ਅਸੀਂ ਰੋਜ਼ਾਨਾ ਚਾਰਦੀਵਾਰੀ ਦੇ ਅੰਦਰ ਭੋਜਨ ਕਰਦੇ ਹਾਂ ਭਾਵੇਂ ਘਰ ਹੋਵੇ ਜਾਂ ਫਿਰ ਕੋਈ ਹੋਟਲ। ਪਿੰਡ ਵਿਚ ਬਹੁਤ ਸਾਰੇ ਲੋਕ ਬਾਹਰ ਜਾਂ ਦਰਵਾਜ਼ੇ ‘ਤੇ ਬੈਠ ਕੇ ਖਾਣਾ ਖਾ ਲੈਂਦੇ ਹਨ ਪਰ ਹੁਣ ਤੁਹਾਡੇ ਕੋਲ ਇਕ ਨਵਾਂ ਬਦਲ ਹੋਵੇਗਾ। ਤੁਸੀਂ ਪੁਲਾੜ ਵਿਚ ਵੀ ਭੋਜਨ ਕਰ ਸਕੋਗੇ ਤੇ ਉਹ ਵੀ ਉਡਦੇ ਹੋ। ਦੁਨੀਆ ਨੂੰ ਹੈਰਾਨ ਕਰਦੇ ਹੋਏ ਫਰਾਂਸ ਦੇ ਇਕ ਸਟਾਰਟਅੱਪ ਨੇ ਇਸ ਦਾ ਐਲਾਨ ਕੀਤਾ ਹੈ। ਕੰਪਨੀ ਪੁਲਾੜ ਵਿਚ ਰੈਸਟੋਰੈਂਟ ਖੋਲ੍ਹ ਰਹੀ ਹੈ ਜਿਥੇ 2025 ਤੋਂ ਕੋਈ ਵੀ ਜਾ ਕੇ ਇਸ ਕ੍ਰੇਜ਼ੀ ਰੈਸਟੋਰੈਂਟ ਵਿਚ ਖਾਣੇ ਦਾ ਮਜ਼ਾ ਚੁੱਕ ਸਕੇਗਾ।
ਸਪੇਸਐਕਸ ਵਰਗੀਆਂ ਕੰਪਨੀਆਂ ਜਿਥੇ ਪਹਿਲਾਂ ਤੋਂ ਹੀ ਸਪੇਸ ਟੂਰਿਜ਼ਮ ਕਰ ਰਹੀਆਂ ਹਨ, ਉਥੇ ਫਰਾਂਸ ਦੀ ਇਹ ਕੰਪਨੀ ਇਕ ਕਦਮ ਹੋਰ ਅੱਗੇ ਵਧ ਕੇ ਆਸਮਾਨ ਵਿਚ ਬੈਠ ਕੇ ਖਾਣਾ ਖੁਆਉਣ ਦੀ ਤਿਆਰੀ ਕਰ ਰਹੀ ਹੈ। ਫਰਾਂਸ ਦੀ ਬੈਲੂਨ ਕੰਪਨੀ ਜੇਫਾਲਟੋ ਯਾਤਰੀਆਂ ਨੂੰ ਸ਼ਾਨਦਾਰ ਭੋਜਨ ਲਈ ਗੁਬਾਰੇ ਵਿਚ ਪੁਲਾੜ ਦੇ ਕਿਨਾਰੇ ਲਿਜਾਣ ਦੀ ਯੋਜਨਾ ਬਣਾ ਰਹੀ ਹੈ। ਜੇਕਰ ਇਹ ਰੈਸਟੋਰੈਂਟ ਖੁੱਲ੍ਹ ਜਾਂਦਾ ਹੈ ਤਾਂ ਕੋਈ ਵੀ 25 ਕਿਲੋਮੀਟਰ ਦੀ ਉਚਾਈ ‘ਤੇ ਹੀਲੀਅਮ ਜਾਂ ਹਾਈਡ੍ਰੋਜਨ ਨਾਲ ਭਰੇ ਜੇਫਾਲਟੋ ਗੁਬਾਰਿਆਂ ਵਿਚ ਬੈਠ ਕੇ ਭੋਜਨ ਕਰ ਸਕੇਗਾ। ਇਹ 90 ਮਿੰਟ ਤੱਕ ਹੀ ਇਕ ਥਾਂ ‘ਤੇ ਰਹਿ ਸਕਦਾ ਹੈ ਉਦੋਂ ਤੱਕ ਮਹਿਮਾਨ ਸ਼ਾਨਦਾਰ ਪਕਵਾਨਾਂ ਦਾ ਮਜ਼ਾ ਲੈ ਸਕਣਗੇ।
ਏਅਰੋਸਪੇਸ ਇੰਜੀਨੀਅਰ ਵਿਨਸੈਂਟ ਫੈਰੇਟ ਡੀ ਐਸਟੀਸ ਵੱਲੋਂ ਸਥਾਪਤ ਜੇਫਾਲਟੋ ਲੋਕਾਂ ਨੂੰ ਇਕ ਗੁਬਾਰੇ ਨਾਲ ਜੁੜੇ ਦਬਾਅ ਵਾਲੇ ਕੈਪਸੂਲ ਵਿਚ ਪੁਲਾੜ ਦੇ ਬੇਹੱਦ ਨੇੜੇ ਭੇਜੇਗੀ ਜਿਥੇ ਯਾਤਰੀਆਂ ਨੂੰ ਮਿਸ਼ੇਲਿਨ ਸਟਾਰ ਭੋਜਨ ਪਰੋਸਿਆ ਜਾਵੇਗਾ।
ਇਹ ਵੀ ਪੜ੍ਹੋ : ਕਰਨਾਟਕ ਦਾ CM ਕੌਣ? ਖੜਗੇ ਲੈਣਗੇ ਫੈਸਲਾ, ਵਿਧਾਇਕ ਦਲ ਦੀ ਬੈਠਕ ਵਿਚ ਹੋਇਆ ਤੈਅ
ਬੇਹੱਦ ਖਾਸ ਸੇਲਸਟੇ ਗੁਬਾਰੇ ਨੂੰ ਏਅਰਬਸ ਦੇ ਇੰਜੀਨੀਅਰਾਂ ਨੇ ਫਰਾਂਸੀਸੀ ਤੇ ਯੂਰਪੀ ਪੁਲਾੜ ਏਜੰਸੀਆਂ ਨਾਲ ਮਿਲ ਕੇ ਡਿਜ਼ਾਈਨ ਕੀਤਾ ਹੈ। ਉਸ ਦੀ ਗਤੀ ਪ੍ਰਤੀ ਸੈਕੰਡ 4 ਮੀਟਰ ਹੋਵੇਗੀ। ਡੇਢ ਘੰਟੇ ਨਾਲ ਇਹ ਦੂਰੀ ਤੈਅ ਹੋਵੇਗੀ ਤੇ ਇਸ ਕੈਪਸੂਲ ਵਿਚ 6 ਯਾਤਰੀ ਤੇ 2 ਪਾਇਲਟ ਨਾਲ ਜਾਣਗੇ। ਕੈਪਸੂਲ 3 ਘੰਟੇ ਧਰਤੀ ਦੇ ਉਪਰ ਮੰਡਰਾਏਗਾ। ਇਥੇ ਪਹੁੰਚਣ ਦੇ ਬਾਅਦ ਮਹਿਮਾਨਾਂ ਨੂੰ ਫ੍ਰੈਂਚ ਵਾਈਨ ਦੇ ਨਾਲ-ਨਾਲ ਫ੍ਰੈਂਚ ਫੂਡ ਦਾ ਮਜ਼ਾ ਉਠਾਉਣ ਦਾ ਮੌਕਾ ਮਿਲੇਗਾ। ਇਸ ਵਿਚ 75 ਵਰਗ ਫੁੱਟ ਦੀ ਇਕ ਵਿੰਡੋ ਵੀ ਹੋਵੇਗੀ ਜਿਸ ਨਾਲ ਪੂਰਾ ਨਜ਼ਾਰਾ ਦਿਖੇਗਾ। ਸ਼ੁਰੂਆਤੀ ਬੁਕਿੰਗ 11000 ਡਾਲਰ ਯਾਨੀ ਲਗਭਗ 9 ਲੱਖ ਰੁਪਏ ਰੱਖੀ ਗਈ ਹੈ। ਰਾਊਂਡ ਟ੍ਰਿਪ ਦੇ ਯਾਤਰੀਆਂ ਨੂੰ ਲਗਭਗ 13100 ਡਾਲਰ ਯਾਨੀ 1 ਕਰੋੜ ਰੁਪਏ ਦੇਣੇ ਹੋਣਗੇ।
ਵੀਡੀਓ ਲਈ ਕਲਿੱਕ ਕਰੋ -: