ਪਾਕਿਸਤਾਨ ਦੇ ਯੋਜਨਾ ਤੇ ਵਿਕਾਸ ਮੰਤਰੀ ਅਹਿਸਾਨ ਇਕਬਾਲ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ ਮੁਖੀ ਇਮਰਾਨ ਖਾਨ ‘ਤੇ ਤੰਜ ਕੱਸਿਆ। ਇਕਬਾਲ ਨੇ ਕਿਹਾ ਕਿ ਇਮਰਾਨ ਖਾਨ ਇਕ ‘ਗੰਦੇ ਨੇਤਾ’ ਵਜੋਂ ਸਾਹਮਣੇ ਆਏ ਹਨ। ਅਲ-ਕਾਦਿਰ ਭ੍ਰਿਸ਼ਟਾਚਾਰ ਮਾਮਲੇ ਵਿਚ ਬੋਲਦੇ ਹੋਏ ਇਕਬਾਲ ਨੇ ਕਿਹਾ ਕਿ ਸਾਬਕਾ ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਸੀ ਕਿ ਕੈਬਨਿਟ ਵਿਚ ਵਿਚਾਰ ਅਧੀਨ ਲੈਣ-ਦੇਣ ਨੂੰ ਮਨਜ਼ੂਰੀ ਦੇ ਦਿੱਤੀ ਸੀ। ਇਕਬਾਲ ਨੇ ਇਹ ਵੀ ਦੋਸ਼ ਲਗਾਇਆ ਕਿ ਤਤਕਾਲੀਨ ਕੈਬਨਿਟ ਸਕੱਤਰ ਨੇ ਸਰਕਾਰ ਨੂੰ ਸੂਚਿਤ ਕੀਤਾ ਸੀ ਕਿ ਪੂਰਬ ਜਵਾਬਦੇਹ ਸ਼ਹਿਜਾਦ ਅਕਬਾਲ ਨੇ ਇਮਰਾਨ ਨੂੰ ਇਕ ਸੀਲਬੰਦ ਲਿਫਾਫਾ ਸੌਂਪਿਆ ਸੀ।
ਉਨ੍ਹਾਂ ਕਿਹਾ ਕਿ ਇਮਰਾਨ ਨੇ ਲਿਫਾਫੇ ਬਾਰੇ ਸਾਰਿਆਂ ਨੂੰ ਦੱਸਿਆ ਤੇ ਇਹ ਮਹੱਤਵਪੂਰਨ ਮਾਮਲਾ ਵੀ ਸਵੀਕਾਰ ਕਰ ਲਿਆ ਗਿਆ ਤੇ ਜਦੋਂ ਹੋਰ ਮੰਤਰੀਆਂ ਨੇ ਮਾਮਲੇ ਬਾਰੇ ਪੁੱਛਗਿਛ ਕੀਤੀ ਤਾਂ ਇਮਰਾਨ ਨੇ ਉਨ੍ਹਾਂ ਨੂੰ ਝਿੜਕ ਦਿੱਤਾ ਤੇ ਚੁੱਪ ਕਰਾ ਦਿੱਤਾ। ਇਕਬਾਲ ਨੇ ਕਿਹਾ ਕਿ ਇਸ ਤਰ੍ਹਾਂ ਇਮਰਾਨ ਨੇ ਕੈਬਨਿਟ ਵੱਲੋਂ ਮਲਿਕ ਰਿਆਜ ਨਾਲ ‘ਗੰਦਾ ਸੌਦਾ’ ਕੀਤਾ ਸੀ।
ਉਨ੍ਹਾਂ ਕਿਹਾ ਇਮਰਾਨ ਸਾਹਬ, ਤੁਸੀਂ ਇਕ ਗੰਦੇ ਸੌਦਾਗਰ ਵਜੋਂ ਸਾਹਮਣੇ ਆਏ ਹੋ। ਯੋਜਨਾ ਮੰਤਰੀ ਨੇ ਇਹ ਵੀ ਕਿਹਾ ਕੀ ਮੀਡੀਆ ਮੁਤਾਬਕ ਜਾਇਦਾਦ ਵਪਾਰੀ ਮਲਿਕ ਰਿਆਜ ‘ਤੇ ਲਗਾਏ ਗਏ ਜੁਰਮਾਨੇ ਨੂੰ ਨਿਪਟਾ ਕੇ ਇਮਰਾਨ ਖਾਨ ਨੇ ਅਲ-ਕਾਦਿਰ ਯੂਨੀਵਰਸਿਟੀ ਦੇ ਨਾਂ ‘ਤੇ 650 ਕਨਾਲ ਜ਼ਮੀਨ ਪ੍ਰਾਪਤ ਕੀਤੀ ਸੀ।
ਉਨ੍ਹਾਂ ਕਿਹਾ ਜਦੋਂ ਰਸੀਦ ਦੇਣ ਦੀ ਤੁਹਾਡੀ ਵਾਰੀ ਆਈ ਤਾਂ ਤੁਸੀਂ ਰੋ ਰਹੇ ਹੋ? ਜਦੋਂ ਰਸੀਦ ਦੇਣ ਦੀ ਵਾਰੀ ਆਈ ਤਾਂ ਆਪਣਾ ਸਾਰਾ ਕੁਝ ਸਾੜ ਦਿੱਤਾ? ਇਸ ਲਈ ਤੁਹਾਡੇ ਕੋਲ ਰਸੀਦਾਂ ਨਹੀਂ ਹਨ ਤੇ ਤੁਹਾਡੇ ਕੋਲ ਜਵਾਬ ਵੀ ਨਹੀਂ ਹਨ। ਉੁਨ੍ਹਾਂ ਅੱਗੇ ਕਿਹਾ ਕਿ ਇਮਰਾਨ ਹਿੰਸਾ ਤੇ ਅਰਾਜਕਤਾ ਦੇ ਪਿੱਛੇ ਲੁਕਣਾ ਚਾਹੁੰਦੇ ਹਨ।
ਇਹ ਵੀ ਪੜ੍ਹੋ : ਯੂਕਰੇਨ ਦੀ ਫੌਜੀ ਸਹਾਇਤਾ ਕਰੇਗਾ ਜਰਮਨੀ, ਰਾਸ਼ਟਰਪਤੀ ਵੋਲੋਦਿਮਿਰ ਜੇਲੇਂਸਕੀ ਨੇ ਕੀਤਾ ਧੰਨਵਾਦ
ਇਸ ਤੋਂ ਪਹਿਲਾਂ ਅਹਿਸਾਨ ਇਕਬਾਲ ਨੇ ਸਾਬਕਾ ਪੀਐੱਮ ਇਮਰਾਨ ਖਾਨ ਦੀ ਗ੍ਰਿਫਤਾਰੀ ਨੂੰ ਲੈ ਕੇ ਸੰਸਦ, ਦੇਸ਼ ਦੀ ਫੌਜ ਤੇ ਪੀਟੀਵੀ ‘ਤੇ ਹਮਲਾ ਕਰਨ ਲਈ ਪੀਟੀਆਈ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਪੀਟੀਆਈ ਨੇ ਖੁਦ ਨੂੰ ‘ਰਾਜਨੀਤੀ ਦੀ ਜਮਾਤ’ ਤੋਂ ਹਟਾ ਲਿਆ ਹੈ ਤੇ ‘ਅੱਤਵਾਦੀਆਂ ਦੀ ਜਮਾਤ’ ਵਿਚ ਸ਼ਾਮਲ ਹੋ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: