ਜਲੰਧਰ ਵਿਚ ਭਾਜਪਾ ਨੇਤਾ ਤੇ ਸਾਬਕਾ ਮੇਅਰ ਸੁਰਿੰਦਰ ਮਹੇ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦੇ ਦੇਹਾਂਤ ਦੀ ਖਬਰ ਨਾਲ ਸ਼ਹਿਰ ਵਿਚ ਸੋਗ ਲਹਿਰ ਹੈ। ਸੁਰਿੰਦਰ ਮਹੇ ਲੰਬੇ ਸਮੇਂ ਤੋਂ ਕੈਂਸਰ ਤੋਂ ਪੀੜਤ ਸਨ। ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਜਲੰਧਰ ਦਾ ਕਾਫੀ ਵਿਕਾਸ ਵੀ ਕਰਵਾਇਆ ਹੈ।
ਸੁਰਿੰਦਰ ਮਹੇ ਕਾਂਗਰਸ ਦੀ ਟਿਕਟ ‘ਤੇ ਜਿੱਤ ਕੇ ਮੇਅਰ ਬਣੇ ਸਨ ਤੇ ਸਾਲ 2002 ਤੋਂ 2007 ਤੱਕ ਜਲੰਧਰ ਨਗਰ ਨਿਗਮ ਦੇ ਮੇਅਰ ਰਹੇ। ਸਾਲ 2017 ਵਿਚ ਵਿਧਾਨ ਸਭਾ ਚੋਣਾਂ ਲਈ ਮਹੇ ਦਾ ਨਾਂ ਕਾਫੀ ਚਰਚਾ ਵਿਚ ਵੀ ਰਿਹਾ। ਉਨ੍ਹਾਂ ਨੇ ਜਲੰਧਰ ਪੱਛਮੀ ਹਲਕੇ ਤੋਂ ਟਿਕਟ ਲਈ ਖੂਬ ਜੱਦੋ-ਜਹਿਦ ਕੀਤੀ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਟਿਕਟ ਨਹੀਂ ਦਿੱਤੀ ਸੀ।
ਕਾਂਗਰਸ ਨੇ ਮਹੇ ਨੂੰ ਦਰਕਿਨਾਰ ਕਰਦੇ ਹੋਏ ਸੁਸ਼ੀਲ ਰਿੰਕੂ ਨੂੰ ਟਿਕਟ ਦਿੱਤੀ ਸੀ। ਇਸ ਦੇ ਬਾਅਦ ਉੁਨ੍ਹਾਂ ਨੇ ਪਾਰਟੀ ਨਾਲ ਬਗਾਵਤ ਕਰ ਦਿੱਤੀ। ਸੁਰਿੰਦਰ ਮਹੇ ਵੱਲੋਂ ਆਜ਼ਾਦ ਚੋਣ ਵੀ ਲੜੀ ਗਈ ਪਰ ਉਹ ਚੋਣ ਹਾਰ ਗਏ ਸਨ। ਇਸ ਦੇ ਬਾਅਦ ਕਾਂਗਰਸ ਤੋਂ ਨਾਰਾਜ਼ ਚੱਲ ਰਹੇ ਸੁਰਿੰਦਰ ਮਹੇ ਨੇ 2019 ਵਿਚ ਭਾਜਪਾ ਦਾ ਦਾਮਨ ਫੜ ਲਿਆ।
ਇਹ ਵੀ ਪੜ੍ਹੋ : CM ਮਾਨ ਦਾ ਵੱਡਾ ਫੈਸਲਾ-’10 ਜੂਨ ਤੋਂ ਕਿਸਾਨ ਕਰ ਸਕਣਗੇ ਜੀਰੀ ਦੀ ਬੀਜਾਈ, ਸੂਬੇ ਨੂੰ ਚਾਰ ਹਿੱਸਿਆਂ ‘ਚ ਵੰਡਿਆ’
ਜਲੰਧਰ ਦੇ ਸਾਬਕਾ ਮੇਅਰ ਸੁਰਿੰਦਰ ਮਹੇ ਨੂੰ ਭਾਜਪਾ ਵਿਚ ਸ਼ਵੇਤ ਮਲਿਕ ਨੇ ਸ਼ਾਮਲ ਕਰਵਾਇਆ। ਉਨ੍ਹਾਂ ਦੇ ਦੇਹਾਂਤ ਦੇ ਬਾਅਦ ਅੱਜ ਭਾਜਪਾ ਲੀਡਰਸ਼ਿਪ ਉੁਨ੍ਹਾਂ ਦੇ ਨਿਵਾਸ ਸਥਾਨ ‘ਤੇ ਪਹੁੰਚ ਰਹੀ ਹੈ। ਸਾਬਕਾ ਮੇਅਰ ਦਾ ਅੰਤਿਮ ਸਸਕਾਰ ਨੂੰ ਦੁਪਹਿਰ 2 ਵਜੇ ਮਾਡਲ ਟਾਊਨ ਸ਼ਮਸ਼ਾਨਘਾਟ ‘ਤੇ ਹੋਵੇਗਾ।
ਵੀਡੀਓ ਲਈ ਕਲਿੱਕ ਕਰੋ -: