ਰਾਜਸਥਾਨ ਰਾਇਲਸ ਤੇ ਰਾਇਲ ਚੈਲੇਂਜਰਸ ਬੰਗਲੌਰ ਵਿਚ IPL2023 ਦਾ 60ਵਾਂ ਮੁਕਾਬਲਾ ਜੈਪੁਰ ਦੇ ਸਵਾਈ ਮਾਨਸਿੰਘ ਸਟੇਡੀਅਮ ਵਿਚ ਖੇਡਿਆ ਜਾ ਰਿਹਾ ਹੈ। ਇਸ ਮੈਚ ਵਿਚ ਟੌਸ ਜਿੱਤ ਕੇ ਫਾਫ ਡੂ ਪਲੇਸਿਸ ਨੇ ਬੈਟਿੰਗ ਦਾ ਫੈਸਲਾ ਕੀਤਾ ਜਿਥੇ ਓਪਨਿੰਗ ਕਰੇ ਮੈਦਾਨ ਵਿਚ ਉਤਰੇ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ। ਕੋਹਲੀ ਟੀ-20 ਕ੍ਰਿਕਟ ਵਿਚ ਇਕ ਟੀਮ ਲਈ 250 ਮੈਚ ਖੇਡਣ ਵਾਲੇ ਪਹਿਲੇ ਖਿਡਾਰੀ ਬਣ ਗਏ ਹਨ। 2008 ਤੋਂ ਹੁਣ ਤੱਕ RCB ਦਾ ਹਿੱਸਾ ਹਨ ਤੇ ਉਹ ਲਗਾਤਾਰ ਆਪਣੀ ਟੀਮ ਲਈ ਅਹਿਮ ਪ੍ਰਦਰਸ਼ਨ ਕਰ ਰਹੇ ਹਨ।
ਰਾਜਸਥਾਨ ਰਾਇਲਸ ਖਿਲਾਫ ਖੇਡੇ ਜਾ ਰਹੇ ਮੈਚ ਵਿਚ ਆਰਸੀਬੀ ਟੌਸ ਜਿੱਤ ਕੇ ਪਹਿਲੇ ਬੱਲੇਬਾਜ਼ੀ ਕਰਨ ਮੈਦਾਨ ‘ਤੇ ਉਤਰੀ ਹੈ ਜਿਥੇ ਪਹਿਲੇ ਵਿਕਟ ਲੀ ਵਿਰਾਟ ਕੋਹਲੀ ਤੇ ਫਾਫ ਡੂ ਪਲੇਸਿਸ ਵਿਚ 50 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਕੋਹਲੀ 18 (19) ਦੇ ਸਕੋਰ ‘ਤੇ ਆਊਟ ਹੋ ਗਏ ਪਰ ਮੈਦਾਨ ‘ਤੇ ਉਤਰਦੇ ਹੀ ਵਿਰਾਟ ਨੇ ਇਤਿਹਾਸ ਰਚ ਦਿੱਤਾ ਤੇ ਉਹ ਇਕ ਹੀ ਟੀਮ ਲਈ 250 T-02 ਮੈਚ ਖੇਡਣ ਵਾਲੇ ਪਹਿਲੇ ਤੇ ਇਕੋ ਇਕ ਖਿਡਾਰੀ ਬਣ ਗਏ ਹਨ। 2008 ਵਿਚ ਯੰਗਸਟਰ ਵਜੋਂ RCB ਵਿਚ ਸ਼ਾਮਲ ਹੋਏ ਵਿਰਾਟ ਕੋਹਲੀ ਅੱਜ ਤੱਕ ਇਸੇ ਟੀਮ ਦਾ ਹਿੱਸਾ ਹਨ, ਉਨ੍ਹਾਂ ਨੇ RCB ਲਈ IPL ਵਿਚ 235 ਤੇ ਚੈਂਪੀਅਨਸ ਲੀਗ ਵਿਚ 15 ਮੈਚ ਖੇਡੇ ਹਨ।
ਇਹ ਵੀ ਪੜ੍ਹੋ : ‘ਪਠਾਨਕੋਟ ‘ਚ ਬਣੇਗਾ ਨਵਾਂ ਸਰਕਟ ਹਾਊਸ, ਬਣਾਏ ਜਾਣਗੇ 12 ਕਮਰੇ, ਟੈਂਡਰ ਪ੍ਰਕਿਰਿਆ ਸ਼ੁਰੂ’ : ਮੰਤਰੀ ਹਰਭਜਨ ਸਿੰਘ
ਕੋਹਲੀ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਹਨ ਕਿਉਂਕਿ ਉਨ੍ਹਾਂ ਨੇ ਹੁਣ ਤੱਕ IPL ਦੇ 235 ਮੈਚਾਂ ਵਿਚ 129.29 ਦੀ ਸਟ੍ਰਾਈਕ ਰੇਟ ਅਤੇ 36.40 ਦੇ ਔਸਤ ਦੇ 7062 ਦੌੜਾਂ ਬਣਾਈਆਂ ਹਨ। ਇਸ ਦੌਰਾਨ ਉਨ੍ਹਾਂ ਦੇ ਬੱਲੇ ਨਾਲ 5 ਸੈਂਕੜੇ ਤੇ 50 ਅਰਧ ਸੈਂਕੜੇ ਕੱਢੇ ਹਨ।
ਵੀਡੀਓ ਲਈ ਕਲਿੱਕ ਕਰੋ -: