ਨਿਊਜ਼ੀਲੈਂਡ ਜਾਣ ਦੀ ਚਾਹ ਵਿਚ ਪਠਾਨਕੋਟ ਦੇ ਦੋ ਨੌਜਵਾਨ ਟ੍ਰੈਵਲ ਏਜੰਟਾਂ ਦੇ ਚੱਕਰ ਵਿਚ ਫਸ ਗਏ। ਇਨ੍ਹਾਂ ਨੂੰ ਕੰਬੋਡੀਆ ਵਿਚ ਬੰਧਕ ਬਣਾ ਲਿਆ ਗਿਆ ਸੀ। ਪਠਾਨਕੋਟ ਪੁਲਿਸ ਦੀਆਂ ਕੋਸ਼ਿਸ਼ਾਂ ਵਿਚ ਦੋ ਨੌਜਵਾਨ ਸੋਮਵਾਰ ਨੂੰ ਪਰਤੇ ਹਨ। ਟ੍ਰੈਵਲ ਏਜੰਟ ਫਰਾਰ ਹਨ ਤੇ ਪੁਲਿਸ ਨੇ ਉਸ ਦੇ ਸਹਿਯੋਗੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ। ਪਠਾਨਕੋਟ ਦੇ ਐੱਸਐੱਸਪੀ ਹਰਕਮਲਪ੍ਰੀਤ ਖੱਖ ਨੇ ਦੱਸਿਆ ਕਿ ਪਿੰਡ ਪੰਜੂਪੁਰ ਵਾਸੀ ਪਰਮਜੀਤ ਸੈਣੀ ਤੇ ਸਚਿਨ ਸੈਣੀ ਨੇ ਗੈਰ-ਕਾਨੂੰਨੀ ਤਰੀਕੇ ਨਾਲ ਨਿਊਜ਼ੀਲੈਂਡ ਜਾਣ ਦੀ ਯੋਜਨਾ ਬਣਾਈ।
ਉਨ੍ਹਾਂ ਨੇ ਪਿੰਡ ਦੇ ਹੀ ਰਹਿਣ ਵਾਲੇ ਤੇਜਿੰਦਰ ਕੁਮਾਰ (ਚਾਰ ਸਾਲ ਤੋਂ ਗ੍ਰੀਸ ਵਿਚ) ਨਾਲ ਇਸ ਸਬੰਧੀ ਗੱਲਬਾਤ ਕੀਤੀ। ਉਸ ਨੇ ਉਨ੍ਹਾਂ ਨੂੰ ਲੁਧਿਆਣਾ ਦੇ ਏਜੰਟ ਮਨਪ੍ਰੀਤ ਉਰਫ ਮਨੀ ਨਾਲ ਮਿਲਵਾਇਆ। ਦੋਵੇਂ ਨੌਜਵਾਨਾਂ ਨੇ ਵਰਕ ਪਰਮਿਟ ‘ਤੇ ਨਿਊਜ਼ੀਲੈਂਡ ਜਾਣ ਲਈ ਏਜੰਟ ਮਣੀ ਨੂੰ 50-50 ਹਜ਼ਾਰ ਰੁਪਏ ਰਿਸ਼ਤੇਦਾਰਾਂ ਤੋਂ ਉਧਾਰ ਲੈ ਕੇ ਦਿੱਤਾ।
SSP ਨੇ ਦੱਸਿਆ ਕਿ 18 ਅਪ੍ਰੈਲ ਨੂੰ ਦੋਵੇਂ ਨੌਜਵਾਨਾਂ ਨੂੰ ਦਿੱਲੀ ਤੋਂ ਥਾਈਲੈਂਡ ਭਿਜਵਾ ਦਿੱਤਾ ਗਿਆ। ਇਸ ਦੇ ਬਾਅਦ ਉਨ੍ਹਾਂ ਨੂੰ ਕੰਬੋਡੀਆ ਲਿਜਾਇਆ ਗਿਆ ਤੇ ਉਥੇ ਬੰਧਕ ਬਣਾ ਲਿਆ ਗਿਆ। ਏਜੰਟ ਨੇ ਦੋਵੇਂ ਨੌਜਵਾਨਾਂ ਦੇ ਪਰਿਵਾਰਾਂ ਤੋਂ 15-15 ਲੱਖ ਰੁਪਏ ਹੋਰ ਦੇਣ ਦੇ ਬਾਅਦ ਹੀ ਛੱਡਣ ਦੀ ਗੱਲ ਕਹੀ।
ਇਹ ਵੀ ਪੜ੍ਹੋ : ਪਾਕਿਸਤਾਨ ਦੀ ਸੰਸਦ ‘ਚ ਉਠੀ ਮੰਗ-‘ਇਮਰਾਨ ਖਾਨ ਨੂੰ ਸ਼ਰੇਆਮ ਦਿੱਤੀ ਜਾਵੇ ਫਾਂਸੀ ਦੀ ਸਜ਼ਾ’
ਐੱਸਐੱਸਪੀ ਨੇ ਦੱਸਿਆ ਕਿ ਪਰਮਜੀਤ ਦੇ ਭਰਾ ਵਿਜੈ ਸੈਣੀ ਨੇ ਪੁਲਿਸ ਨੂੰ ਲਿਖਿਤ ਸ਼ਿਕਾਇਤ ਦਿੱਤੀ ਤੇ ਦੋਵੇਂ ਨੌਜਵਾਨਾਂ ਨੂੰ ਪਠਾਨਕੋਟ ਲਿਆਉਣ ਦੀ ਗੁਹਾਰ ਲਗਾਈ। ਪੁਲਿਸ ਨੇ ਏਜੰਟ ਦੇ ਪਿਤਾ ਤੇ ਸਹਿਯੋਗੀ ਨੂੰ ਗ੍ਰਿਫਤਾਰ ਕਰ ਲਿਆ। ਐੱਸਐੱਸਪ ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਤਜਿੰਦਰ ਕੁਮਾਰ, ਮਨਪ੍ਰੀਤ ਸਿੰਘ ਉਰਫ ਮਣੀ ਤੇ ਲਖਬੀਰ ਸਿੰਘ ‘ਤੇ ਥਾਣਾ ਡਵੀਜ਼ਨ ਨੰਬਰ 2 ਵਿਚ 420, 346, 120 ਬੀ ਤੇ ਪੰਜਾਬ ਟ੍ਰੈਵਲ ਪ੍ਰੋਫੈਨਸ਼ਲ ਰੈਗੂਲਰੇਨ ਐਕਟ 2014 ਦੀ ਧਾਰਾ 13 ਸਣੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਵੀਡੀਓ ਲਈ ਕਲਿੱਕ ਕਰੋ -: