਅਮਰੀਕੀ ਫੌਜ ਵਿਚ ਆਪਣੀਆਂ ਸੇਵਾਵਾਂ ਦੇਣੀਆਂ ਹੋਣਗੀਆਂ ਜਾਂ ਫਿਰ ਫਸਟ ਰੇਸਪਾਂਸ ਸਰਵਿਸ (ਪੁਲਿਸ, ਫਾਇਰ ਆਦਿ) ਵਿਚ 6 ਸਾਲ ਲਈ ਸੇਵਾਵਾਂ ਦੇਣੀਆਂ ਹੋਣਗੀਆਂ। ਜੇਕਰ ਕੋਈ ਵਿਅਕਤੀ ਇਨ੍ਹਾਂ ਸ਼ਰਤਾਂ ਨੂੰ ਪੂਰਾ ਨਹੀਂ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਕ ਨਾਗਰਿਕ ਸਿੱਖਿਆ ਪ੍ਰੀਖਿਆ ਦੇਣੀ ਹੋਵੇਗੀ, ਇਹ ਪ੍ਰੀਖਿਆ ਅਮਰੀਕੀ ਨਾਗਰਿਕਤਾ ਲਈ ਹੋਣ ਵਾਲੀ ਪ੍ਰੀਖਿਆ ਵਰਗੀ ਹੋਵੇਗੀ। ਜੇਕਰ ਕੋਈ ਵਿਅਕਤੀ ਇਨ੍ਹਾਂ ਵਿਚੋਂ ਕੋਈ ਵੀ ਸ਼ਰਤ ਪੂਰੀ ਨਹੀਂ ਕਰਦਾ ਹੈ ਤਾਂ ਉਸ ਨੂੰ ਫਿਰ ਤੋਂ ਵੋਟ ਕਰਨ ਲਈ 25 ਸਾਲ ਦਾ ਇੰਤਜ਼ਾਰ ਕਰਨਾ ਹੋਵੇਗਾ।
ਅਮਰੀਕਾ ਵਿਚ ਕਾਨੂੰਨ ਵਿਚ ਸੋਧ ਲਈ ਸੰਸਦ ਦੇ ਦੋਵੇਂ ਸਦਨਾਂ ਵਿਚ ਦੋ ਦਿਹਾਈ ਸਮਰਥਨ ਹੋਣਾ ਜ਼ਰੂਰੀ ਹੈ। ਨਾਲ ਹੀ ਸੂਬੇ ਦੀਆਂ ਵਿਧਾਨ ਸਭਾ ਵਿਚ ਤਿੰਨ-ਚੌਥਾਈ ਸਮਰਥਨ ਹੋਣਾ ਜ਼ਰੂਰੀ ਹੈ। ਇਸ ਸੋਧ ਦੇ ਪੱਖ ਵਿਚ ਵਿਵੇਕ ਰਾਮਾਸਵਾਮੀ ਦਾ ਤਰਕ ਹੈ ਕਿ ਸਾਡੀ ਫੌਜ ਵਿਚ ਇਸ ਸਮੇਂ 25 ਫੀਸਦੀ ਅਹੁਦੇ ਖਾਲੀ ਹਨ। ਇਥੇ ਨੌਜਵਾਨ ਪੀੜ੍ਹੀ ਦੇ ਸਿਰਫ 16 ਫੀਸਦੀ ਲੋਕਾਂ ਨੂੰ ਆਪਣੇ ਅਮਰੀਕੀ ਹੋਣ ‘ਤੇ ਮਾਣ ਹੈ। ਰਾਮਾਸਵਾਮੀ ਨੇ ਕਿਹਾ ਕਿ ਸਾਡੀ ਪੀੜ੍ਹੀ ਵਿਚ ਰਾਸ਼ਟਰੀ ਗੌਰਵ ਦਾ ਭਾਵ ਨਾ ਹੋਣਾ ਗੰਭੀਰ ਚਿੰਤਾ ਦਾ ਵਿਸ਼ਾ ਹੈ।
ਇਹ ਵੀ ਪੜ੍ਹੋ : ਉਦਯੋਗਪਤੀਆਂ ਲਈ CM ਮਾਨ ਦਾ ਵੱਡਾ ਤੋਹਫਾ, ਹਰੇ ਰੰਗ ਦੇ ਸਟਾਂਪ ਪੇਪਰ ‘ਚ ਹੋਣਗੇ ਸਾਰੇ ਕਲੀਅਰੈਂਸ
ਰਾਮਾਸਵਾਮੀ ਅਨੁਸਾਰ ਮਤਦਾਨ ਦੇ ਨਾਗਰਿਕ ਫਰਜ਼ ਨਾਲ ਨੌਜਵਾਨਾਂ ਵਿਚ ਇਕ ਜ਼ਿੰਮੇਵਾਰੀ ਦਾ ਭਾਅ ਪੈਦਾ ਹੋਵੇਗਾ ਤੇ ਉਹ ਜ਼ਿਆਦਾ ਸਿੱਖਿਅਤ ਨਾਗਰਿਕ ਬਣ ਸਕਣਗੇ। ਸਾਲ 1971 ਵਿਚ ਸੰਵਿਧਾਨ ਤਹਿਤ ਅਮਰੀਕਾ ਵਿਚ ਵੋਟਿੰਗ ਦੀ ਉਮਰ ਘਟਾ ਕੇ 18 ਸਾਲ ਕਰ ਦਿੱਤੀ ਗਈ ਸੀ ਜਿਸ ਨੂੰ ਹੁਣ ਫਿਰ ਤੋਂ ਵਧਾ ਕੇ 25 ਸਾਲ ਕਰਨ ਦੀ ਮੰਗ ਉਠ ਰਹੀ ਹੈ।
ਵੀਡੀਓ ਲਈ ਕਲਿੱਕ ਕਰੋ -: